🔥 TRENDING Jamia Millia Islamia Students Continue... Neha Bora Refuses to Sign 10,000 Rupee... Madhya Pradesh Assembly to Go Paperles... രംഗോലം 2026 കാരാട്ടുപറമ്പിൽ നടക്കും सभी मतदाता अपना वोट अवश्य कराएँ, दूसरो... Noida sector 125 me Aag lag gaye
24 Oct 2026•
ગુજરાતી मराठी ਪੰਜਾਬੀ বাংলা
International

ਆ ਗਿਆ 6.9 ਤੀਬਰਤਾ ਦਾ ਭੂਚਾਲ ! ਬੁਰੀ ਤਰ੍ਹਾਂ ਕੰਬ ਗਿਆ ਵਾਨੂਆਤੂ ਇਲਾਕਾ

✍️ Reporter: Shamsher Singh 🗓 24 Oct 2026, 05:37 PM 👁 18
Share: 💬 WhatsApp 📘 Facebook 𝕏 Post

ਆ ਗਿਆ 6.9 ਤੀਬਰਤਾ ਦਾ ਭੂਚਾਲ ! ਬੁਰੀ ਤਰ੍ਹਾਂ ਕੰਬ ਗਿਆ ਵਾਨੂਆਤੂ ਇਲਾਕਾ

ਆ ਗਿਆ 6.9 ਤੀਬਰਤਾ ਦਾ ਭੂਚਾਲ ! ਬੁਰੀ ਤਰ੍ਹਾਂ ਕੰਬ ਗਿਆ ਵਾਨੂਆਤੂ ਇਲਾਕਾ
‎Saturday, Oct 24, 2026।
‎ਪੋਰਟ ਵਿਲਾ - ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਰਿਪੋਰਟ ਦਿੱਤੀ ਕਿ ਸ਼ਨੀਵਾਰ ਨੂੰ ਦੱਖਣੀ ਪ੍ਰਸ਼ਾਂਤ ਮਹਾਸਾਗਰ 'ਚ ਵਾਨੂਆਟੂ ਦੇ ਤੱਟ 'ਤੇ 6.9 ਤੀਬਰਤਾ ਦਾ ਭੂਚਾਲ ਆਇਆ। ਇਸ ਦੌਰਾਨ USGS ਨੇ ਕਿਹਾ ਕਿ ਭੂਚਾਲ ਤੋਂ ਬਾਅਦ ਇਸ ਖੇਤਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਬਾਅਦ 'ਚ ਇਸਨੂੰ ਵਾਪਸ ਲੈ ਲਿਆ ਗਿਆ।
‎USGS ਦੇ ਅਨੁਸਾਰ, ਭੂਚਾਲ ਦੁਪਹਿਰ 1:30 ਵਜੇ ਦੇ ਕਰੀਬ ਆਇਆ। ਇਸਦਾ ਕੇਂਦਰ ਪੋਰਟ-ਓਰਲੀ ਤੋਂ 197 ਕਿਲੋਮੀਟਰ ਪੱਛਮ-ਉੱਤਰ-ਪੱਛਮ 'ਚ ਅਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਤੋਂ ਬਾਅਦ ਇਲਾਕੇ 'ਚ ਕਈ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
📲Get App