🔥 TRENDING Cyclone Arnab Hits Odisha: Early Morni... ଆସୁଛି ବାତ୍ୟା ଅର୍ଣ୍ଣବ; ଏହି ଜିଲ୍ଲାରେ ଦୁଇ... Counting Centre Turmoil in Patna Teach... RJD MP Sudhakar Singh writes to Lok Sa... SRCଙ୍କ କଡ଼ା ଚେତାବନୀ: ବାତ୍ୟାକୁ ନେଇ ସୋସିଆ... ભુજમાં ઘરફોડ ચોરીમાં 13 લાખની માલસામાન...
27 Oct 2026•
ગુજરાતી मराठी ਪੰਜਾਬੀ বাংলা
International

''1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!'', ਮਿਡਲ ਈਸਟ ਦੀ ਜੰਗ ''ਚ ਆਇਆ ਨਵਾਂ ਮੋੜ

✍️ Reporter: Shamsher Singh 🗓 27 Oct 2026, 11:40 AM 👁 16
Share: 💬 WhatsApp 📘 Facebook 𝕏 Post

''1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!'', ਮਿਡਲ ਈਸਟ ਦੀ ਜੰਗ ''ਚ ਆਇਆ ਨਵਾਂ ਮੋੜ

''1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!'', ਮਿਡਲ ਈਸਟ ਦੀ ਜੰਗ ''ਚ ਆਇਆ ਨਵਾਂ ਮੋੜ
‎Tuesday, Oct 27, 2026 - 10:18 AM।
‎ਇੰਟਰਨੈਸ਼ਨਲ ਡੈਸਕ- ਪਿਛਲੇ ਲੰਬੇ ਸਮੇਂ ਤੋਂ ਇਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਹੁਣ 'ਪ੍ਰੌਕਸੀ ਵਾਰ' 'ਚ ਬਦਲ ਚੁੱਕੀ ਹੈ। ਹੁਣ ਜਦੋਂ ਅਮਰੀਕਾ ਤੇ ਇਰਾਨ ਇਕ-ਦੂਜੇ 'ਤੇ ਸਿੱਧੇ ਹਮਲੇ ਨਹੀਂ ਕਰ ਰਹੇ ਤਾਂ ਇਰਾਨ ਸਮਰਥਿਤ ਹੂਤੀ ਅਤੇ ਅਮਰੀਕੀ ਸਮਰਥਕ ਸਾਊਦੀ ਅਰਬ ਵਿਚਾਲੇ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਮਿਡਲ ਈਸਟ ਦੀ ਜੰਗ ਨੂੰ ਨਵਾਂ ਮੋੜ ਦੇ ਦਿੱਤਾ ਹੈ।
‎
‎ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਸਾਊਦੀ ਅਰਬ ਨੇ ਯਮਨ ਦੇ ਹੂਤੀ ਬਾਗ਼ੀਆਂ ਨੂੰ ਦੇਸ਼ ਦੀਆਂ ਤੇਲ ਰਿਫਾਈਨਰੀਆਂ ਅਤੇ ਹਵਾਈ ਅੱਡਿਆਂ 'ਤੇ ਹਮਲੇ ਰੋਕਣ ਲਈ 1 ਅਰਬ ਡਾਲਰ ਦੀ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਇਰਾਨ ਦੀ ਵਿਚੋਲਗੀ ਹੇਠ ਹੋਈ ਇੱਕ ਗੁਪਤ ਕੂਟਨੀਤਕ ਗੱਲਬਾਤ ਦੌਰਾਨ ਕੀਤੀ ਗਈ ਹੈ, ਤਾਂ ਜੋ ਖੇਤਰ 'ਚ ਜੰਗਬੰਦੀ ਲਾਗੂ ਕੀਤੀ ਜਾ ਸਕੇ।
‎
‎ਇਸ ਮਾਮਲੇ 'ਚ ਸਾਊਦੀ ਦੇ ਰੱਖਿਆ ਮੰਤਰੀ ਸ਼ਹਿਜ਼ਾਦਾ ਖਾਲਿਦ ਬਿਨ ਸਲਮਾਨ ਤਹਿਰਾਨ ਪਹੁੰਚੇ ਹਨ। ਕੁਝ ਡਿਪਲੋਮੈਟਿਕ ਸੂਤਰਾਂ ਨੇ ਦਾਅਵਾ ਕੀਤਾ ਕਿ ਰੱਖਿਆ ਮੰਤਰੀ ਆਪਣੇ ਹਰਕਿਊਲਿਸ ਮਿਲਟਰੀ ਜਹਾਜ਼ 'ਚ ਇਹ ਰਕਮ ਲੈ ਕੇ ਆਏ ਸਨ, ਹਾਲਾਂਕਿ ਸਾਊਦੀ ਅਧਿਕਾਰੀਆਂ ਨੇ ਪੈਸੇ ਦੇ ਲੈਣ-ਦੇਣ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ
‎ਤਹਿਰਾਨ 'ਚ ਹੋਈ ਇਸ ਮਹੱਤਵਪੂਰਨ ਬੈਠਕ 'ਚ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੋਹਸਿਨ ਰਜ਼ਾਈ, ਤੁਰਕੀ ਦੀ ਇੰਟੈਲੀਜੈਂਸ ਦੇ ਮੁਖੀ ਇਬ੍ਰਾਹਿਮ ਕਾਲਿਨ ਅਤੇ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਹਿੱਸਾ ਲਿਆ।
‎
‎ਇਰਾਨ ਨੇ ਅਜਿਹੇ ਸਮੇਂ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ, ਜਦੋਂ ਹੂਤੀਆਂ ਵੱਲੋਂ ਸਾਊਦੀ ਅਰਬ ਦੇ ਹਵਾਈ ਅੱਡਿਆਂ ਅਤੇ ਰਿਫਾਇਨਰੀਆਂ 'ਤੇ ਹੋ ਰਹੇ ਹਮਲਿਆਂ ਕਾਰਨ ਸਾਊਦੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਹੋਰਮੁਜ਼ ਦੀ ਖਾੜੀ 'ਚ ਤੇਲ ਟੈਂਕਰਾਂ 'ਤੇ ਹੋ ਰਹੇ ਹਮਲਿਆਂ ਕਾਰਨ ਗਲੋਬਲ ਤੇਲ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ 114 ਡਾਲਰ ਪ੍ਰਤੀ ਬੈਰਲ ਦੇ ਪਾਰ ਚਲਾ ਗਿਆ ਹੈ।
📲Get App