🔥 TRENDING मुज़फ़्फ़रपुर में मुशहरी प्रखण्ड H O क... Anti-Drug Activist Parminder Murdered... ग्वालियर में धान की आवक से पहले SDM और... Indore: Youth steals Tempo Traveler, c... Madhya Pradesh Secures Third Rank in N... Satna Court Chaos: Lawyers Protest Aft...
13 Oct 2026•
ગુજરાતી मराठी ਪੰਜਾਬੀ বাংলা
Automobile

10-10 ਦੇ ਸਿੱਕਿਆਂ ਨਾਲ ਖਰੀਦੀ ਸਕੂਟਰੀ ! ਪੈਸੇ ਗਿਣ-ਗਿਣ ਸ਼ੋਅਰੂਮ ਵਾਲੇ ਵੀ ਹੋ ਗਏ ਕਮਲੇ

✍️ Reporter: Shamsher Singh 🗓 13 Oct 2026, 06:00 PM 👁 11
Share: 💬 WhatsApp 📘 Facebook 𝕏 Post

10-10 ਦੇ ਸਿੱਕਿਆਂ ਨਾਲ ਖਰੀਦੀ ਸਕੂਟਰੀ ! ਪੈਸੇ ਗਿਣ-ਗਿਣ ਸ਼ੋਅਰੂਮ ਵਾਲੇ ਵੀ ਹੋ ਗਏ ਕਮਲੇ

10-10 ਦੇ ਸਿੱਕਿਆਂ ਨਾਲ ਖਰੀਦੀ ਸਕੂਟਰੀ ! ਪੈਸੇ ਗਿਣ-ਗਿਣ ਸ਼ੋਅਰੂਮ ਵਾਲੇ ਵੀ ਹੋ ਗਏ ਕਮਲੇ,
‎Tuesday, Oct 13, 2026 । need24news
‎ਤੇਲੰਗਾਨਾ ਦੇ ਮਾਂਚੇਰੀਅਲ ਜ਼ਿਲ੍ਹੇ ਦੇ ਲਕਸ਼ੇਟੀਪੇਟ ਤੋਂ ਬਚਤ ਤੇ ਦ੍ਰਿੜ ਇਰਾਦੇ ਦੀ ਇੱਕ ਅਨੋਖੀ ਮਿਸਾਲ ਸਾਹਮਣੇ ਆਈ ਹੈ। ਇੱਥੋਂ ਦੇ 51 ਸਾਲਾ ਪਾਦਰੀ ਬੀ. ਰਵੀ ਜੋਸਫ ਨੇ ਪਿਛਲੇ ਤਿੰਨ ਸਾਲਾਂ ਤੋਂ ਰੋਜ਼ਾਨਾ ਦੀ ਖਰੀਦਦਾਰੀ ਤੋਂ ਬਚੇ 10 ਰੁਪਏ ਦੇ ਸਿੱਕੇ ਇਕੱਠੇ ਕਰਕੇ 1.23 ਲੱਖ ਰੁਪਏ ਦੀ ਨਵੀਂ ਹੋਂਡਾ ਐਕਟਿਵਾ ਸਕੂਟੀ ਖਰੀਦੀ ਹੈ। ਇਸ ਸਬੰਧੀ ਰਵੀ ਜੋਸਫ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰਕਮ ਇਕੋ ਵਾਰ ਵੱਡੀ ਬਚਤ ਕਰਕੇ ਨਹੀਂ, ਸਗੋਂ ਆਪਣੀ ਰੋਜ਼ਾਨਾ ਦੀ ਖਰੀਦਦਾਰੀ ਤੋਂ ਬਚੇ ਸਿੱਕਿਆਂ ਤੋਂ ਇਕੱਠੀ ਕੀਤੀ ਹੈ। ਰਾਸ਼ਨ, ਸਬਜ਼ੀਆਂ ਜਾਂ ਹੋਰ ਘਰੇਲੂ ਸਮਾਨ ਖਰੀਦਣ ਤੋਂ ਬਾਅਦ ਛੁੱਟੇ ਵਜੋਂ ਮਿਲੇ 10 ਰੁਪਏ ਦੇ ਹਰੇਕ ਸਿੱਕੇ ਨੂੰ ਉਹ ਅਲੱਗ ਰੱਖਦੇ ਸਨ। ਹੌਲੀ-ਹੌਲੀ ਇਹ ਬਚਤ 12,300 ਸਿੱਕਿਆਂ ਵਿੱਚ ਬਦਲ ਗਈ, ਜਿਨ੍ਹਾਂ ਦਾ ਕੁੱਲ ਮੁੱਲ 1,23,000 ਰੁਪਏ ਬਣਿਆ।
‎ਸ਼ੋਅਰੂਮ ਵਿੱਚ ਸਿੱਕਿਆਂ ਨਾਲ ਭੁਗਤਾਨ ਕਰਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿੱਥੇ ਲੋਕ ਪਾਦਰੀ ਦੀ ਇਸ ਬਚਤ ਦੀ ਆਦਤ ਅਤੇ ਅਟੁੱਟ ਸੰਕਲਪ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।
📲Get App