🔥 ट्रेंडिंग અમરેલીમાં ગાગડીયો નદી પુનર્જીવિત, 3 તા... नकली रूसी विदेश मंत्री पोस्ट पर प्रशां... ओडिशा में भू-स्खलन स्थल पर बचाव कार्य... ओडिशा के कोटिया में तनाव तेज, चिंता बढ... 5 नवंबर को MPTC और ZPTC चुनावों के कार... आंध्र में चेनसॉ अटैक: हेमंत का पैर काट...
04 नव. 2026•
ગુજરાતી मराठी ਪੰਜਾਬੀ বাংলা
बिज़नेस

ਦੀਵਾਲੀ 'ਤੇ ਮਹਿੰਗੀ ਪਵੇਗੀ 'ਠਾਹ-ਠਾਹ' ! 50 ਫ਼ੀਸਦੀ ਤੱਕ ਵਧੀਆਂ ਪਟਾਕਿਆਂ ਦੀਆਂ ਕੀਮਤਾਂ

✍️ रिपोर्टर: Shamsher Singh 🗓 04 नव. 2026, 12:34 PM 👁 17
शेयर करें: 💬 WhatsApp 📘 Facebook 𝕏 Post

ਦੀਵਾਲੀ 'ਤੇ ਮਹਿੰਗੀ ਪਵੇਗੀ 'ਠਾਹ-ਠਾਹ' ! 50 ਫ਼ੀਸਦੀ ਤੱਕ ਵਧੀਆਂ ਪਟਾਕਿਆਂ ਦੀਆਂ ਕੀਮਤਾਂ

ਦੀਵਾਲੀ 'ਤੇ ਮਹਿੰਗੀ ਪਵੇਗੀ 'ਠਾਹ-ਠਾਹ' ! 50 ਫ਼ੀਸਦੀ ਤੱਕ ਵਧੀਆਂ ਪਟਾਕਿਆਂ ਦੀਆਂ ਕੀਮਤਾਂ
‎Wednesday, Nov 04, 2026।
‎ਨੈਸ਼ਨਲ ਡੈਸਕ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤਿਉਹਾਰਾਂ ਮੌਕੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਘਟੇ ਹੋਏ ਉਤਪਾਦਨ ਕਾਰਨ ਦੇਸ਼ ਭਰ ਦੇ ਜ਼ਿਆਦਾਤਰ ਬਾਜ਼ਾਰਾਂ ਵਿੱਚ ਪਟਾਕਿਆਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 30 ਤੋਂ 50 ਪ੍ਰਤੀਸ਼ਤ ਮਹਿੰਗੀਆਂ ਹੋ ਗਈਆਂ ਹਨ। ਇਸ ਨਾਲ ਪਟਾਕੇ ਖਰੀਦਣ ਅਤੇ ਚਲਾਉਣ ਦੇ ਸ਼ੌਕਿਨ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ।
‎ਭਾਰਤ ਦੇ ਮੁੱਖ ਪਟਾਕਿਆਂ ਦੇ ਉਤਪਾਦਨ ਕੇਂਦਰ, ਤਾਮਿਲਨਾਡੂ ਦੇ ਸ਼ਿਵਕਾਸੀ ਅਤੇ ਦੇਸ਼ ਭਰ ਦੇ ਹੋਰ ਬਾਜ਼ਾਰਾਂ (ਜਿਵੇਂ ਮੁੰਬਈ, ਅਹਿਮਦਾਬਾਦ ਅਤੇ ਰਾਂਚੀ) ਦੇ ਵਪਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਵਾਰ ਪਟਾਕਿਆਂ ਦਾ ਕ੍ਰੇਜ਼ ਆਮ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਪੈ ਰਿਹਾ ਹੈ। ਪਟਾਕੇ ਬਣਾਉਣ ਲਈ ਇਸਤੇਮਾਲ ਹੋਣ ਵਾਲੇ ਮੁੱਖ ਰਸਾਇਣਾਂ, ਜਿਵੇਂ ਸਲਫਰ, ਐਲੂਮੀਨੀਅਮ ਪਾਊਡਰ, ਬੇਰੀਅਮ ਨਾਈਟ੍ਰੇਟ ਅਤੇ ਸੋਡੀਅਮ ਨਾਈਟ੍ਰੇਟ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪੈਕੇਜਿੰਗ ਲਈ ਵਰਤੇ ਜਾਣ ਵਾਲੇ ਕਾਗਜ਼, ਧਾਗੇ ਅਤੇ ਗੱਤੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।
📲Get App