🔥 ट्रेंडिंग एटा जिले में वाल्मीकि जयंती के अवसर पर... Land acquisition for Bangalore's Perip... Mint Leaf Hair Pack Offers Natural Rem... समस्तीपुरजिला पुलिस ने एक कथित लुट कि... Omega-3 Rich Foods Like Flax Seeds, Wa... Karnataka Female Artist Receives Natio...
25 अक्टू. 2026•
ગુજરાતી मराठी ਪੰਜਾਬੀ বাংলা
अपराध

ਦਰਦ ਨਾਲ ਤੜਫ ਰਿਹਾ ਸੀ ਨੌਜਵਾਨ, OT ਲਿਜਾਂਦੇ ਹੋਏ ਭੜਕਿਆ, ਮਹਿਲਾ ਡਾਕਟਰ ਨੂੰ ਜ਼ਮੀਨ 'ਤੇ ਸੁੱਟ ਕੇ ਕੁੱਟਿਆ; ਖਰੜ ਹਸਪਤਾਲ 'ਚ ਹੰਗਾਮਾ।

✍️ रिपोर्टर: Shamsher Singh 🗓 25 अक्टू. 2026, 05:40 PM 👁 16
शेयर करें: 💬 WhatsApp 📘 Facebook 𝕏 Post

ਦਰਦ ਨਾਲ ਤੜਫ ਰਿਹਾ ਸੀ ਨੌਜਵਾਨ, OT ਲਿਜਾਂਦੇ ਹੋਏ ਭੜਕਿਆ, ਮਹਿਲਾ ਡਾਕਟਰ ਨੂੰ ਜ਼ਮੀਨ 'ਤੇ ਸੁੱਟ ਕੇ ਕੁੱਟਿਆ; ਖਰੜ ਹਸਪਤਾਲ 'ਚ ਹੰਗਾਮਾ।

ਦਰਦ ਨਾਲ ਤੜਫ ਰਿਹਾ ਸੀ ਨੌਜਵਾਨ, OT ਲਿਜਾਂਦੇ ਹੋਏ ਭੜਕਿਆ, ਮਹਿਲਾ ਡਾਕਟਰ ਨੂੰ ਜ਼ਮੀਨ 'ਤੇ ਸੁੱਟ ਕੇ ਕੁੱਟਿਆ; ਖਰੜ ਹਸਪਤਾਲ 'ਚ ਹੰਗਾਮਾ।
‎25 oct,2026, ਮੋਹਾਲੀ : ਖਰੜ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਤਾਇਨਾਤ ਮਹਿਲਾ ਡਾਕਟਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦਰਦ ਨਾਲ ਕਰਾਹ ਰਿਹਾ ਸੀ ਅਤੇ ਜਦੋਂ ਉਸ ਨੂੰ ਆਪ੍ਰੇਸ਼ਨ ਥੀਏਟਰ (OT) 'ਚ ਲਿਜਾਇਆ ਗਿਆ ਤਾਂ ਉਹ ਕਿਸੇ ਗੱਲ ਨੂੰ ਲੈ ਕੇ ਭੜਕ ਗਿਆ। ਇਸ ਤੋਂ ਬਾਅਦ ਉਸ ਨੇ ਮਹਿਲਾ ਡਾਕਟਰ 'ਤੇ ਹਮਲਾ ਕਰ ਦਿੱਤਾ।
‎ਸ਼ਨੀਵਾਰ ਦੇਰ ਰਾਤ ਵਾਪਰੀ ਇਹ ਘਟਨਾ ਹਸਪਤਾਲ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਡਾ. ਹਰਸ਼ਰਨਪ੍ਰੀਤ ਕੌਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਸਰਕਾਰੀ ਡਿਊਟੀ 'ਤੇ ਤਾਇਨਾਤ ਡਾਕਟਰ ਦੇ ਕੰਮ 'ਚ ਰੁਕਾਵਟ ਪਾਉਣ ਅਤੇ ਕੁੱਟਮਾਰ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਉੱਧਰ, ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਡਾਕਟਰ ਵੱਲੋਂ ਗਲਤ ਦਵਾਈ ਦੇਣ ਕਾਰਨ ਮਰੀਜ਼ ਨੂੰ ਰਿਐਕਸ਼ਨ ਹੋਇਆ।
‎ਉਨ੍ਹਾਂ ਨੇ ਡਾਕਟਰ 'ਤੇ ਇਲਾਜ 'ਚ ਲਾਪਰਵਾਹੀ ਕਰਨ ਅਤੇ ਬਹਿਸ ਕਰਨ ਦੇ ਵੀ ਦੋਸ਼ ਲਾਏ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
‎ਹਸਪਤਾਲ 'ਚ ਪੁਲਿਸ ਚੌਕੀ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ।
📲Get App