बिज़नेस
ਪਾਮ ਆਇਲ ਅਤੇ ਸੋਇਆਬੀਨ ਤੇਲ ਦੀਆਂ ਕੀਮਤਾਂ 'ਚ ਗਿਰਾਵਟ! FMCG ਕੰਪਨੀਆਂ ਦਾ ਵਧੇਗਾ ਮੁਨਾਫ਼ਾ, ਆਮ ਗਾਹਕਾਂ ਨੂੰ ਕਿੰਨੀ ਮਿਲੇਗੀ ਰਾਹਤ?

Ñov,2026, ਦਿੱਲੀ: ਭਾਰਤ ਖਾਣ ਵਾਲੇ ਤੇਲਾਂ ਦਾ ਵੱਡਾ ਦਰਾਮਦਕਾਰ ਦੇਸ਼ ਹੈ, ਜਿਸ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਇਨ੍ਹਾਂ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਬਦਲਾਅ ਕਾਫ਼ੀ ਮਹੱਤਵ ਰੱਖਦੇ ਹਨ। ਪਾਮ ਆਇਲ ਦੀਆਂ ਕੀਮਤਾਂ ਵਿੱਚ ਅਗਸਤ ਦੇ ਉੱਚੇ ਪੱਧਰ ਤੋਂ ਆਈ ਗਿਰਾਵਟ ਦਾ ਫਾਇਦਾ ਭਾਰਤ ਦੀਆਂ ਪੈਕਡ ਫੂਡ ਅਤੇ ਪਰਸਨਲ ਕੇਅਰ ਕੰਪਨੀਆਂ ਨੂੰ ਮਿਲਣ ਦੀ ਉਮੀਦ ਹੈ।
ਇਸ ਨਾਲ ਕੰਪਨੀਆਂ ਦੇ ਮੁਨਾਫ਼ੇ ਦਾ ਮਾਰਜਿਨ 100 ਤੋਂ 150 ਬੇਸਿਸ ਪੁਆਇੰਟ ਯਾਨੀ 1 ਤੋਂ 1.5 ਫ਼ੀਸਦੀ ਤੱਕ ਵਧ ਸਕਦਾ ਹੈ।
ਮਲੇਸ਼ੀਆ ਵਿੱਚ ਘਟੀਆਂ ਕੀਮਤਾਂ
ਪਾਮ ਆਇਲ ਖਾਣ-ਪੀਣ ਅਤੇ ਪਰਸਨਲ ਕੇਅਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਲਈ ਇੱਕ ਪ੍ਰਮੁੱਖ ਕੱਚਾ ਮਾਲ ਹੈ। ਇਨ੍ਹਾਂ ਕੰਪਨੀਆਂ ਦੀ ਕੁੱਲ ਕੱਚੇ ਮਾਲ ਦੀ ਲਾਗਤ ਵਿੱਚ ਇਸ ਦੀ ਹਿੱਸੇਦਾਰੀ ਕਰੀਬ 28-30 ਫ਼ੀਸਦੀ ਹੈ। ਗੋਦਰੇਜ ਇੰਟਰਨੈਸ਼ਨਲ ਦੇ ਡਾਇਰੈਕਟਰ ਅਤੇ ਕਮੋਡਿਟੀ ਮਾਹਿਰ ਡੋਰਬ ਮਿਸਤਰੀ ਨੇ ਮੀਡੀਆ ਨੂੰ ਦੱਸਿਆ ਕਿ ਮਲੇਸ਼ੀਆ ਵਿੱਚ ਕੱਚੇ ਪਾਮ ਆਇਲ ਦੀਆਂ ਕੀਮਤਾਂ ਅਪ੍ਰੈਲ 2027 ਤੱਕ 4,500 ਤੋਂ 5,000 ਰਿੰਗਿਟ ਪ੍ਰਤੀ ਟਨ ਦੇ ਦਾਇਰੇ ਵਿੱਚ ਰਹਿ ਸਕਦੀਆਂ ਹਨ। ਅਗਸਤ ਦੇ ਅਖੀਰ ਵਿੱਚ ਇਸ ਦੀ ਕੀਮਤ 5,000 ਰਿੰਗਿਟ ਪ੍ਰਤੀ ਟਨ ਤੋਂ ਉੱਪਰ ਪਹੁੰਚ ਗਈ ਸੀ। ਖਾਣ ਵਾਲੇ ਤੇਲ 'ਤੇ ਜ਼ਿਆਦਾ ਨਿਰਭਰ ਕੰਪਨੀਆਂ ਨੂੰ ਇਸ ਗਿਰਾਵਟ ਕਾਰਨ ਆਉਣ ਵਾਲੀਆਂ ਤਿਮਾਹੀਆਂ ਵਿੱਚ ਲਾਗਤ ਘਟਣ ਦਾ ਫਾਇਦਾ ਮਿਲੇਗਾ।