🔥 TRENDING Kohli, Gill guide India to victory in... Congress May Face SP in First Uttar Pr... Virat Kohli Achieves Another Remarkabl... Virat Kohli contributes with bat as In... Indian cricket team kicks off Asian Ga... Jitendra Says Nanomedicine Will Drive...
28 Sep 2026•
ગુજરાતી मराठी ਪੰਜਾਬੀ বাংলা
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਦੋ ਉਮੀਦਵਾਰਾਂ ’ਚ ਸਖਤ ਮੁਕਾਬਲਾ
d ਅੱਜ ਪੈਣਗੀਆਂ ਵੋਟਾਂ, ਪੰਜ ਉਮੀਦਵਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ
National

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਦੋ ਉਮੀਦਵਾਰਾਂ ’ਚ ਸਖਤ ਮੁਕਾਬਲਾ d ਅੱਜ ਪੈਣਗੀਆਂ ਵੋਟਾਂ, ਪੰਜ ਉਮੀਦਵਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ

✍️ Reporter: Paras Sharma 🗓 10 Sep 2026, 11:06 PM 👁 49
Share: 💬 WhatsApp 📘 Facebook 𝕏 Post

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਦੋ ਉਮੀਦਵਾਰਾਂ ’ਚ ਸਖਤ ਮੁਕਾਬਲਾ d ਅੱਜ ਪੈਣਗੀਆਂ ਵੋਟਾਂ, ਪੰਜ ਉਮੀਦਵਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ

ਸ੍ਰੀ ਮੁਕਤਸਰ ਸਾਹਿਬ, 10 ਸਤੰਬਰ
684 ਵੋਟਰਾਂ ਵਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਭਲਕੇ ਵੋਟਾਂ ਪੈਣੀਆਂ ਹਨ। ਰਿਟਰਨਿੰਗ ਅਫਸਰ ਐਡਵੋਕੇਟ ਤਨਵੀਰ ਜੋਸ਼ੀ ਨੇ ਦੱਸਿਆ ਕਿ ਬਾਰ ਦੇ ਪੰਜ ਆਹੁਦੇਵਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ ਹਨ ਜਿੰਨ੍ਹਾਂ ਵਿੱਚ ਮੀਤ ਪ੍ਰਧਾਨ ਲਈ ਅਮਨਦੀਪ ਸ਼ਰਮਾ ਤੇ ਰਾਜਵਿੰਦਰ ਕੌਰ ਬਰਾੜ, ਸਕੱਤਰ ਲਈ ਵਿੱਕੀ ਰੁਪਾਣਾ, ਜੁਆਇੰਟ ਸਕੱਤਰ ਲਈ ਅਰੁਣਜੀਤ ਕੌਰ, ਖਜਾਨਚੀ ਲਈ ਅਮਨਦੀਪ ਕੁਮਾਰ ਉਰਫ ਅਮਨ ਧਮੀਜਾ ਨੂੰ ਨਾਮਜ਼ਦ ਕਰ ਦਿੱਤਾ ਗਿਆ। ਹੁਣ ਮੁਕਾਬਲਾ ਪ੍ਰਧਾਨਗੀ ਦੇ ਉਮੀਦਵਾਰ ਮਨਜਿੰਦਰ ਸਿੰਘ ਚਾਹਲ ਅਤੇ ਗੌਤਮ ਅਰੌੜਾ ਵਿਚਕਾਰ ਹੈ। ਸ੍ਰੀ ਜੋਸ਼ੀ ਨੇ ਇਹ ਵੀ ਦੱਸਿਆ ਕਿ ਵੋਟਾਂ ਸੁਭ੍ਹਾ 10 ਵਜੇ ਤੋਂ ਸ਼ਾਮ 5 ਵਜੇ ਪੈਣਗੀਆਂ। ਵੋਟ ਪਾਉਣ ਲਈ ਬਾਰ ਕੌਂਸਲ ਦਾ ਪਹਿਚਾਣ ਪੱਤਰ ਜਾਂ ਕੋਈ ਹੋਰ ਆਈ ਕਾਰਡ ਜ਼ਰੂਰੀ ਹੈ। ਵੋਟ ਪ੍ਰਤੀਸ਼ਤ ਵੱਧਣ ਕਾਰਨ ਪਹਿਲੀ ਵਾਰ ਦੋ ਵੋਟਿੰਗ ਬੂਥ ਬਣਾਏ ਗਏ ਹਨ। ਵੋਟਾਂ ਤੋਂ ਬਾਅਦ ਗਿਣਤੀ ਹੋਵੇਗੀ ਤੇ ਦੇਰ ਰਾਤ ਤੱਕ ਨਤੀਜਾ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।
ਇਸ ਦੌਰਾਨ ਪ੍ਰਧਾਨਗੀ ਦੇ ਉਮੀਦਵਾਰ ਐਡਵੋਕੇਟ ਗੌਤਮ ਅਰੋੜਾ ਨੇ ਦੱਸਿਆ ਕਿ ਉਹ 23 ਸਾਲ ਤੋਂ ਵਕਾਲਤ ਕਰ ਰਹੇ ਹਨ, 5 ਵਾਰ ਸਕੱਤਰ ਤੇ ਇਕ ਵਾਰ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਵੇਂ ਵਕੀਲਾਂ ਵਾਸਤੇ ਕੰਪਿਊਟਰੀਕ੍ਰਿਤ ਲਾਇਬ੍ਰੇਰੀ ਬਣਾਉਣਾ ਉਨ੍ਹਾਂ ਦਾ ਮੁੱਖ ਮੁੱਦਾ ਹੈ ਤਾਂ ਜੋ ਉਨ੍ਹਾਂ ਨੂੰ ਜੁਡੀਸ਼ਲੀ ਤੇ ਹੋਰ ਕੰਪੀਟੀਸ਼ਨਾਂ ਦੀ ਤਿਆਰੀ ਵਾਸਤੇ ਸਹੂਲਤ ਮਿਲ ਸਕੇ। ਇਸੇ ਤਰ੍ਹਾਂ ਦੂਜੇ ਉਮੀਦਵਾਰ ਐਡਵੋਕੇਟ ਮਨਜਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਉਹ 2007 ਤੋਂ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਮੁੱਦਾ ਨਵੇਂ ਵਕੀਲਾਂ ਦੀ ਰਜਿਸਟਰੇਸ਼ਨ ਫੀਸ 5 ਹਜ਼ਾਰ ਰੁਪਏ ਤੋਂ ਘਟਾਉਣਾ ਹੈ ਤਾਂ ਜੋ ਉਨ੍ਹਾਂ ’ਤੇ ਆਰਥਿਤ ਬੋਝ ਨਾ ਪਵੇ। ਇਸੇ ਤਰ੍ਹਾਂ ਸਲਾਨਾ ਫੀਸ ਘਟਾਉਣਾ ਅਤੇ ਬਾਰ ਦੇ ਖਰਚੇ ਵਾਸਤੇ ਆਮਦਨ ਦੇ ਨਵੇਂ ਸਾਧਨ ਪੈਦਾ ਕਰਨਾ ਮੁੱਖ ਮੁੱਦਾ ਹੈ।
ਕੈਪਸ਼ਨ- ਜ਼ਿਲ੍ਹਾ ਬਾਰ ਚੋਣਾਂ ਦੇ ਰਿਟਰਨਿੰਗ ਅਫਸਰ ਤਨਵੀਰ ਜੋਸ਼ੀ, ਉਮੀਦਵਾਰ ਗੋਤਮ ਅਰੋੜਾ ਅਤੇ ਮਨਜਿੰਦਰ ਸਿੰਘ ਚਾਹਲ।
📲Get App