🔥 TRENDING UP Board Exam 2027: 7,526 Exam Centres... MP और MLA ने फारबिसगंज के रावन दहन कार... ബ്ലഡ് ബാങ്കിൽ രക്തദാന ക്യാമ്പ് സംഘടിപ്... 2026 MLC Election Results: Bihar's 8 S... Uttar Pradesh Election Commission apol... SGPC Celebrates Prakash Parv of Guru R...
27 Oct 2026•
ગુજરાતી मराठी ਪੰਜਾਬੀ বাংলা
Jobs & Career

ਪੁਲਸ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਪੈਨਸ਼ਨਾਂ ਰੁਕੀਆਂ! ਮਿਲ ਸਕਦੀ ਹੈ ਰਾਹਤ, ਪੜ੍ਹੋ ਪੂਰਾ ਮਾਮਲਾ

✍️ Reporter: Shamsher Singh 🗓 26 Oct 2026, 01:18 PM 👁 25
Share: 💬 WhatsApp 📘 Facebook 𝕏 Post

ਪੁਲਸ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਪੈਨਸ਼ਨਾਂ ਰੁਕੀਆਂ! ਮਿਲ ਸਕਦੀ ਹੈ ਰਾਹਤ, ਪੜ੍ਹੋ ਪੂਰਾ ਮਾਮਲਾ

ਪੁਲਸ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਪੈਨਸ਼ਨਾਂ ਰੁਕੀਆਂ! ਮਿਲ ਸਕਦੀ ਹੈ ਰਾਹਤ, ਪੜ੍ਹੋ ਪੂਰਾ ਮਾਮਲਾ
‎Monday, Oct 26, 2026 ।
‎ਚੰਡੀਗੜ੍ਹ (need24) : ਚੰਡੀਗੜ੍ਹ ਪੁਲਸ ਦੇ 1.1 ਕਰੋੜ ਰੁਪਏ ਦੇ ਤਨਖ਼ਾਹ ਘਪਲੇ 'ਚ ਫਸੇ ਕਰੀਬ 170 ਜਵਾਨਾਂ ਨੂੰ 7 ਸਾਲਾਂ ਬਾਅਦ ਰਾਹਤ ਮਿਲਣ ਦੀ ਉਮੀਦ ਹੈ। ਇਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਚੱਲਣ ਕਾਰਨ ਤਰੱਕੀਆਂ ਅਤੇ ਸੇਵਾਮੁਕਤ ਜਵਾਨਾਂ ਦੀਆਂ ਪੈਨਸ਼ਨਾਂ ਵੀ ਰੁਕੀਆਂ ਹੋਈਆਂ ਹਨ। ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਅਦਾਲਤ 'ਚ ਚਾਰ ਵਾਰ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ।
‎ਜਾਂਚ ਅਨੁਸਾਰ ਪੁਲਸ ਹੈੱਡਕੁਆਰਟਰ ਦੇ ਖ਼ਾਤਾ ਵਿਭਾਗ 'ਚ ਤਾਇਨਾਤ ਮੁਲਾਜ਼ਮਾਂ ਦੀ ਮਦਦ ਨਾਲ ਈ-ਸੇਵਾਰਥ ਪੋਰਟਲ ਦੀਆਂ ਖ਼ਾਮੀਆਂ ਦਾ ਫ਼ਾਇਦਾ ਉਠਾਇਆ ਗਿਆ। ਵਾਹਨ ਅਤੇ ਰਾਸ਼ਨ ਭੱਤਿਆਂ ਦੀਆਂ ਕਥਿਤ ਜਾਅਲੀ ਐਂਟਰੀਆਂ ਕਰਕੇ ਮੁਲਾਜ਼ਮਾਂ ਦੇ ਖ਼ਾਤਿਆਂ 'ਚ ਤੈਅ ਤਨਖ਼ਾਹ ਤੋਂ ਵੱਧ ਰਕਮ ਪਾਈ ਜਾਂਦੀ ਸੀ।
‎ਕੰਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੇ 2015 ਤੋਂ 2020 ਤੱਕ ਕੀਤੇ ਵਿਸ਼ੇਸ਼ ਆਡਿਟ 'ਚ 1.1 ਕਰੋੜ ਰੁਪਏ ਦੀ ਵਾਧੂ ਅਦਾਇਗੀ ਸਾਹਮਣੇ ਆਈ ਸੀ। ਕੁੱਲ 210 ਜਵਾਨਾਂ ਦੇ ਖ਼ਾਤਿਆਂ ਦੀ ਜਾਂਚ ਦੌਰਾਨ 72 ਖਾਤੇ ਸ਼ੱਕੀ ਪਾਏ ਗਏ। ਇਨ੍ਹਾਂ ਵਿੱਚੋਂ 30 ਜਵਾਨਾਂ ਨੂੰ ਪਹਿਲਾਂ ਹੀ ਰਾਹਤ ਮਿਲ ਚੁੱਕੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
📲Get App