Viral & Trending
ਪੰਜਾਬ ''ਚ ਸੋਨਾਲਿਕਾ ਟਰੈਕਟਰ ਫੈਕਟਰੀ ''ਚ ਆ ਵੜਿਆ ਤੇਂਦੂਆ! ਪਈਆਂ ਭਾਜੜਾਂ

Wednesday, Nov 25, 2026 ।
ਹੁਸ਼ਿਆਰਪੁਰ (ssm)- ਹੁਸ਼ਿਆਰਪੁਰ ਸ਼ਹਿਰ ਦੀ ਨਾਮੀ ਇੰਟਰਨੈਸ਼ਨਲ ਟਰੈਕਟਰ ਕੰਪਨੀ 'ਸੋਨਾਲਿਕਾ' ਦੇ ਅੰਦਰ ਦੇਰ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਫੈਕਟਰੀ ਕੰਪਲੈਕਸ 'ਚ ਇਕ ਤੇਂਦੂਆ ਵੜ ਆਇਆ। ਸੂਚਨਾ ਮਿਲਦੇ ਹੀ ਜੰਗਲਾਤ ਅਤੇ ਵਣ ਜੀਵ ਸੁਰੱਖਿਆ ਵਿਭਾਗ ਦੀ ਰੈਸਕਿਊ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਤੇਂਦੂਏ ਨੂੰ ਸੁਰੱਖਿਅਤ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਜੰਗਲਾਤ ਵਿਭਾਗ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 12 ਵਜੇ ਫੈਕਟਰੀ ਅੰਦਰ ਤੇਂਦੂਆ ਹੋਣ ਦਾ ਸੁਨੇਹਾ ਮਿਲਿਆ ਸੀ। ਸੂਚਨਾ ਮਿਲਣ ਦੇ ਅੱਧੇ ਤੋਂ ਪੌਣੇ ਘੰਟੇ ਦੇ ਅੰਦਰ ਹੀ ਵਣ ਮੰਡਲ ਅਫ਼ਸਰ (DFO) ਦਵਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਭਾਗ ਦੀ ਰੈਸਕਿਊ ਟੀਮ ਮੌਕੇ 'ਤੇ ਪਹੁੰਚ ਗਈ। ਚਰਨਜੀਤ ਸਿੰਘ ਮੁਤਾਬਕ ਸ਼ੁਰੂਆਤ 'ਚ ਤੇਂਦੂਆ ਜਿਸ ਥਾਂ 'ਤੇ ਵੇਖਿਆ ਗਿਆ ਸੀ, ਥੋੜ੍ਹੀ ਦੇਰ ਬਾਅਦ ਉੱਥੋਂ ਖਿਸਕ ਕੇ ਫੈਕਟਰੀ ਦੀ 'ਪ੍ਰੈੱਸ ਵਰਕਸ਼ਾਪ' ਵਿੱਚ ਜਾ ਵੜਿਆ। ਵਰਕਸ਼ਾਪ 'ਚ ਭਾਰੀ ਮਸ਼ੀਨਰੀ ਜ਼ਿਆਦਾ ਹੋਣ ਕਾਰਨ ਟੀਮ ਨੂੰ ਤੇਂਦੂਏ ਨੂੰ ਲੱਭਣ ਅਤੇ ਰੈਸਕਿਊ ਕਰਨ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਟੀਮ ਨੇ ਸੂਝ-ਬੂਝ ਵਰਤਦਿਆਂ ਕਰੀਬ ਇਕ ਘੰਟੇ ਦੇ ਅੰਦਰ ਹੀ ਇਸ ਨੂੰ ਸੁਰੱਖਿਅਤ ਕਾਬੂ ਕਰ ਲਿਆ। ਇਸ ਆਪ੍ਰੇਸ਼ਨ ਵਿੱਚ ਵਾਈਲਡ ਲਾਈਫ ਦਸੂਹਾ ਅਤੇ ਹੁਸ਼ਿਆਰਪੁਰ ਦੇ ਰੇਂਜ ਅਫ਼ਸਰਾਂ ਸਮੇਤ ਏਰੀਆ ਇੰਚਾਰਜ ਨਮਨਪ੍ਰੀਤ ਕੌਰ ਅਤੇ ਪੂਰੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ।