🔥 ट्रेंडिंग TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good... करौली के 679वां स्थापना दिवस पर राजपरि... परीक्षार्थियो ं ने सफलता की कामना के ल... सरगुजा में PDS व्यवस्था पर सवाल! तीन म... धान खरीदी में किसानों के हित पर सवाल:... ग्राम पंचायत पांचवा में रामेश्वर लाल ग...
22 नव. 2026•
ગુજરાતી मराठी ਪੰਜਾਬੀ বাংলা
राजनीति

BJP ਦੇ ਰਾਜ ਸਭਾ ਮੈਂਬਰ ਦਾ ਹੋਇਆ ਦਿਹਾਂਤ, 8 ਮਹੀਨੇ ਪਹਿਲਾਂ ਹੀ MP ਬਣੇ ਸੀ ਰਾਮਰਾਓ

✍️ रिपोर्टर: Shamsher Singh 🗓 22 नव. 2026, 01:37 PM 👁 13
शेयर करें: 💬 WhatsApp 📘 Facebook 𝕏 Post

BJP ਦੇ ਰਾਜ ਸਭਾ ਮੈਂਬਰ ਦਾ ਹੋਇਆ ਦਿਹਾਂਤ, 8 ਮਹੀਨੇ ਪਹਿਲਾਂ ਹੀ MP ਬਣੇ ਸੀ ਰਾਮਰਾਓ

BJP ਦੇ ਰਾਜ ਸਭਾ ਮੈਂਬਰ ਦਾ ਹੋਇਆ ਦਿਹਾਂਤ, 8 ਮਹੀਨੇ ਪਹਿਲਾਂ ਹੀ MP ਬਣੇ ਸੀ ਰਾਮਰਾਓ
‎Sunday, Nov 22, 2026 ।
‎
‎ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਜਨਤਾ ਪਾਰਟੀ (BJP) ਦੇ ਰਾਜ ਸਭਾ ਮੈਂਬਰ ਰਾਮਰਾਓ ਵਡਕੁਟੇ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਕਰੀਬ 8 ਮਹੀਨੇ ਪਹਿਲਾਂ ਹੀ ਭਾਜਪਾ ਵੱਲੋਂ ਉਨ੍ਹਾਂ ਨੂੰ ਰਾਜ ਸਭਾ 'ਚ ਭੇਜਿਆ ਗਿਆ ਸੀ। ਡਿਜੀਟਲਸੇਵਾਵਾਂ ਸੁਰੱਖਿਆ
‎
‎ਰਾਮਰਾਓ ਵਡਕੁਟੇ ਨੂੰ ਮਹਾਰਾਸ਼ਟਰ ਦੀ ਸਿਆਸਤ 'ਚ ਇੱਕ ਤਜਰਬੇਕਾਰ ਤੇ ਬੇਦਾਗ਼ ਅਕਸ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਸੀ। ਉਹ ਮਹਾਰਾਸ਼ਟਰ ਦੇ ਧਨਗਰ ਭਾਈਚਾਰੇ ਦੇ ਇੱਕ ਪ੍ਰਮੁੱਖ ਆਗੂ ਸਨ ਅਤੇ ਇਸ ਤੋਂ ਪਹਿਲਾਂ ਸ਼ੇਲੀ ਮੇਂਢੀ ਮਹਾਂਸੰਘ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ। ਪਹਿਲਾਂ ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਨਾਲ ਜੁੜੇ ਹੋਏ ਸਨ ਅਤੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹੇ। ਅਕਤੂਬਰ 2019 'ਚ ਐੱਨ.ਸੀ.ਪੀ. ਛੱਡ ਕੇ ਉਹ ਭਾਜਪਾ 'ਚ ਸ਼ਾਮਲ ਹੋ ਗਏ ਸਨ, ਜਿਸ ਤੋਂ ਬਾਅਦ 2021 'ਚ ਉਨ੍ਹਾਂ ਨੂੰ ਭਾਜਪਾ ਦਾ ਹਿੰਗੋਲੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਹਿੰਗੋਲੀ ਲੋਕ ਸਭਾ ਹਲਕੇ ਦੇ ਚੋਣ ਮੁਖੀ ਤੇ ਇੰਚਾਰਜ ਵਜੋਂ ਵੀ ਕੰਮ ਕੀਤਾ।
‎ਉਨ੍ਹਾਂ ਦੇ ਦਿਹਾਂਤ ਮਗਰੋਂ ਸਿਆਸੀ ਹਲਕਿਆਂ 'ਚ ਸੋਗ ਦੀ ਲਹਿਰ ਹੈ। ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਡਾ. ਵਿਕਾਸ ਮਹਾਤਮੇ ਨੇ 'ਐਕਸ' 'ਤੇ ਇਕ ਪੋਸਟ ਸ਼ੇਅਰ ਕਰ ਕੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਧਨਗਰ ਸਮਾਜ ਅਤੇ ਜਨਤਕ ਜੀਵਨ ਦੇ ਨਾਲ-ਨਾਲ ਆਪਣਾ ਨਿੱਜੀ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਵਡਕੁਟੇ ਇੱਕ ਪਿਆਰੇ ਮਿੱਤਰ ਅਤੇ ਕਰੀਬੀ ਸਾਥੀ ਸਨ, ਜਿਨ੍ਹਾਂ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸੇ ਤਰ੍ਹਾਂ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ ਮੈਂਬਰ ਡਾ. ਪ੍ਰਗਿਆ ਰਾਜੀਵ ਸਾਤਵ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਸੋਗ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।
📲Get App