🔥 TRENDING UPSC Aspirant Student Found Dead in In... थार और मोटरसाइकिल टकराव से चार घायल, म... Sagar University and Bundelkhand Medic... उन्नाव में यातायात माह का शुभारंभ, नाब... डूंगर नवाटापरा में लालूराम बने उपसरपंच... स्वच्छता पखवाड़ा के दौरान टीकामगढ़ जिल...
01 Nov 2026•
ગુજરાતી मराठी ਪੰਜਾਬੀ বাংলা
Lifestyle

ਪੰਜਾਬ: DIWALI OFFER ''ਚ ਮੰਗਵਾਈ 65,000 ਰੁਪਏ ਦੀ LED, ਡੱਬਾ ਖੋਲ੍ਹਦਿਆਂ ਹੀ ਉੱਡ ਗਏ ਹੋਸ਼

✍️ Reporter: Shamsher Singh 🗓 01 Nov 2026, 03:03 PM 👁 26
Share: 💬 WhatsApp 📘 Facebook 𝕏 Post

ਪੰਜਾਬ: DIWALI OFFER ''ਚ ਮੰਗਵਾਈ 65,000 ਰੁਪਏ ਦੀ LED, ਡੱਬਾ ਖੋਲ੍ਹਦਿਆਂ ਹੀ ਉੱਡ ਗਏ ਹੋਸ਼

ਪੰਜਾਬ: DIWALI OFFER ''ਚ ਮੰਗਵਾਈ 65,000 ਰੁਪਏ ਦੀ LED, ਡੱਬਾ ਖੋਲ੍ਹਦਿਆਂ ਹੀ ਉੱਡ ਗਏ ਹੋਸ਼
‎Sunday, Nov 01, 2026 ।
‎
‎ਸ੍ਰੀ ਮੁਕਤਸਰ ਸਾਹਿਬ (SSM): ਦੀਵਾਲੀ ਅਤੇ ਤਿਉਹਾਰਾਂ ਦਾ ਸੀਜ਼ਨ ਆਉਂਦ ਹੀ ਬਾਜ਼ਾਰਾਂ ਵਿਚ ਰੌਣਕਾਂ ਲੱਗ ਜਾਂਦੀਆਂ ਹਨ ਅਤੇ ਲੋਕ ਬੰਪਰ ਆਫਰਜ਼ ਦੇ ਲਾਲਚ ਵਿੱਚ ਆਨਲਾਈਨ ਖਰੀਦਦਾਰੀ ਕਰਨ ਨੂੰ ਪਹਿਲ ਦਿੰਦੇ ਹਨ। ਪਰ ਕਈ ਵਾਰ ਇਹ ਆਨਲਾਈਨ ਸਸਤੇ ਸੌਦੇ ਖੁਸ਼ੀਆਂ ਦੀ ਬਜਾਏ ਵੱਡਾ ਮਾਨਸਿਕ ਅਤੇ ਆਰਥਿਕ ਸੰਤਾਪ ਦੇ ਜਾਂਦੇ ਹਨ। ਇਤਿਹਾਸਕ ਨਗਰੀ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੂੰ 65 ਹਜ਼ਾਰ ਰੁਪਏ ਖਰਚ ਕੇ ਵੀ ਐੱਲ. ਈ. ਡੀ. ਦੀ ਥਾਂ ਡੱਬੇ ਵਿੱਚੋਂ ਸਿਰਫ਼ ਇਕ ‘ਖਾਲੀ ਸ਼ੀਸ਼ਾ’ ਹੀ ਹੱਥ ਲੱਗਾ। ਇਹ ਘਟਨਾ ਆਨਲਾਈਨ ਕੰਪਨੀਆਂ ਦੀਆਂ ਸੇਵਾਵਾਂ ਅਤੇ ਸੁਰੱਖਿਆ ਪ੍ਰਣਾਲੀ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।
‎
‎ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਾਜ ਬਾਂਸਲ ਨੇ ਦੀਵਾਲੀ ਦੇ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਮਸ਼ਹੂਰ ਆਨਲਾਈਨ ਸ਼ਾਪਿੰਗ ਪਲੇਟਫਾਰਮ ‘ਫਲਿੱਪਕਾਰਟ’ ਤੋਂ ਸੋਨੀ ਕੰਪਨੀ ਦੀ 65 ਇੰਚ ਦੀ ਸ਼ਾਨਦਾਰ ਐੱਲ. ਈ. ਡੀ. ਦਾ ਆਰਡਰ ਦਿੱਤਾ ਸੀ। ਬਾਜ਼ਾਰ ਵਿਚ ਇਸ ਟੀਵੀ ਦੀ ਕੀਮਤ ਕਰੀਬ ਇਕ ਲੱਖ ਰੁਪਏ ਸੀ, ਪਰ ਦੀਵਾਲੀ ਆਫਰ ਤਹਿਤ ਇਹ ਉਨ੍ਹਾਂ ਨੂੰ 65 ਹਜ਼ਾਰ ਰੁਪਏ ਵਿਚ ਮਿਲ ਰਹੀ ਸੀ। ਸੌਦਾ ਸਸਤਾ ਦੇਖ ਕੇ ਉਨ੍ਹਾਂ ਪੂਰੀ ਅਡਵਾਂਸ ਪੇਮੈਂਟ ਆਨਲਾਈਨ ਹੀ ਕਰ ਦਿੱਤੀ।
‎
‎ਕੁਝ ਦਿਨਾਂ ਬਾਅਦ ਜਦੋਂ ਆਰਡਰ ਤਿਆਰ ਹੋਇਆ, ਤਾਂ ਰਾਜ ਬਾਂਸਲ ਖ਼ੁਦ ਅਬੋਹਰ ਸਥਿਤ ਫਲਿੱਪਕਾਰਟ ਦੇ ਅਧਿਕਾਰਤ ਡਿਲਿਵਰੀ ਕੇਂਦਰ (ਹੱਬ) ਤੋਂ ਪੈਕਡ ਡੱਬਾ ਪ੍ਰਾਪਤ ਕਰਕੇ ਆਪਣੇ ਘਰ ਲੈ ਆਏ। ਉਸ ਸਮੇਂ ਉਨ੍ਹਾਂ ਨੂੰ ਦੂਰ-ਦੂਰ ਤੱਕ ਅੰਦਾਜ਼ਾ ਨਹੀਂ ਸੀ ਕਿ ਜਿਸ ਬਕਸੇ ਨੂੰ ਉਹ ਖੁਸ਼ੀ-ਖੁਸ਼ੀ ਘਰ ਲਿਆ ਰਹੇ ਹਨ, ਉਹ ਕਿਸੇ ਵੱਡੀ ਠੱਗੀ ਦਾ ਸ਼ਿਕਾਰ ਹੋਣ ਵਾਲਾ ਹੈ।
‎ਕੰਪਨੀ ਦੇ ਨਿਯਮਾਂ ਮੁਤਾਬਕ ਜਦੋਂ ਸਮਾਨ ਘਰ ਪਹੁੰਚ ਜਾਂਦਾ ਹੈ, ਤਾਂ ਤਕਨੀਕੀ ਕਰਮਚਾਰੀ ਆ ਕੇ ਉਸ ਨੂੰ ਫਿੱਟ ਕਰਦੇ ਹਨ। ਨਿਰਧਾਰਤ ਸਮੇਂ ਤੇ ਸੋਨੀ ਕੰਪਨੀ ਦੇ ਕਰਮਚਾਰੀ ਰਾਜ ਬਾਂਸਲ ਦੇ ਘਰ ਐੱਲ. ਈ. ਡੀ. ਇੰਸਟਾਲ ਕਰਨ ਲਈ ਪਹੁੰਚੇ। ਇੱਥੇ ਰਾਜ ਬਾਂਸਲ ਨੇ ਆਪਣੀ ਅਕਲਮੰਦੀ ਦਾ ਸਬੂਤ ਦਿੰਦਿਆਂ ਇਕ ਵੱਡੀ ਸਾਵਧਾਨੀ ਵਰਤੀ। ਉਨ੍ਹਾਂ ਨੇ ਡੱਬਾ ਖੋਲ੍ਹਣ ਤੋਂ ਪਹਿਲਾਂ ਆਪਣੇ ਮੋਬਾਈਲ ਦਾ ਕੈਮਰਾ ਆਨ ਕਰਕੇ ਪੂਰੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਕਰਮਚਾਰੀਆਂ ਨੇ ਡੱਬੇ ਦੀ ਸੀਲ ਤੋੜ ਕੇ ਸਾਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਮੌਜੂਦ ਸਾਰੇ ਲੋਕਾਂ ਦੇ ਪੈਰਾਂ ਹੋਂਦੋਂ ਜ਼ਮੀਨ ਖਿਸਕ ਗਈ।
‎
