🔥 ट्रेंडिंग સાબરકાંઠા જિલ્લામાં હિંમતનગરમાં રોડ પર... ओडिशा पर नया चक्रवात खतरा, मौसम विज्ञा... पुलिवेन्दुला में नागरिक चुनाव के दौरान... एपी के पुलिवेंडुला में स्थानीय निकाय च... चेनसॉ से स्कूल पर हमला: एंटार प्रांत म... दो युवाओं की मृत्यु बस-चकरी टकराव में,...
01 नव. 2026•
ગુજરાતી मराठी ਪੰਜਾਬੀ বাংলা
अपराध

ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਕਸੂਤੇ ਬਣੇ ਹਾਲਾਤ, ਪਰਿਵਾਰ ਨੂੰ ਮਨਾਉਣ ਧਰਨੇ 'ਚ ਪੁੱਜੀ ਪੰਚਾਇਤ

✍️ रिपोर्टर: Shamsher Singh 🗓 01 नव. 2026, 07:44 PM 👁 16
शेयर करें: 💬 WhatsApp 📘 Facebook 𝕏 Post

ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਕਸੂਤੇ ਬਣੇ ਹਾਲਾਤ, ਪਰਿਵਾਰ ਨੂੰ ਮਨਾਉਣ ਧਰਨੇ 'ਚ ਪੁੱਜੀ ਪੰਚਾਇਤ

ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਕਸੂਤੇ ਬਣੇ ਹਾਲਾਤ, ਪਰਿਵਾਰ ਨੂੰ ਮਨਾਉਣ ਧਰਨੇ 'ਚ ਪੁੱਜੀ ਪੰਚਾਇਤ
‎Sunday, Nov 01, 2026।
‎ਮਾਨਸਾ (SSM) : ਪਰਵਿੰਦਰ ਸਿੰਘ ਝੋਟਾ ਦਾ 20ਵੇਂ ਦਿਨ ਵੀ ਅੰਤਿਮ ਸਸਕਾਰ ਨਾ ਹੋਣ ਤੋਂ ਇਲਾਵਾ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੇ ਸਸਕਾਰ ਦਾ ਮਾਮਲਾ ਵੀ ਉਲਝ ਗਿਆ ਹੈ। 6ਵੇਂ ਦਿਨ ਦਲਜੀਤ ਸਿੰਘ ਦੇ ਪਰਿਵਾਰ ਨੇ ਅੰਤਿਮ ਸਸਕਾਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਐਤਵਾਰ ਨੂੰ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਦੇ ਕਹਿਣ 'ਤੇ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀ ਸਰਪੰਚ ਗੁਰਵਿੰਦਰ ਸਿੰਘ ਦੀ ਅਗਵਾਈ ਵਿਚ ਉਸ ਦੀ ਮਾਂ ਸ਼ਿੰਦਰਪਾਲ ਕੌਰ, ਪਤਨੀ ਪਰਮਜੀਤ ਕੌਰ ਅਤੇ ਭੈਣ ਅਮਰਜੀਤ ਕੌਰ ਨੂੰ ਮਿਲੇ ਅਤੇ ਦਲਜੀਤ ਦੇ ਅੰਤਿਮ ਸਸਕਾਰ ਸਬੰਧੀ ਗੱਲ ਕੀਤੀ।
‎
‎ਧਰਨੇ ਵਿਚ ਬੈਠੇ ਦਲਜੀਤ ਦੀ ਮਾਂ ਅਤੇ ਪਤਨੀ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਜਦੋਂ ਤੱਕ ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਅਤੇ ਉਨ੍ਹਾਂ ਦੇ ਪਿੰਡ ਦੇ ਨੌਜਵਾਨਾਂ 'ਤੇ ਦਰਜ ਕੀਤੇ ਮਾਮਲੇ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਦਲਜੀਤ ਸਿੰਘ ਦੇ ਅੰਤਿਮ ਸਸਕਾਰ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ। ਉਧਰ ਦਲਜੀਤ ਦੇ ਪਿਤਾ ਜਰਨੈਲ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਪਿੰਡ ਭੰਮੇ ਕਲਾਂ ਸੱਥਰ 'ਚ ਬੈਠੇ ਪਰਿਵਾਰ ਨੂੰ ਘਰ ਆਉਣ ਦੀ ਗੁਹਾਰ ਲਗਾ ਰਹੇ ਹਨ। ਉਧਰ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਬੇਸ਼ੱਕ ਇਸ ਸੰਘਰਸ਼ ਅਤੇ ਅੰਦੋਲਨ ਵਿਚ ਮਹੀਨੇਬੱਧੀ ਸਮਾਂ ਲੱਗ ਜਾਵੇ ਪਰ ਮੰਗਾਂ ਦੀ ਪੂਰਤੀ ਤੋਂ ਬਿਨਾਂ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ।
‎ਉਨ੍ਹਾਂ ਕਿਹਾ ਕਿ ਪਿੰਡ ਭੰਮੇ ਕਲਾਂ ਅਤੇ ਸੂਬੇ ਭਰ ਵਿਚ ਪੋਸਟਰ ਪਾੜਨ ਨੂੰ ਲੈ ਕੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਕੇ ਮਾਮਲੇ ਦਰਜ ਕਰਨ ਵਾਲੇ ਨੌਜਵਾਨਾਂ ਨੂੰ ਪੁਲਸ ਰਿਹਾਅ ਕਰਕੇ ਸਾਰੇ ਮਾਮਲੇ ਰੱਦ ਕਰੇ। ਉਧਰ ਦਲਜੀਤ ਦੇ ਪਰਿਵਾਰ ਨੇ ਹਾਈਕੋਰਟ ਵਿਚ ਵੀ ਗੁਹਾਰ ਲਗਾਈ ਹੈ। ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਇਸ ਦੀ ਸੀ. ਬੀ. ਆਈ. ਜਾਂਚ, ਪੀ. ਜੀ. ਆਈ. ਚੰਡੀਗੜ੍ਹ ਦੇ ਡਾਕਟਰਾਂ ਤੋਂ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ, ਜਿਸ ਦੀ ਸੁਣਵਾਈ ਭਲਕੇ 2 ਨਵੰਬਰ ਨੂੰ ਹੋਵੇਗੀ।
📲Get App