🔥 TRENDING Himanta Biswa Sarma Praises Bullet Tra... Meghalaya Minister Resigns After 11 of... Lewis Hamilton Secures First Ferrari P... Hrudananda Prusty Releases 'Back To Vi... Tripura Potters Prepare Earthen Lamps... Anil Kapoor Reflects on 50 Days of Pus...
01 Nov 2026•
ગુજરાતી मराठी ਪੰਜਾਬੀ বাংলা
Crime

ਪੰਜਾਬ 'ਚ ਹੈਰਾਨ ਕਰਦੀ ਘਟਨਾ, ਸਕੀਆਂ ਭੈਣਾਂ ਸਣੇ 3 ਕੁੜੀਆਂ ਦੀ ਰਹੱਸਮਈ ਮੌਤ! ਪੂਰੇ ਪਿੰਡ 'ਚ ਡਰ ਦਾ ਮਾਹੌਲ

✍️ Reporter: Shamsher Singh 🗓 01 Nov 2026, 01:48 PM 👁 13
Share: 💬 WhatsApp 📘 Facebook 𝕏 Post

ਪੰਜਾਬ 'ਚ ਹੈਰਾਨ ਕਰਦੀ ਘਟਨਾ, ਸਕੀਆਂ ਭੈਣਾਂ ਸਣੇ 3 ਕੁੜੀਆਂ ਦੀ ਰਹੱਸਮਈ ਮੌਤ! ਪੂਰੇ ਪਿੰਡ 'ਚ ਡਰ ਦਾ ਮਾਹੌਲ

ਪੰਜਾਬ 'ਚ ਹੈਰਾਨ ਕਰਦੀ ਘਟਨਾ, ਸਕੀਆਂ ਭੈਣਾਂ ਸਣੇ 3 ਕੁੜੀਆਂ ਦੀ ਰਹੱਸਮਈ ਮੌਤ! ਪੂਰੇ ਪਿੰਡ 'ਚ ਡਰ ਦਾ ਮਾਹੌਲ
‎Sunday, Nov 01, 2026 ।
‎ਫਿਰੋਜ਼ਪੁਰ (ਵੈੱਬ ਡੈਸਕ,ssm) : ਫਿਰੋਜ਼ਪੁਰ ਦੇ ਪਿੰਡ ਮੋਹਰੇ ਵਾਲੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ 'ਚ 3 ਬੱਚੀਆਂ ਦੀ ਅਚਾਨਕ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਹੈ।
‎
‎ਇਨ੍ਹਾਂ 'ਚੋਂ 2 ਬੱਚੀਆਂ ਖੁਸ਼ਨਬੀਰ (7) ਅਤੇ ਗੁਰਵੀਰ (1) ਇਕ ਪਰਿਵਾਰ ਦੀਆਂ ਅਤੇ ਇਕ ਬੱਚੀ ਮਨਪ੍ਰੀਤ ਕੌਰ (6 ਮਹੀਨੇ) ਦੂਜੇ ਪਰਿਵਾਰ ਦੀ ਹੈ। ਜਾਣਕਾਰੀ ਮੁਤਾਬਕ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਤਿੰਨਾਂ ਬੱਚੀਆਂ ਦੇ ਮੂੰਹ 'ਚੋਂ ਝੱਗ ਨਿਕਲੀ ਹੈ, ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ ਹੈ।
‎ਬੱਚੀਆਂ ਦੀ ਮੌਤ ਕਾਰਨ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੱਚੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ।
‎ਇਸ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਵੀ ਪਿੰਡ 'ਚ ਪੁੱਜ ਚੁੱਕੀ ਹੈ। ਟੀਮ ਦਾ ਕਹਿਣਾ ਹੈ ਕਿ ਪੂਰੇ ਪਿੰਡ 'ਚ ਸਰਵੇ ਕਰਕੇ ਪਤਾ ਲਾਇਆ ਜਾਵੇਗਾ ਕਿ ਆਖ਼ਰ ਬੱਚੀਆਂ ਦੀ ਮੌਤ ਦਾ ਕੀ ਕਾਰਨ ਰਿਹਾ ਹੋਵੇਗਾ।
📲Get App