🔥 TRENDING सेंधवा के वार्ड नंबर 1 से गोई विसर्जन... Bengaluru Metro Launches Electric Feed... Agricultural Board Launches Branding a... GTTC Launches Free Data Analytics and... Chikkamagaluru Home Stays Launch Manda... Tourism Dept Launches QR‑Code Audio Gu...
20 Oct 2026•
ગુજરાતી मराठी ਪੰਜਾਬੀ বাংলা

ਜਲੰਧਰ ਦੇ ਮਕਸੂਦਾਂ ਇਲਾਕੇ ਵਿੱਚ ਖ਼ੂਨੀ ਵਾਰਦਾਤ, ਕਿਸੇ ਦੇ ਘਰ ਵੜ ਕੇ ਮਾਂ ਅਤੇ ਉਸ ਦੀ ਧੀਅ ’ਤੇ ਚਾਕੂ ਨਾਲ ਹਮਲਾ ਕਰਨ ਮਗਰੋਂ ਨੌਜਵਾਨ ਦੀ ਮੌਤ ਜਲੰਧਰ, ਮਕਸੂਦਾਂ

✍️ Reporter: Pardeep Kumar 🗓 20 Oct 2026, 05:18 PM 👁 12
Share: 💬 WhatsApp 📘 Facebook 𝕏 Post

ਜਲੰਧਰ ਦੇ ਮਕਸੂਦਾਂ ਇਲਾਕੇ ਵਿੱਚ ਖ਼ੂਨੀ ਵਾਰਦਾਤ, ਕਿਸੇ ਦੇ ਘਰ ਵੜ ਕੇ ਮਾਂ ਅਤੇ ਉਸ ਦੀ ਧੀਅ ’ਤੇ ਚਾਕੂ ਨਾਲ ਹਮਲਾ ਕਰਨ ਮਗਰੋਂ ਨੌਜਵਾਨ ਦੀ ਮੌਤ ਜਲੰਧਰ, ਮਕਸੂਦਾਂ

ਜਲੰਧਰ ਦੇ ਮਕਸੂਦਾਂ ਇਲਾਕੇ ਵਿੱਚ ਖ਼ੂਨੀ ਵਾਰਦਾਤ, ਕਿਸੇ ਦੇ ਘਰ ਵੜ ਕੇ ਮਾਂ ਅਤੇ ਉਸ ਦੀ ਧੀਅ ’ਤੇ ਚਾਕੂ ਨਾਲ ਹਮਲਾ ਕਰਨ ਮਗਰੋਂ ਨੌਜਵਾਨ ਦੀ ਮੌਤ
ਜਲੰਧਰ, ਮਕਸੂਦਾਂ: ਜਲੰਧਰ ਦੇ ਮਕਸੂਦਾਂ ਇਲਾਕੇ ਅਧੀਨ ਪੈਂਦੇ ਆਨੰਦ ਨਗਰ ਦੀ ਗਲੀ ਨੰਬਰ 3 ਵਿੱਚ ਮੰਗਲਵਾਰ ਸਵੇਰੇ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ। ਇੱਥੇ ਦੁਬਈ ਤੋਂ ਵਾਪਸ ਆਏ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਇੱਕ ਘਰ ਵਿੱਚ ਵੜ ਕੇ ਧੀਅ ਅਤੇ ਉਸ ਦੀ ਮਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲਣ ਦੀ ਗੱਲ ਸਾਹਮਣੇ ਆਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਘਰ ਵਿੱਚ ਦਾਖ਼ਲ ਹੋ ਕੇ ਕੀਤਾ ਹਮਲਾ
ਮੁੱਢਲੀ ਜਾਣਕਾਰੀ ਅਨੁਸਾਰ, ਮੁਲਜ਼ਮ ਦੀ ਪਛਾਣ ਓਮ ਪ੍ਰੀਤ ਸਿੰਘ ਵਜੋਂ ਦੱਸੀ ਗਈ ਹੈ, ਜੋ ਮਕਸੂਦਾਂ ਦੇ ਨੰਦਨਪੁਰ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਣ ਦੌਰਾਨ ਉਹ ਅਚਾਨਕ ਅੰਦਰ ਦਾਖ਼ਲ ਹੋ ਗਿਆ ਅਤੇ ਉਸ ਨੇ ਕਥਿਤ ਤੌਰ ’ਤੇ ਲੜਕੀ ਮਨਪ੍ਰੀਤ ਕੌਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਧੀ ਨੂੰ ਬਚਾਉਣ ਆਈ ਮਾਂ ’ਤੇ ਵੀ ਹਮਲਾ
ਜਦੋਂ ਮਨਪ੍ਰੀਤ ਕੌਰ ਦੀ ਮਾਂ ਆਪਣੀ ਧੀ ਨੂੰ ਬਚਾਉਣ ਲਈ ਅੱਗੇ ਆਈ ਤਾਂ ਨੌਜਵਾਨ ਨੇ ਉਸ ’ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਦੋਵੇਂ ਮਾਂ-ਧੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਦੱਸਿਆ ਗਿਆ ਹੈ।
ਘਟਨਾ ਮਗਰੋਂ ਨੌਜਵਾਨ ਦੀ ਮੌਤ, ਪੁਲਿਸ ਜਾਂਚ ਜਾਰੀ
ਜਾਣਕਾਰੀ ਮੁਤਾਬਕ, ਹਮਲੇ ਤੋਂ ਬਾਅਦ ਨੌਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਤੇ ਸਥਾਨਕ ਕੌਂਸਲਰ ਵੀ ਘਟਨਾ ਸਥਾਨ ’ਤੇ ਪਹੁੰਚੇ। ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ, ਘਟਨਾ ਪਿੱਛੇ ਅਸਲ ਕਾਰਨ ਅਤੇ ਹੋਰ ਹਾਲਾਤਾਂ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।
📲Get App