🔥 TRENDING हिंडौन में 'अपना घर आश्रम' ने 85 मानसि... ગિર ગઢડા તાલુકાના પડાપાદર ગામમાં રેતી... करौली में देवउठनी एकादशी पर बाल विवाह... Dog एबीवीपी ने हिंडौन महाविद्यालय में नई छ... सीएमएचओ ने करौली में मातृ एवं शिशु स्व...
19 Nov 2026•
ગુજરાતી मराठी ਪੰਜਾਬੀ বাংলা
Viral & Trending

ਪੰਜਾਬ : ਇਕੱਠੀ ਚਮਕੀ 3 ਲੋਕਾਂ ਦੀ ਕਿਸਮਤ, ਅਚਾਨਕ ਬਣ ਗਏ ਲੱਖਪਤੀ, ਜਿੱਤੇ 5-5 ਲੱਖ ਦੇ ਇਨਾਮ

✍️ Reporter: Shamsher Singh 🗓 19 Nov 2026, 06:21 PM 👁 20
Share: 💬 WhatsApp 📘 Facebook 𝕏 Post

ਪੰਜਾਬ : ਇਕੱਠੀ ਚਮਕੀ 3 ਲੋਕਾਂ ਦੀ ਕਿਸਮਤ, ਅਚਾਨਕ ਬਣ ਗਏ ਲੱਖਪਤੀ, ਜਿੱਤੇ 5-5 ਲੱਖ ਦੇ ਇਨਾਮ

ਪੰਜਾਬ : ਇਕੱਠੀ ਚਮਕੀ 3 ਲੋਕਾਂ ਦੀ ਕਿਸਮਤ, ਅਚਾਨਕ ਬਣ ਗਏ ਲੱਖਪਤੀ, ਜਿੱਤੇ 5-5 ਲੱਖ ਦੇ ਇਨਾਮ
‎Thursday, Nov 19, 2026 ।
‎ਜਲਾਲਾਬਾਦ (ssm) : ਜਲਾਲਾਬਾਦ ਸ਼ਹਿਰ 'ਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਕਿਸਮਤ ਅਚਾਨਕ ਚਮਕ ਗਈ। ਤਿੰਨਾਂ ਨੇ ਲਾਟਰੀ 'ਚ 5-5 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਨਾਮ ਜਿੱਤਣ ਦੀ ਜਾਣਕਾਰੀ ਮਿਲਦਿਆਂ ਹੀ ਜੇਤੂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲਾਟਰੀ ਵਿਕਰੇਤਾ ਦੀ ਦੁਕਾਨ ’ਤੇ ਪਹੁੰਚੇ। ਇੱਥੇ ਢੋਲ ਦੀ ਥਾਪ ’ਤੇ ਖੂਬ ਭੰਗੜਾ ਪਾਇਆ ਗਿਆ ਅਤੇ ਬਾਜ਼ਾਰ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਦੌਰਾਨ ਦੁਕਾਨ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪਿੰਡ ਸਿਮਰੇਵਾਲਾ ਦੀ ਰਹਿਣ ਵਾਲੀ ਪਰਵੀਨ ਰਾਣੀ ਨੇ ਦੱਸਿਆ ਕਿ ਉਸ ਦੇ ਪਿਤਾ ਪਹਿਲਾਂ ਕਈ ਵਾਰ ਲਾਟਰੀ ਦੀਆਂ ਟਿਕਟਾਂ ਖ਼ਰੀਦ ਚੁੱਕੇ ਸਨ ਪਰ ਕਦੇ ਕੋਈ ਇਨਾਮ ਨਹੀਂ ਨਿਕਲਿਆ।
‎ਲਾਟਰੀ ਏਜੰਸੀ ਦੇ ਸੰਚਾਲਕ ਨੇ ਦੱਸਿਆ ਕਿ ਜਸਵੀਰ ਕੌਰ ਦਾ ਦੀਵਾਲੀ ਬੰਪਰ ’ਤੇ ਸਿੱਧਾ ਪੰਜ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਉੱਧਰ ਪਰਵੀਨ ਰਾਣੀ ਅਤੇ ਹਰੀਵੰਸ਼ ਨੇ ਨਾਗਾਲੈਂਡ ਸਟੇਟ ਲਾਟਰੀ ਦੀਆਂ 100 ਟਿਕਟਾਂ ਦੀ ਇਕ ਕਾਪੀ ਅੱਧੀ-ਅੱਧੀ (50-50 ਟਿਕਟਾਂ) ਖਰੀਦੀ ਸੀ। ਇਸ ਸੀਰੀਜ਼ ’ਤੇ 10-10 ਹਜ਼ਾਰ ਰੁਪਏ ਦੇ ਕੁੱਲ 100 ਇਨਾਮ ਨਿਕਲੇ, ਜਿਨ੍ਹਾਂ ਦੀ ਕੁੱਲ ਰਕਮ 10 ਲੱਖ ਰੁਪਏ ਬਣਦੀ ਹੈ। ਇਸ ਤਰ੍ਹਾਂ ਦੋਵਾਂ ਦੇ ਹਿੱਸੇ ਵਿਚ ਪੰਜ-ਪੰਜ ਲੱਖ ਰੁਪਏ ਆਏ।
📲Get App