🔥 TRENDING મોંઘીબેન કન્યા સંકુલમાં દેશભક્તિ સાંસ્... વલસાડના છીપવાડ અન્ડરપાસમાં રોડના સમારક... युवाओं के सपनों को मिल रही ऊंची उड़ान Chennai Love Story premieres on SonyLI... Anurag Kashyap’s ‘Bandar’ to Stream on... Ernakulam Court Bars Web Series ‘Anali...
21 Aug 2026
ગુજરાતી मराठी ਪੰਜਾਬੀ বাংলা

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੰਤਰਰਾਜੀ ਚੋਰ ਗਰੋਹ ਦੇ 08 ਮੈਂਬਰ ਕਾਬੂ – ਕਈ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫਾਸ਼

✍️ Reporter: Paras Sharma 🗓 21 Aug 2026, 03:58 PM 👁 11
Watch on: ▶️ YouTube
Share: 💬 WhatsApp 📘 Facebook 𝕏 Post

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੰਤਰਰਾਜੀ ਚੋਰ ਗਰੋਹ ਦੇ 08 ਮੈਂਬਰ ਕਾਬੂ – ਕਈ ਚੋਰੀ ਦੀਆਂ ਵਾਰਦਾਤਾਂ ਦਾ ਪਰਦਾਫਾਸ਼

ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਅਭਿਮੰਨਿਊ ਰਾਣਾ, IPS, ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਮੁਹਿੰਮ ਤਹਿਤ ਸ੍ਰੀ ਅਸ਼ੋਕ ਮੀਨਾ, IPS, ਐਸਪੀ (ਡੀ), ਸ੍ਰੀ ਜਸਪਾਲ ਸਿੰਘ, ਡੀਐਸਪੀ ਮਲੋਟ ਅਤੇ ਸ੍ਰੀ ਰਸ਼ਪਾਲ ਸਿੰਘ, ਡੀਐਸਪੀ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਵਰੁਣ ਯਾਦਵ, ਮੁੱਖ ਅਫ਼ਸਰ ਥਾਣਾ ਸਦਰ ਮਲੋਟ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ, ਇੰਚਾਰਜ CIA ਦੀਆਂ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਇੱਕ ਅੰਤਰਰਾਜੀ ਚੋਰ ਗਰੋਹ ਦੇ 08 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਅਸ਼ੋਕ ਮੀਨਾ, IPS ਨੇ ਦੱਸਿਆ ਕਿ ਮੁਕੱਦਮਾ ਨੰਬਰ 120 ਮਿਤੀ 07.08.2026 ਅਧੀਨ ਧਾਰਾ 305, 331(4) BNS, ਥਾਣਾ ਸਦਰ ਮਲੋਟ ਦੀ ਤਫ਼ਤੀਸ਼ ਦੌਰਾਨ ਇਸ ਗਰੋਹ ਦਾ ਪਰਦਾਫਾਸ਼ ਹੋਇਆ। ਇਹ ਗਰੋਹ ਮਿਤੀ 06/07 ਅਗਸਤ 2026 ਦੀ ਦਰਮਿਆਨੀ ਰਾਤ ਨੂੰ ਗੁਰਮੇਜ ਸਿੰਘ ਦੇ ਘਰ ਵਿੱਚੋਂ ਕਰੀਬ 09–10 ਤੋਲੇ ਸੋਨਾ ਅਤੇ ₹14,000 ਨਕਦੀ ਚੋਰੀ ਕਰਨ ਦੀ ਵਾਰਦਾਤ ਵਿੱਚ ਸ਼ਾਮਲ ਸੀ।

ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਗਰੋਹ ਦੇ ਮੁੱਖ ਮੈਂਬਰ ਦਾਸ ਸਤੀਸ ਅਤੇ ਰੋਬਿਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਦਕਿ ਚੋਰੀ ਕੀਤਾ ਸੋਨਾ ਅਤੇ ਹੋਰ ਕੀਮਤੀ ਸਮਾਨ ਉਨ੍ਹਾਂ ਦੇ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਰਾਹੀਂ ਅੱਗੇ ਵੇਚਿਆ ਜਾਂਦਾ ਸੀ।

ਜਾਂਚ ਦੌਰਾਨ ਹੋਏ ਅਹਿਮ ਖੁਲਾਸੇ

ਕੁੱਲ 380 ਗ੍ਰਾਮ ਸੋਨੇ ਦਾ ਪਤਾ ਲੱਗਾ, ਜਿਸ ਵਿੱਚੋਂ:

250 ਗ੍ਰਾਮ ਸੋਨਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ।

130 ਗ੍ਰਾਮ ਸੋਨਾ ਇੱਕ ਗੋਲਡ ਫਾਇਨਾਂਸ ਕੰਪਨੀ ਕੋਲ ਗਿਰਵੀ ਰੱਖ ਕੇ ਉਸ 'ਤੇ ਲੋਨ ਲਿਆ ਗਿਆ ਸੀ। ਇਸ ਸਬੰਧੀ ਕਾਨੂੰਨੀ ਕਾਰਵਾਈ ਜਾਰੀ ਹੈ।

ਚੋਰੀ ਦੀ ਰਕਮ ਨਾਲ ਦੋਸ਼ੀਆਂ ਨੇ:
ਰੋਹਿਣੀ (ਦਿੱਲੀ) ਵਿਖੇ ਕਰੀਬ ₹20 ਲੱਖ ਦਾ ਇੱਕ ਪਲਾਟ,

ਇੰਦਰਗੜ੍ਹ, ਜ਼ਿਲ੍ਹਾ ਰੋਹਤਕ (ਹਰਿਆਣਾ) ਵਿਖੇ ਕਰੀਬ ₹24 ਲੱਖ ਦਾ ਇੱਕ ਪਲਾਟ,
ਅਤੇ ਇੰਦਰਗੜ੍ਹ ਵਿੱਚ ਹੀ ਕਰੀਬ ₹6 ਲੱਖ ਦੀਆਂ ਦੋ ਦੁਕਾਨਾਂ ਖਰੀਦੀਆਂ।

ਕਾਬੂ ਕੀਤੇ ਗਏ 08 ਦੋਸ਼ੀ

1. ਤਾਨਾ ਪੁੱਤਰ ਲਖਮੀ ਪੁੱਤਰ ਚੰਕੀ, ਵਾਸੀ ਇੰਦਰਗੜ੍ਹ ਲੱਖਣਮਾਜਰਾ, ਤਹਿਸੀਲ ਮਹਿਮ, ਜ਼ਿਲ੍ਹਾ ਰੋਹਤਕ (ਹਰਿਆਣਾ)।

2. ਰੋਬਿਨ ਪੁੱਤਰ ਰਮੇਸ਼ ਕੁਮਾਰ ਪੁੱਤਰ ਨਿਹਾਲ ਸਿੰਘ, ਵਾਸੀ ਪਿੰਡ ਬੜਸੀ, ਜ਼ਿਲ੍ਹਾ ਭਿਵਾਨੀ (ਹਰਿਆਣਾ)।

3. ਕਮਲੇਸ਼ ਪਤਨੀ ਦਾਸ ਸਤੀਸ।

4. ਪ੍ਰੀਤੀ ਪਤਨੀ ਸੁਨੀਲ।

5. ਪਿੰਕੀ ਪਤਨੀ ਮੋਨੂੰ। (ਵਾਸੀਆਨ ਇੰਦਰਗੜ੍ਹ ਲੱਖਣਮਾਜਰਾ, ਤਹਿਸੀਲ ਮਹਿਮ, ਜ਼ਿਲ੍ਹਾ ਰੋਹਤਕ, ਹਰਿਆਣਾ)।

6. ਕਵਿਤਾ ਪਤਨੀ ਵਿਜੇਂਦਰ।

7. ਮਨੀਸ਼ਾ ਪਤਨੀ ਪਰਵੀਨ।

8. ਅਨਾਰਕਲੀ @ ਅਨਾਰੋ ਪਤਨੀ ਰਾਮੇਸ਼। (ਵਾਸੀਆਨ ਪਿੰਡ ਬੜਸੀ, ਜ਼ਿਲ੍ਹਾ ਭਿਵਾਨੀ, ਹਰਿਆਣਾ)।

ਇਸ ਤੋਂ ਇਲਾਵਾ ਦਾਸ ਸਤੀਸ ਪੁੱਤਰ ਦੀਪ ਚੰਦ, ਜੋ ਕਿ ਥਾਣਾ ਲੰਬੀ ਦੇ NDPS Act ਦੇ ਇੱਕ ਮੁਕੱਦਮੇ ਵਿੱਚ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ, ਨੂੰ ਇਸ ਕੇਸ ਦੀ ਤਫ਼ਤੀਸ਼ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।

ਹੁਣ ਤੱਕ ਸਾਹਮਣੇ ਆਏ ਮੁਕੱਦਮੇ

ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਦਰਜ ਕਈ ਚੋਰੀ ਦੀਆਂ ਵਾਰਦਾਤਾਂ ਬਾਰੇ ਖੁਲਾਸੇ ਕੀਤੇ ਹਨ। ਹੁਣ ਤੱਕ ਇਸ ਗਰੋਹ ਦਾ ਹੇਠ ਲਿਖੇ 06 ਮੁਕੱਦਮਿਆਂ ਨਾਲ ਸਬੰਧ ਸਾਹਮਣੇ ਆਇਆ ਹੈ:

ਥਾਣਾ ਲੰਬੀ

FIR ਨੰ. 152 (13.05.2026) – ਪਿੰਡ ਲਾਲਬਾਈ
FIR ਨੰ. 162 (21.05.2026) – ਪਿੰਡ ਫਤੂਹੀ ਖੇੜਾ
FIR ਨੰ. 182 (11.06.2026) – ਪਿੰਡ ਭਾਗੂ
FIR ਨੰ. 185 (14.06.2026) – ਪਿੰਡ ਖੇਮਾ ਖੇੜਾ
ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ
FIR ਨੰ. 180 (14.06.2026) – ਪਿੰਡ ਗੁਨਿਆਣਾ।
FIR ਨੰ. 176 (07.07.2026) – ਪਿੰਡ ਮਹਿਰਾਜਵਾਲਾ।

ਦੋਸੀ ਤਾਨਾ ਪੁੱਤਰ ਲਖਮੀ ਪੁੱਤਰ ਚੰਕੀ, ਵਾਸੀ ਇੰਦਰਗੜ੍ਹ ਲੱਖਣਮਾਜਰਾ, ਤਹਿਸੀਲ ਮਹਿਮ, ਜ਼ਿਲ੍ਹਾ ਰੋਹਤਕ (ਹਰਿਆਣਾ) ਤੇ ਹਰਿਆਣਾ ਵਿੱਚ 06 ਮੁਕਦਮੇ ਦਰਜ ਹਨ।

ਪਿਛਲੇ ਦਰਜ ਮੁਕੱਦਮੇ (ਪੰਜਾਬੀ ਵਿੱਚ):

1. ਮੁਕਦਮਾ. ਨੰਬਰ 141/2016 ਧਾਰਾ 174-ਏ IPC
ਥਾਣਾ ਉਚਾਨਾ, ਜ਼ਿਲ੍ਹਾ ਜੀੰਦ (ਹਰਿਆਣਾ)
2. ਮੁਕਦਮਾ. ਨੰਬਰ 275/2014 ਧਾਰਾ 379 IPC ਥਾਣਾ ਉਚਾਨਾ, ਜ਼ਿਲ੍ਹਾ ਜੀੰਦ (ਹਰਿਆਣਾ)
3. ਮੁਕਦਮਾ. ਨੰਬਰ 212/2016 ਧਾਰਾਵਾਂ 380, 511 IPC ਥਾਣਾ ਸਦਰ ਗੋਹਾਨਾ, ਹਰਿਆਣਾ
4. ਮੁਕਦਮਾ. ਨੰਬਰ 698/2017 ਧਾਰਾ 174-ਏ IPC
ਥਾਣਾ ਸਾਂਪਲਾ, ਜ਼ਿਲ੍ਹਾ ਰੋਹਤਕ (ਹਰਿਆਣਾ)
5. ਮੁਕਦਮਾ. ਨੰਬਰ 322/2019 ਧਾਰਾ 174-ਏ IPC
ਥਾਣਾ ਸਦਰ ਗੋਹਾਨਾ, ਹਰਿਆਣਾ
6. ਮੁਕਦਮਾ. ਨੰਬਰ 61/2021 ਧਾਰਾ 380 IPC
ਥਾਣਾ ਸੀਵਾਨ, ਹਰਿਆਣਾ
ਦੋਸੀ ਦਾਸ ਉਰਫ ਸਤੀਸ਼ ਪੁੱਤਰ ਦੀਪ ਚੰਦ ਵਾਸੀ ਲ਼ਾਖਨਮਾਜਰਾ, ਜਿਲ੍ਹਾ ਰੋਹਤਕ ਪਰ ਨਿਮਨਲਿਖਤ ਹਰਿਆਣਾ ਵਿੱਚ 15 ਮੁਕੱਦਮੇ ਦਰਜ ਰਜਿਸਟਰ ਹਨ:-