‎ਡੱਬੇ ਵਿਚੋਂ ਨਾ ਤਾਂ ਰਿਮੋਟ ਨਿਕਲਿਆ, ਨਾ ਹੀ ਬਿਜਲੀ ਦੀਆਂ ਤਾਰਾਂ ਅਤੇ ਨਾ ਹੀ ਕੋਈ ਹੋਰ ਐਕਸੈਸਰੀਜ਼। ਜਦੋਂ ਮੇਨ ਸਕ੍ਰੀਨ ਦੇ ਪੈਨਲ ਵੱਲ ਦੇਖਿਆ ਗਿਆ ਤਾਂ ਅੰਦਰ ਅਸਲ ਐੱਲ. ਈ. ਡੀ. ਦੀ ਬਜਾਏ ਸਿਰਫ਼ ਇਕ ਖਾਲੀ ਸ਼ੀਸ਼ਾ (ਪੈਨਲ) ਰੱਖਿਆ ਹੋਇਆ ਸੀ।
‎ਅੱਜ ਦੇ ਡਿਜੀਟਲ ਯੁੱਗ ਵਿਚ ਆਨਲਾਈਨ ਸ਼ਾਪਿੰਗ ਜਿੰਨੀ ਸੁਵਿਧਾਜਨਕ ਹੈ, ਓਨੀ ਹੀ ਜੋਖਮ ਭਰੀ ਵੀ ਹੋ ਸਕਦੀ ਹੈ। ਇਸ ਘਟਨਾ ਤੋਂ ਹਰ ਆਮ ਨਾਗਰਿਕ ਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਅਨਬਾਕਸਿੰਗ ਦੀ ਵੀਡੀਓ ਜ਼ਰੂਰ ਬਣਾਓ। ਜਦੋਂ ਵੀ ਕੋਈ ਮਹਿੰਗਾ ਸਮਾਨ (ਖਾਸ ਕਰਕੇ ਇਲੈਕਟ੍ਰੋਨਿਕਸ, ਮੋਬਾਈਲ ਜਾਂ ਟੀਵੀ) ਆਨਲਾਈਨ ਮੰਗਵਾਓ, ਤਾਂ ਡੱਬਾ ਖੋਲ੍ਹਣ ਤੋਂ ਲੈ ਕੇ ਪੂਰਾ ਸਮਾਨ ਬਾਹਰ ਕੱਢਣ ਤੱਕ ਦੀ ਵੀਡੀਓ ਲਗਾਤਾਰ ਰਿਕਾਰਡ ਕਰੋ। ਇਹ ਵੀਡੀਓ ਕੰਪਨੀ ਜਾਂ ਕੋਰਟ ਵਿੱਚ ਤੁਹਾਡਾ ਸਭ ਤੋਂ ਵੱਡਾ ਸਬੂਤ ਬਣਦੀ ਹੈ।
‎
‎ਡਿਲਿਵਰੀ ਬੁਆਏ ਦੀ ਮੌਜੂਦਗੀ ਵਿਚ ਚੈੱਕ ਕਰੋ: ਜਦੋਂ ਡਿਲਿਵਰੀ ਸਾਮਾਨ ਘਰ ਪਹੁੰਚੇ, ਤਾਂ ਕੋਸ਼ਿਸ਼ ਕਰੋ ਕਿ ਡਿਲਿਵਰੀ ਵਾਲੇ ਦੀ ਹਾਜ਼ਰੀ ਵਿੱਚ ਹੀ ਡੱਬਾ ਖੋਲ੍ਹਿਆ ਜਾਵੇ ਜਾਂ ਬਾਹਰੋਂ ਸੀਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।
‎ਭਰੋਸੇਯੋਗ ਪਲੇਟਫਾਰਮ ਅਤੇ ਵਿਕਰੇਤਾ ਦੀ ਜਾਂਚ: ਆਨਲਾਈਨ ਸਮਾਨ ਖਰੀਦਣ ਵੇਲੇ ਸਿਰਫ਼ ਡਿਸਕਾਊਂਟ ਨਾ ਦੇਖੋ, ਸਗੋਂ ਸੇਲਰ ਦੀ ਰੇਟਿੰਗ ਅਤੇ ਸਮੀਖਿਆਵਾਂ ਨੂੰ ਜ਼ਰੂਰ ਪੜ੍ਹੋ।
‎
‎ਚੁੱਪ ਨਾ ਬੈਠੋ, ਆਵਾਜ਼ ਉਠਾਓ: ਜੇਕਰ ਤੁਹਾਡੇ ਨਾਲ ਵੀ ਅਜਿਹਾ ਧੋਖਾ ਹੁੰਦਾ ਹੈ, ਤਾਂ ਤੁਰੰਤ ਕੰਪਨੀ ਦੇ ਗਾਹਕ ਦੇਖਭਾਲ ਕੇਂਦਰ ਨੂੰ ਲਿਖਤੀ ਈਮੇਲ ਭੇਜੋ ਅਤੇ ਲੋੜ ਪੈਣ 'ਤੇ ਸਾਈਬਰ ਕ੍ਰਾਈਮ ਜਾਂ ਖਪਤਕਾਰ ਫੋਰਮ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਨਾ ਝਿਜਕੋ।
📲Get App