🔥 TRENDING भानुप्रतापपुर में तीन दिवसीय शिविर में... केरेडारी के गर्री खुर्द में टेंट‑डेकोर... ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਸਪਾ ਦੇ ਪ... Kerala Student Leaves School for Guruk... Kerala Karunya Plus KN-650 Lottery Res... Indian-origin youth Tushar Sharma foun...
19 Nov 2026•
ગુજરાતી मराठी ਪੰਜਾਬੀ বাংলা
Business

ਮੁੜ ਚੜ੍ਹੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀ ਹੋਈ 24-22K ਸੋਨੇ ਦਾ ਕੀਮਤ

✍️ Reporter: Shamsher Singh 🗓 19 Nov 2026, 12:46 PM 👁 27
Share: 💬 WhatsApp 📘 Facebook 𝕏 Post

ਮੁੜ ਚੜ੍ਹੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀ ਹੋਈ 24-22K ਸੋਨੇ ਦਾ ਕੀਮਤ

ਮੁੜ ਚੜ੍ਹੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀ ਹੋਈ 24-22K ਸੋਨੇ ਦਾ ਕੀਮਤ
‎Thursday, Nov 19, 2026 ।
‎ਬਿਜ਼ਨੈੱਸ ਡੈਸਕ - ਦੇਸ਼ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਜੇਕਰ ਤੁਸੀਂ ਅੱਜ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਦੱਸ ਦਈਏ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਥੋੜ੍ਹਾ ਵਾਧਾ ਦਰਜ ਕੀਤਾ ਗਿਆ । ਦੂਜੇ ਪਾਸੇ MCX 'ਤੇ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨਾ ਅੱਜ 384 ਰੁਪਏ ਡਿੱਗ ਕੇ 129814 ਰੁਪਏ ਦੇ ਪੱਧਰ 'ਤੇ ਵਪਾਰ ਕਰਦਾ ਦੇਖਿਆ ਜਾ ਰਿਹਾ ਹੈ। ਬੀਤੇ ਦਿਨ ਇਹ 129550 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ।
‎24-ਕੈਰੇਟ ਸੋਨੇ ਨੂੰ ਸਭ ਤੋਂ ਸ਼ੁੱਧ ਗ੍ਰੇਡ ਸੋਨੇ ਮੰਨਿਆ ਜਾਂਦਾ ਹੈ। ਇਸਦੀ ਸ਼ੁੱਧਤਾ ਲਗਭਗ 99.9 ਪ੍ਰਤੀਸ਼ਤ ਹੈ। ਦੂਜੇ ਪਾਸੇ, 22-ਕੈਰੇਟ ਸੋਨੇ ਵਿੱਚ ਲਗਭਗ 91.67 ਪ੍ਰਤੀਸ਼ਤ ਸੋਨਾ ਹੁੰਦਾ ਹੈ। ਇਹੀ ਕਾਰਨ ਹੈ ਕਿ 22-ਕੈਰੇਟ ਸੋਨੇ ਨੂੰ ਆਮ ਤੌਰ 'ਤੇ ਗਹਿਣੇ ਬਣਾਉਣ ਲਈ ਤਰਜੀਹ ਦਿੱਤੀ ਜਾਂਦੀ ਹੈ।
‎
‎ਇਸ ਕਾਰਨ ਚੜ੍ਹੇ ਕੀਮਤੀ ਧਾਤਾਂ ਦੇ ਭਾਅ
‎
‎ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਨਾ ਸਿਰਫ਼ ਘਰੇਲੂ ਮੰਗ ਅਤੇ ਸਪਲਾਈ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਸਗੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤਬਦੀਲੀਆਂ ਦੁਆਰਾ ਵੀ ਪ੍ਰਭਾਵਿਤ ਹੁੰਦੀਆਂ ਹਨ। ਅਮਰੀਕੀ ਡਾਲਰ ਦੀ ਮਜ਼ਬੂਤੀ ਜਾਂ ਕਮਜ਼ੋਰੀ, ਵਿਸ਼ਵ ਆਰਥਿਕ ਸਥਿਤੀਆਂ, ਮਹਿੰਗਾਈ ਅਤੇ ਕੇਂਦਰੀ ਬੈਂਕ ਦੀਆਂ ਨੀਤੀਆਂ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਤ ਕਰਦੀਆਂ ਹਨ। ਇਸ ਤੋਂ ਇਲਾਵਾ, ਵਿਆਹਾਂ ਅਤੇ ਤਿਉਹਾਰਾਂ ਦੇ ਮੌਸਮ ਦੌਰਾਨ ਵਧੀ ਹੋਈ ਖਰੀਦਦਾਰੀ ਘਰੇਲੂ ਬਾਜ਼ਾਰ ਵਿੱਚ ਮੰਗ ਨੂੰ ਵੀ ਵਧਾ ਸਕਦੀ ਹੈ।
📲Get App