🔥 TRENDING Nagpur Records Surge in Crime: 5 Vehic... Driver Arrested Four Weeks After Deliv... Guwahati Student Found Dead; Family Ac... Delhi UT demolishes illegal structures... Crime Branch Arrests Absconding Accuse... CEA Warns Rising Global Yields and US...
28 Sep 2026•
ગુજરાતી मराठी ਪੰਜਾਬੀ বাংলা
ਸ੍ਰੀ ਮੁਕਤਸਰ ਸਾਹਿਬ ਦੇ ਅਜਮੇਰ ਪੈਲਸ ਵਿੱਚ 4 ਤੋਂ 11 ਅਕਤੂਬਰ ਤੱਕ ਹੋਵੇਗੀ ਸ੍ਰੀਮਦ ਭਾਗਵਤ ਕਥਾ

ਸ੍ਰੀ ਮੁਕਤਸਰ ਸਾਹਿਬ ਦੇ ਅਜਮੇਰ ਪੈਲਸ ਵਿੱਚ 4 ਤੋਂ 11 ਅਕਤੂਬਰ ਤੱਕ ਹੋਵੇਗੀ ਸ੍ਰੀਮਦ ਭਾਗਵਤ ਕਥਾ

✍️ Reporter: Paras Sharma 🗓 19 Aug 2026, 10:14 PM 👁 58
Share: 💬 WhatsApp 📘 Facebook 𝕏 Post

ਸ੍ਰੀ ਮੁਕਤਸਰ ਸਾਹਿਬ ਦੇ ਅਜਮੇਰ ਪੈਲਸ ਵਿੱਚ 4 ਤੋਂ 11 ਅਕਤੂਬਰ ਤੱਕ ਹੋਵੇਗੀ ਸ੍ਰੀਮਦ ਭਾਗਵਤ ਕਥਾ

ਸ੍ਰੀ ਮੁਕਤਸਰ ਸਾਹਿਬ ਦੇ ਅਜਮੇਰ ਪੈਲਸ ਵਿੱਚ 4 ਤੋਂ 11 ਅਕਤੂਬਰ ਤੱਕ ਹੋਵੇਗੀ ਸ੍ਰੀਮਦ ਭਾਗਵਤ ਕਥਾ
-- ਸ੍ਰੀ ਅਨਿਲ ਜੀ ਦਾਸ ਸ਼ਰਧਾਲੂਆਂ ਨੂੰ ਕਰਾਉਣਗੇ ਭਾਗਵਤ ਕਥਾ ਰਸਪਾਨ
ਸ੍ਰੀ ਮੁਕਤਸਰ ਸਾਹਿਬ, 19 ਅਗਸਤ (): ਸ੍ਰੀਮਦ ਭਾਗਵਤ ਕਥਾ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ 4 ਤੋਂ 11 ਅਕਤੂਬਰ 2026 ਤੱਕ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਥਾ ਅਜਮੇਰ ਪੈਲੇਸ, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ।
ਇਸ ਮੌਕੇ ਪ੍ਰਸਿੱਧ ਭਾਗਵਤ ਵਿਆਸ ਸ੍ਰੀ ਅਨਿਲ ਜੀ ਦਾਸ (ਸ੍ਰੀ ਰਾਮ ਲਲਾ ਵਾਟਿਕਾ ਧਾਮ ਵਾਲੇ) ਵੱਲੋਂ ਸ਼ਰਧਾਲੂਆਂ ਨੂੰ ਸ੍ਰੀਮਦ ਭਾਗਵਤ ਕਥਾ ਦਾ ਰਸਪਾਨ ਕਰਵਾਇਆ ਜਾਵੇਗਾ। ਉੱਥੇ ਹੀ ਭਜਨ ਗੰਗਾ ਚ ਵੀ ਦੁਬਕੀਆਂ ਲਵਾਈਆਂ ਜਾਣਗੀਆਂ।
ਇਸ ਸਬੰਧੀ ਅੱਜ ਨਵੀਂ ਦਾਣਾ ਮੰਡੀ ਵਿਖੇ ਸੋਸਾਇਟੀ ਵੱਲੋਂ ਪ੍ਰੈਸ ਕਾਨਫਰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਤਰਸੇਮ ਗੋਇਲ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਕਥਾ ਦੀ ਸ਼ੁਰੂਆਤ ਮੌਕੇ 4 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9:15 ਵਜੇ ਦੁਰਗਾ ਮੰਦਰ ਤੋਂ ਕਥਾ ਸਥਲ ਅਜਮੇਰ ਪੈਲੇਸ ਤੱਕ ਕਲਸ਼ ਯਾਤਰਾ ਕੱਢੀ ਜਾਵੇਗੀ। ਪ੍ਰਬੰਧਕਾਂ ਵੱਲੋਂ ਸ਼ਹਿਰ ਵਾਸੀਆਂ ਅਤੇ ਧਾਰਮਿਕ ਸੁਸਾਇਟੀਆਂ ਨੂੰ ਕਲਸ਼ ਯਾਤਰਾ ਅਤੇ ਭਾਗਵਤ ਕਥਾ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।
ਸਮਾਗਮ ਦੌਰਾਨ 7 ਅਕਤੂਬਰ ਨੂੰ ਨੰਦ ਉਤਸਵ, 8 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ ਛੱਪਣ ਭੋਗ, 9 ਅਕਤੂਬਰ ਨੂੰ ਰੁਕਮਣੀ ਮੰਗਲ ਅਤੇ 10 ਅਕਤੂਬਰ ਨੂੰ ਸੁਦਾਮਾ ਚਰਿੱਤਰ ਅਤੇ ਵਿਆਸ ਪੂਜਨ ਸਮੇਤ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ। ਪ੍ਰਬੰਧਕਾਂ ਅਨੁਸਾਰ ਕਥਾ ਉਪਰੰਤ ਸ਼ਰਧਾਲੂਆਂ ਲਈ ਪ੍ਰਸਾਦ ਰੂਪੀ ਲੰਗਰ ਦੀ ਵੀ ਵਿਵਸਥਾ ਕੀਤੀ ਜਾਵੇਗੀ।
ਸ੍ਰੀਮਦ ਭਾਗਵਤ ਕਥਾ ਸੋਸਾਇਟੀ ਵੱਲੋਂ ਸ਼ਰਧਾਲੂਆਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਕਥਾ ਸਰਵਣ ਕਰਨ ਅਤੇ ਪੁੰਨ ਲਾਭ ਕਮਾਉਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸੇਵਾ ਮੁਕਤ ਡੀਟੀਓ ਗੁਰਚਰਨ ਸਿੰਘ ਸੰਧੂ, ਵਿਜੈ ਬਾਂਸਲ, ਸੰਜੀਵ ਬਾਂਸਲ, ਅਨਿਲ ਕੁਮਾਰ ਸਿੰਗਲਾ, ਪੱਪੂ ਆਦਿ ਮੌਜੂਦ ਸਨ।
ਫੋਟੋ ਕੈਪਸ਼ਨ-ਪ੍ਰੈਸ ਕਾਨਫਰੰਸ ਦੌਰਾਨ ਕਥਾ ਸਬੰਧੀ ਪੋਸਟਰ ਜਾਰੀ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਤਰਸੇਮ ਗੋਇਲ ਅਤੇ ਹੋਰ।
📲Get App