🔥 TRENDING Newlywed Succumbs After Two-Month Figh... ਪੰਜਾਬ ਦੀ ਸਿਆਸਤ 'ਚ ਕਬੱਡੀ ਖਿਡਾਰੀ ਦੀ ਐਂਟਰ... MPPSC Releases 2027 Exam Calendar – Fu... Fire engulfs warehouse in Burari, Delh... Matthew Hayden Urges New Inquiry into... मगध रेंज के पुलिस महानिरीक्षक विकास वै...
21 Nov 2026•
ગુજરાતી मराठी ਪੰਜਾਬੀ বাংলা
Crime

: ਪੰਨੂ ਮਾਮਲੇ 'ਚ ਭਾਰਤੀ Nikhil Gupta ਨੂੰ 19 ਸਾਲ 7 ਮਹੀਨੇ ਦੀ ਕੈਦ।

✍️ Reporter: Shamsher Singh 🗓 21 Nov 2026, 10:47 AM 👁 31
Share: 💬 WhatsApp 📘 Facebook 𝕏 Post

: ਪੰਨੂ ਮਾਮਲੇ 'ਚ ਭਾਰਤੀ Nikhil Gupta ਨੂੰ 19 ਸਾਲ 7 ਮਹੀਨੇ ਦੀ ਕੈਦ।

: ਪੰਨੂ ਮਾਮਲੇ 'ਚ ਭਾਰਤੀ Nikhil Gupta ਨੂੰ 19 ਸਾਲ 7 ਮਹੀਨੇ ਦੀ ਕੈਦ।
‎ਨਿਊਯਾਰਕ, 21 ਨਵੰਬਰ, 2026: ਅਮਰੀਕਾ ਦੀ ਧਰਤੀ 'ਤੇ ਖਾਲਿਸਤਾਨੀ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨਿਊਯਾਰਕ ਦੀ ਇੱਕ ਸੰਘੀ ਅਦਾਲਤ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਅਤੇ 7 ਮਹੀਨੇ (235 ਮਹੀਨੇ) ਦੀ ਕੈਦ ਦੀ ਸਜ਼ਾ ਸੁਣਾਈ ਹੈ।
‎ਨਿਊਯਾਰਕ ਦੇ ਦੱਖਣੀ ਜ਼ਿਲ੍ਹੇ (Southern District of New York) ਦੇ ਅਮਰੀਕੀ ਜ਼ਿਲ੍ਹਾ ਜੱਜ ਵਿਕਟਰ ਮਾਰੇਰੋ (Victor Marrero) ਨੇ ਸ਼ੁੱਕਰਵਾਰ ਨੂੰ ਕਰੀਬ 80 ਮਿੰਟ ਚੱਲੀ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਜੱਜ ਨੇ ਸਪੱਸ਼ਟ ਕੀਤਾ ਕਿ ਗੁਪਤਾ ਦੀ ਨਿਗਰਾਨੀ ਹੇਠ ਰਿਹਾਈ (Supervised Release) 'ਤੇ ਕੋਈ ਵਾਧੂ ਸ਼ਰਤ ਨਹੀਂ ਲਗਾਈ ਜਾ ਰਹੀ, ਪਰ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਖ਼ਿਲਾਫ਼ ਦੇਸ਼ ਨਿਕਾਲੇ (Deportation) ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਿਖਿਲ ਗੁਪਤਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੀ ਕੰਟਰੈਕਟ ਕਿਲਿੰਗ (ਭਾੜੇ 'ਤੇ ਕਤਲ ਕਰਵਾਉਣ), ਅਪਰਾਧਿਕ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ।
‎
‎ਅਦਾਲਤ 'ਚ ਭਾਵੁਕ ਹੋਇਆ ਨਿਖਿਲ ਗੁਪਤਾ, ਪੰਨੂ ਵੱਲ ਦੇਖ ਕੇ ਮੰਗੀ ਮੁਆਫ਼ੀ
‎
‎ਭੂਰੇ ਰੰਗ ਦੀ ਜੇਲ੍ਹ ਦੀ ਵਰਦੀ ਪਹਿਨ ਕੇ ਅਮਰੀਕੀ ਮਾਰਸ਼ਲਾਂ ਦੀ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਹੋਏ ਨਿਖਿਲ ਗੁਪਤਾ ਨੇ ਜੱਜ ਸਾਹਮਣੇ ਅੰਗਰੇਜ਼ੀ ਵਿੱਚ ਕਰੀਬ 6 ਮਿੰਟ ਦਾ ਬਿਆਨ ਦਿੱਤਾ। ਇਸ ਦੌਰਾਨ ਮਹਾਤਮਾ ਗਾਂਧੀ, ਮਦਰ ਟੈਰੇਸਾ, ਨੈਲਸਨ ਮੰਡੇਲਾ ਅਤੇ ਮਾਰਟਿਨ ਲੂਥਰ ਕਿੰਗ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਗੁਪਤਾ ਨੇ ਆਪਣੇ ਕੀਤੇ 'ਤੇ ਪਛਤਾਵਾ ਪ੍ਰਗਟਾਇਆ। ਅਦਾਲਤ ਵਿੱਚ ਮੌਜੂਦ ਗੁਰਪਤਵੰਤ ਸਿੰਘ ਪੰਨੂ ਵੱਲ ਦੇਖਦਿਆਂ ਗੁਪਤਾ ਨੇ ਕਿਹਾ, "ਮੈਂ ਜੋ ਕੀਤਾ ਹੈ, ਉਸ ਨੂੰ ਬਦਲ ਨਹੀਂ ਸਕਦਾ। ਮੈਂ ਪੰਨੂ ਅਤੇ ਭਾਈਚਾਰੇ ਤੋਂ ਮੁਆਫ਼ੀ ਮੰਗਦਾ ਹਾਂ।"
📲Get App