🔥 TRENDING અમરેલીના જિમખાના મેદાનમાં જલપરી શોનું... Ancient Rift Responsible for Formation... Chhattisgarh HC rules marital status c... Chhattisgarh HC bars marriage as groun... Dalit groups stage sit‑in at Amritsar’... Bikers surround scooter rider, shoot h...
31 Aug 2026
ગુજરાતી मराठी ਪੰਜਾਬੀ বাংলা
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੇਵਾ ਮੁਕਤ ਹੋਏ 03 ਪੁਲਿਸ ਅਧਿਕਾਰੀਆ ਨੂੰ ਵਿਦਾਇਗੀ ਪਾਰਟੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ
National

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੇਵਾ ਮੁਕਤ ਹੋਏ 03 ਪੁਲਿਸ ਅਧਿਕਾਰੀਆ ਨੂੰ ਵਿਦਾਇਗੀ ਪਾਰਟੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ

✍️ Reporter: Paras Sharma 🗓 31 Aug 2026, 03:38 PM 👁 2
Share: 💬 WhatsApp 📘 Facebook 𝕏 Post

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੇਵਾ ਮੁਕਤ ਹੋਏ 03 ਪੁਲਿਸ ਅਧਿਕਾਰੀਆ ਨੂੰ ਵਿਦਾਇਗੀ ਪਾਰਟੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ

ਸ੍ਰੀ ਮੁਕਤਸਰ ਸਾਹਿਬ ( )ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿਭਾਗ ਵੱਲੋਂ ਅੱਜ ਸੇਵਾ ਮੁਕਤ ਹੋ ਰਹੇ ਪੁਲਿਸ ਅਧਿਕਾਰੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ ਨੇ ਸੇਵਾ ਮੁਕਤ ਹੋ ਰਹੇ ਅਧਿਕਾਰੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਸ਼ੁਭਕਾਮਨਾਵਾਂ ਪ੍ਰਗਟਾਈਆਂ ਅਤੇ ਉਹਨਾਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕਰਵਾਇਆ।

ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ 03 ਪੁਲਿਸ ਕਰਮਚਾਰੀ ਆਪਣੀ ਸਰਵਿਸ ਪੂਰੇ ਕਰਦੇ ਹੋਏ ਰਿਟਾਇਰ ਹੋਏ ਹਨ ਜਿਨਾਂ ਵਿੱਚ

1. ਇੰਸਪੈਕਟਰ ਬਲਵਿੰਦਰ ਸਿੰਘ
2 ਏ.ਐਸ.ਆਈ ਸੁਸ਼ੀਲ ਕੁਮਾਰ
3 ਏ.ਐਸ.ਆਈ ਕੁਲਦੀਪ ਸਿੰਘ
ਵਿਦਾਇਗੀ ਸਮਾਰੋਹ ਕਾਨਫਰੰਸ ਹਾਲ ਐਸ.ਐਸ.ਪੀ ਦਫਤਰ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਸ. ਰਸ਼ਪਾਲ ਸਿੰਘ ਡੀ.ਐਸ.ਪੀ (ਡੀ)ਅਤੇ ਦਫਤਰੀ ਸਟਾਫ ਵੀ ਮੌਜੂਦ ਸਨ।

ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਇਹ ਸਮਾਂ ਸਾਡੇ ਪੁਲਿਸ ਪਰਿਵਾਰ ਲਈ ਬਹੁਤ ਹੀ ਖਾਸ ਅਤੇ ਗੌਰਵਪੂਰਨ ਹੈ, ਜਦੋਂ ਅਸੀਂ ਆਪਣੇ ਉਹਨਾਂ ਅਧਿਕਾਰੀ ਨੂੰ ਸਨਮਾਨਿਤ ਕਰ ਰਹੇ ਹਾਂ ਜਿਨ੍ਹਾਂ ਨੇ ਤਨਦੇਹੀ ਨਾਲ ਡਿਊਟੀ ਕੀਤੀ ਹੈ। ਸੇਵਾ ਮੁਕਤੀ ਦਾ ਮਤਲਬ ਸਿਰਫ਼ ਕੰਮ ਤੋਂ ਅਲੱਗ ਹੋਣਾ ਨਹੀਂ, ਸਗੋਂ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਵੀ ਹੈ।ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹਰ ਅਧਿਕਾਰੀ ਦਾ ਆਪਣਾ ਯੋਗਦਾਨ ਹੁੰਦਾ ਹੈ ਜੋ ਵਿਭਾਗ ਨੂੰ ਇੱਕ ਮਜ਼ਬੂਤ ਰੂਪ ਦਿੰਦਾ ਹੈ। ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਜਦੋਂ ਵੀ ਤੁਹਾਨੂੰ ਸਾਡੀ ਜਰੂਰਤ ਹੋਵੇਗੀ, ਅਸੀਂ ਤੁਹਾਡੇ ਨਾਲ ਖੜੇ ਰਹਾਂਗੇ। ਉਹਨਾਂ ਕਿਹਾ ਕਿ ਪੁਲਿਸ ਕਮਿਊਨਿਟੀ ਵਿੱਚ ਤੁਹਾਡਾ ਯੋਗਦਾਨ ਸਦਾ ਯਾਦਗਾਰ ਰਹੇਗਾ। ਅਸੀਂ ਤੁਹਾਡੀ ਸੇਵਾ ਅਤੇ ਸਮਰਪਣ ਲਈ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਤੁਹਾਡੇ ਲਈ ਖੁਸ਼ਹਾਲ ਅਤੇ ਸਫਲ ਜੀਵਨ ਦੀ ਕਾਮਨਾ ਕਰਦੇ ਹਾਂ।

ਇਸ ਮੌਕੇ ਉਨ੍ਹਾਂ ਨੇ ਸੇਵਾ ਮੁਕਤ ਹੋ ਰਹੇ ਕਰਮਚਾਰੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ, ਉਨ੍ਹਾਂ ਦਾ ਮਹਿਕਮਾ ਵਿੱਚ ਸੇਵਾ ਲਈ ਧੰਨਵਾਦ ਕੀਤਾ। ਵਿਦਾਇਗੀ ਸਮਾਰੋਹ ਵਿੱਚ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀਆਂ ਦਫਤਰੀ ਸਟਾਫ ਤੋਂ ਇਲਾਵਾ ਰਿਟਾਇਰਡ ਪੁਲਿਸ ਅਧਿਕਾਰੀ ਦੇ ਪਰਿਵਾਰਿਕ ਮੈਂਬਰਾ ਨੇ ਸ਼ਿਰਕਤ ਕੀਤੀ ਅਤੇ ਰਿਟਾਇਰ ਹੋ ਰਹੇ ਆਪਣੇ ਸਾਥੀ ਨੂੰ ਸ਼ੁਭ ਕਾਮਨਾਵਾਂ ਦਿਤੀਆ। ਇਸ ਮੌਕੇ ਸਟੇਜ ਸੈਕਟਰੀ ਵਜੋਂ ਏ.ਐਸ.ਆਈ ਗੁਰਦੇਵ ਸਿੰਘ ਨੇ ਆਪਣੀ ਡਿਊਟੀ ਨਿਭਾਈ, ਏ.ਐਸ.ਆਈ. ਨਾਇਬ ਸਿੰਘ ਨੇ ਗੀਤ ਗਾ ਕੇ ਰਿਟਾਇਰਮੈਂਟ ਪਾਰਟੀ ਦੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾਇਆ ਅਤੇ ਇਸ ਮੌਕੇ ਏ.ਐਸ.ਆਈ ਨੇਮਪਾਲ ਹੈਡ ਕਲਰਕ, ਸ੍ਰੀ ਕੁਲਬੀਰ ਸਿੰਘ ਅਕਾਊਂਟੈਂਟ, ਸ੍ਰੀ ਹਰਜਿੰਦਰ ਸਿੰਘ ਐਮ.ਟੀ.ਓ, ਅਤੇ ਦਫ਼ਤਰੀ ਸਟਾਫ ਹਾਜ਼ਰ ਸਨ।
📲Get App