🔥 TRENDING Rajasthan CM Bhajanlal Sharma to Tour... ਪੁਲਸ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਪੈਨਸ਼ਨਾ... Rajasthan Braces for Rain: Jaipur, Bha... ପରସ୍ପର ସହ ଧକ୍କା ହେଲା ରାହୁଲ ଗାନ୍ଧୀଙ୍କ କ... Rajasthan Women Supervisor 2026 Result... Two Arrested in Punjab for Armed Robbe...
26 Oct 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਸਿੰਘ ਝੋਟਾ ਕਤਲਕਾਂਡ : CBI ਟੀਮ ਵੱਲੋਂ ਸ਼ੈੱਲਰ ’ਚ ਛਾਪੇਮਾਰੀ, ਇਕੱਠੇ ਕੀਤੇ ਕਈ ਸਬੂਤ

✍️ Reporter: Shamsher Singh 🗓 26 Oct 2026, 11:54 AM 👁 13
Share: 💬 WhatsApp 📘 Facebook 𝕏 Post

ਪਰਵਿੰਦਰ ਸਿੰਘ ਝੋਟਾ ਕਤਲਕਾਂਡ : CBI ਟੀਮ ਵੱਲੋਂ ਸ਼ੈੱਲਰ ’ਚ ਛਾਪੇਮਾਰੀ, ਇਕੱਠੇ ਕੀਤੇ ਕਈ ਸਬੂਤ

ਪਰਵਿੰਦਰ ਸਿੰਘ ਝੋਟਾ ਕਤਲਕਾਂਡ : CBI ਟੀਮ ਵੱਲੋਂ ਸ਼ੈੱਲਰ ’ਚ ਛਾਪੇਮਾਰੀ, ਇਕੱਠੇ ਕੀਤੇ ਕਈ ਸਬੂਤ
‎Monday, Oct 26, 2026।
‎ਮਾਨਸਾ (ਸ਼ਮਸ਼ੇਰ ਸਿੰਘ ਮਰਾੜ) - ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਜਾਂਚ ਕਰ ਰਹੀ ਸੀ. ਬੀ. ਆਈ. ਦੀ ਟੀਮ ਵਲੋਂ ਲਗਾਤਾਰ 2 ਦਿਨ ਮਾਨਸਾ ਮੈਡੀਕਲ ਸਟੋਰ ਦੇ ਮਾਲਕ ਦੇ ਪਿੰਡ ਅੱਕਾਂਵਾਲੀ ਸਥਿਤ ਸ਼ੈੱਲਰ ’ਚ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ਦੇ ਸਬੰਧ ਵਿਚ ਜਾਂਚ ਏਜੰਸੀ ਦੀਆਂ 3 ਟੀਮਾਂ ਵੱਖ-ਵੱਖ ਥਾਵਾਂ ’ਤੇ ਜਾ ਕੇ ਸਬੂਤ ਇਕੱਠੇ ਕਰਨ ਅਤੇ ਮਾਮਲੇ ਦੀਆਂ ਕੜੀਆਂ ਜੋੜਨ ’ਚ ਜੁਟੀਆਂ ਹੋਈਆਂ ਹਨ। ਸੀ. ਬੀ. ਆਈ. ਦੀਆਂ ਟੀਮਾਂ ਮਾਨਸਾ ਦੇ ਵੱਖ-ਵੱਖ ਮੈਡੀਕਲ ਸਟੋਰਾਂ, ਦੁਕਾਨਦਾਰਾਂ ਅਤੇ ਹੋਰ ਗਵਾਹਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ।
‎ਇਸ ਦੇ ਨਾਲ ਹੀ ਪਰਵਿੰਦਰ ਸਿੰਘ ਝੋਟਾ ਵੱਲੋਂ ਮੈਡੀਕਲ ਸਟੋਰਾਂ ’ਤੇ ਕਥਿਤ ਤੌਰ ’ਤੇ ਸ਼ਰੇਆਮ ਨਸ਼ੇ ਵੇਚੇ ਜਾਣ ਸਬੰਧੀ ਵਾਇਰਲ ਕੀਤੀਆਂ ਵੀਡੀਓਜ਼ ਵੀ ਇਕੱਠੀਆਂ ਕੀਤੀਆਂ ਗਈਆਂ ਹਨ। ਜਾਂਚ ਟੀਮ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਹਥਿਆਰ ਨਾਲ ਸਬੰਧਤ ਪਹਿਲੂਆਂ ਦੀ ਵੀ ਪੜਤਾਲ ਕਰ ਰਹੀ ਹੈ। ਮੁਲਜ਼ਮ ਦੇ ਢਾਹੇ ਗਏ ਮੈਡੀਕਲ ਸਟੋਰ ਦੇ ਮਲਬੇ ’ਚੋਂ ਕੁਝ ਸਬੂਤ ਅਤੇ ਤੱਥ ਇਕੱਠੇ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ।
📲Get App