1. ਮੁਕੱਦਮਾ ਨੰਬਰ 73/2021 ਅ/ਧ 457,380 ਹਿੰ ਦੰ ਥਾਣਾ ਸ਼ਾਹਬਾਦ, ਜਿਲ੍ਹਾ ਕੁਰਕਸ਼ੇਤਰ
2. ਮੁਕੱਦਮਾ ਨੰਬਰ 61/2021 ਅ/ਧ 380 ਹਿੰ ਦੇ ਥਾਣਾ ਸਦਰ ਕੈਥਲ, ਜਿਲ੍ਹਾ ਕੈਥਲ
3. ਮੁਕੱਦਮਾ ਨੰਬਰ 44/2021 ਅ/ਧ 457,380 ਹਿੰ ਦੰ ਥਾਣਾ ਸਦਰ ਥਾਣੇਸਰ, ਜਿਲ੍ਹਾ ਕੁਰਕਸ਼ੇਤਰ
4. ਮੁਕੱਦਮਾ ਨੰਬਰ 104/2021 ਅ/ਧ 457,380 ਹਿੰ ਦੰ ਥਾਣਾ ਸ਼ਾਹਬਾਦ, ਜਿਲ੍ਹਾ ਕੁਰਕਸ਼ੇਤਰ
5. ਮੁਕੱਦਮਾ ਨੰਬਰ 04/2021 ਅ/ਧ 3RP(UP) Act Railway Act ਥਾਣਾ ਸੀਵਨ, ਜਿਲ੍ਹਾ ਅੰਬਾਲਾ
6. ਮੁਕੱਦਮਾ ਨੰਬਰ 03/2021 ਅ/ਧ 3RP(UP) Act Railway Act ਥਾਣਾ ਸੀਵਨ, ਜਿਲ੍ਹਾ ਅੰਬਾਲਾ
7. ਮੁਕੱਦਮਾ ਨੰਬਰ 98/2021 ਅ/ਧ 457,380 ਹਿੰ ਦੰ ਥਾਣਾ ਭੁਟਾਨਾ, ਜਿਲ੍ਹਾ ਕਰਨਾਲ
8. ਮੁਕੱਦਮਾ ਨੰਬਰ 50/2021 ਅ/ਧ 380 ਹਿੰ ਦੰ ਥਾਣਾ ਸੀਵਨ, ਜਿਲ੍ਹਾ ਕੈਥਲ
9. ਮੁਕੱਦਮਾ ਨੰਬਰ 159/2021 ਅ/ਧ 457,380 ਹਿੰ ਦੰ ਥਾਣਾ ਸ਼ਾਹਬਾਦ, ਜਿਲ੍ਹਾ ਕੁਰਕਸ਼ੇਤਰ
06 ਹੋਰ ਮੁਕਦਮੇ ਵੀ ਦਰਜ ਹਨ

ਇਨ੍ਹਾਂ ਸਾਰੇ ਮਾਮਲਿਆਂ ਵਿੱਚ ਚੋਰੀ ਕੀਤੇ ਗਏ ਸੋਨੇ, ਨਕਦੀ ਅਤੇ ਹੋਰ ਕੀਮਤੀ ਸਮਾਨ ਸਬੰਧੀ ਤਫ਼ਤੀਸ਼ ਜਾਰੀ ਹੈ ਅਤੇ ਹੋਰ ਅਹਿਮ ਖੁਲਾਸੇ ਅਤੇ ਬਰਾਮਦਗੀਆਂ ਹੋਣ ਦੀ ਪੂਰੀ ਸੰਭਾਵਨਾ ਹੈ।

ਅੰਤ ਵਿੱਚ ਐਸਐਸਪੀ ਸ੍ਰੀ ਅਭਿਮੰਨਿਊ ਰਾਣਾ, IPS ਜੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਜ਼ਿਲ੍ਹੇ ਵਿੱਚ ਅਪਰਾਧੀਆਂ ਖ਼ਿਲਾਫ਼ "ਜ਼ੀਰੋ ਟੋਲਰੈਂਸ" ਨੀਤੀ ਤਹਿਤ ਪੂਰੀ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ। ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇਗਾ ਅਤੇ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ।
📲Get App