🔥 TRENDING सिरसा पुलिस ने दिल्ली से साइबर ठग को ग... Citizen are humbly request to follow t... নকশাল মুক্ত ভারত অভিযানে ছত্তিশগড় ও অ... सेक्टर‑4जी में एयरटेल मोबाइल टावर में... લુણાવાડામાં ખેડૂતોનો અવસર: પ્રભારી મંત... गोहाना में तीन बच्चों के साथ महिला ने...
31 Oct 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਝੋਟਾ ਕਤਲ ਮਾਮਲੇ 'ਚ ਡਰੱਗ ਇੰਸਪੈਕਟਰ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਕੱਸਿਆ ਸ਼ਿਕੰਜਾ

✍️ Reporter: Shamsher Singh 🗓 31 Oct 2026, 08:40 PM 👁 19
Share: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਕਤਲ ਮਾਮਲੇ 'ਚ ਡਰੱਗ ਇੰਸਪੈਕਟਰ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਕੱਸਿਆ ਸ਼ਿਕੰਜਾ

ਪਰਵਿੰਦਰ ਝੋਟਾ ਕਤਲ ਮਾਮਲੇ 'ਚ ਡਰੱਗ ਇੰਸਪੈਕਟਰ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਕੱਸਿਆ ਸ਼ਿਕੰਜਾ
‎Saturday, Oct 31, 2026 ।
‎
‎ਮਾਨਸਾ- ਪਰਵਿੰਦਰ ਝੋਟਾ ਕਤਲ ਮਾਮਲੇ 'ਚ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਇੰਸਪੈਕਟਰ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸਦੀ ਜਾਇਦਾਦ ਦਾ ਵੇਰਵਾ ਮੰਗਿਆ ਹੈ। ਜਾਣਕਾਰੀ ਅਨੁਸਾਰ ਨੇ ਨਾ ਸਿਰਫ਼ ਡਰੱਗ ਇੰਸਪੈਕਟਰ, ਸਗੋਂ ਉਸਦੀ ਪਤਨੀ ਅਤੇ ਪਿਤਾ ਦੇ ਨਾਂ 'ਤੇ ਜਾਇਦਾਦ ਦਾ ਵੀ ਬਿਊਰਾ ਮੰਗਿਆ ਹੈ। ਵਿਜੀਲੈਂਸ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਕਿ ਕਿਤੇ ਆਮਦਨ ਤੋਂ ਵੱਧ ਜਾਇਦਾਦ ਤਾਂ ਨਹੀਂ ਬਣਾਈ ਗਈ।
‎ਦੱਸਣਯੋਗ ਹੈ ਕਿ ਡਰੱਗ ਇੰਸਪੈਕਟਰ 'ਤੇ ਗੰਭੀਰ ਇਲਜ਼ਾਮ ਲੱਗੇ ਹਨ। ਦੋਸ਼ ਹੈ ਕਿ ਬਤੌਰ ਡਰੱਗ ਇੰਸਪੈਕਟਰ ਉਸਦੀ ਜ਼ਿੰਮੇਵਾਰੀ ਬਣਦੀ ਸੀ ਕਿ ਪਰਵਿੰਦਰ ਝੋਟਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੈਡੀਕਲ ਸਟੋਰ 'ਤੇ ਨਸ਼ਾ ਸਪਲਾਈ ਦੇ ਮਾਮਲੇ 'ਚ ਕਾਰਵਾਈ ਕਰੇ, ਪਰ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਗਈ।
‎ਇਸ ਤੋਂ ਬਾਅਦ ਜਦੋਂ ਪਰਵਿੰਦਰ ਝੋਟੇ ਨੇ ਆਪਣੇ ਪੱਧਰ 'ਤੇ ਰੇਡ ਕੀਤੀ ਤਾਂ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੀੜਤ ਪਰਿਵਾਰ ਵੱਲੋਂ ਵੀ ਲਗਾਤਾਰ ਡਰੱਗ ਇੰਸਪੈਕਟਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਵਿਜੀਲੈਂਸ ਨੇ ਜਾਂਚ ਤੇਜ਼ ਕਰ ਦਿੱਤੀ ਹੈ।
📲Get App