🔥 TRENDING जिलाधिकारी समीर ने स्वयं भरा फार्म-8,... ગુંદાલા નેશનલ હાઈવે પર દેશી દારૂના અડ્... ਦਿੱਲੀ ਗੁਰਦੁਆਰਾ ਸਾਹਿਬ ''ਚ ਮੁੜ ਹੋ ਚੱਲੀ ਸ... शंकरा पब्लिक स्कूल में कक्षा 5‑8 के छा... भानुप्रतापपुर में तीन दिवसीय शिविर में... केरेडारी के गर्री खुर्द में टेंट‑डेकोर...
19 Nov 2026•
ગુજરાતી मराठी ਪੰਜਾਬੀ বাংলা
Business

ਭਾਖੜਾ ਨਹਿਰ ਦਾ ਪੁਲ ਟੁੱਟਣ ਮਗਰੋਂ NHAI ਦਾ ਪਹਿਲਾ ਵੱਡਾ ਬਿਆਨ, ਟ੍ਰੈਫਿਕ ਨੂੰ ਕੀਤਾ ਗਿਆ ਡਾਇਵਰਟ

✍️ Reporter: Shamsher Singh 🗓 19 Nov 2026, 12:57 PM 👁 22
Share: 💬 WhatsApp 📘 Facebook 𝕏 Post

ਭਾਖੜਾ ਨਹਿਰ ਦਾ ਪੁਲ ਟੁੱਟਣ ਮਗਰੋਂ NHAI ਦਾ ਪਹਿਲਾ ਵੱਡਾ ਬਿਆਨ, ਟ੍ਰੈਫਿਕ ਨੂੰ ਕੀਤਾ ਗਿਆ ਡਾਇਵਰਟ

ਭਾਖੜਾ ਨਹਿਰ ਦਾ ਪੁਲ ਟੁੱਟਣ ਮਗਰੋਂ NHAI ਦਾ ਪਹਿਲਾ ਵੱਡਾ ਬਿਆਨ, ਟ੍ਰੈਫਿਕ ਨੂੰ ਕੀਤਾ ਗਿਆ ਡਾਇਵਰਟ
‎Thursday, Nov 19, 2026 - 12:02 PM।
‎ਪਟਿਆਲਾ/ਚੰਡੀਗੜ੍ਹ (ਵੈੱਬ ਡੈਸਕ, ssm) : ਇੱਥੇ ਪਟਿਆਲਾ-ਸੰਗਰੂਰ ਬਾਈਪਾਸ 'ਤੇ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ 'ਤੇ ਬਣਿਆ ਪੁਲ ਅਚਾਨਕ ਟੁੱਟ ਗਿਆ, ਜਿਸ ਕਾਰਨ ਪੁਲ ਤੋਂ ਲੰਘ ਰਹੇ 2 ਟਰੱਕ ਪੁਲ ਦੇ ਟੁੱਟੇ ਹੋਏ ਹਿੱਸੇ 'ਚ ਹੀ ਬੁਰੀ ਤਰ੍ਹਾਂ ਧੱਸ ਗਏ। ਇਸ ਹਾਦਸੇ ਤਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੁਲ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਹਾਦਸੇ ਨੂੰ ਲੈ ਕੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਅਥਾਰਟੀ ਨੇ ਅਧਿਕਾਰਤ ਤੌਰ 'ਤੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ-64 ਦੇ ਪਟਿਆਲਾ ਬਾਈਪਾਸ ਸੈਕਸ਼ਨ 'ਤੇ ਭਾਖੜਾ ਮੇਨ ਲਾਈਨ ਨਹਿਰ ਉੱਪਰ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਪੁਲ ਸਵੇਰੇ ਕਰੀਬ 6 ਵਜੇ ਅਚਾਨਕ ਢਹਿ-ਢੇਰੀ ਹੋ ਗਿਆ।
‎ਇਸ ਹਾਦਸੇ ਦੇ ਤੁਰੰਤ ਬਾਅਦ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਆਵਾਜਾਈ ਨੂੰ ਖੱਬੇ ਪਾਸੇ ਤੋਂ ਹਟਾ ਕੇ ਸਰਵਿਸ ਰੋਡ ਵੱਲ ਮੋੜ ਦਿੱਤਾ ਹੈ ਤਾਂ ਜੋ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਘਟਨਾ ਸਥਾਨ 'ਤੇ 24 ਘੰਟੇ ਰੋਡ ਸੇਫਟੀ ਮਾਰਸ਼ਲ ਤਾਇਨਾਤ ਕੀਤੇ ਗਏ ਹਨ ਅਤੇ ਟ੍ਰੈਫਿਕ ਪੁਲਸ ਵਲੋਂ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਸਾਈਨ ਬੋਰਡ, ਰੌਸ਼ਨੀ ਦੇ ਪ੍ਰਬੰਧ ਅਤੇ ਪ੍ਰਭਾਵਿਤ ਹਿੱਸੇ ਦੇ ਦੁਆਲੇ ਵਿਊ ਕਰਟਨ ਲਾਏ ਜਾ ਰਹੇ ਹਨ। ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਇਹ ਚਾਰ ਲੇਨ ਪਟਿਆਲਾ ਬਾਈਪਾਸ ਸੈਕਸ਼ਨ ਸਾਲ 2018 'ਚ ਐੱਨ. ਐੱਚ. ਏ. ਆਈ. ਨੂੰ ਸੌਪਿਆ ਗਿਆ ਸੀ, ਜਿਸ ਦੇ ਚਾਰ ਲੇਨਿੰਗ ਦਾ ਕੰਮ ਪੰਜਾਬ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਅਧੀਨ ਕਰਵਾਇਆ ਗਿਆ ਸੀ
‎ਫਿਲਹਾਲ ਇਹ ਸਾਰਾ ਹਿੱਸਾ ਐੱਨ. ਐੱਚ. ਏ. ਆਈ. ਦੇ ਸ਼ਾਰਟ ਟਰਮ ਮੇਨਟੇਨੈਂਸ ਕੰਟਰੈਕਟ ਅਧੀਨ ਆਉਂਦਾ ਹੈ। ਢਹਿਣ ਵਾਲਾ ਇਹ ਪੁਲ ਪੰਜਾਬ ਸਰਕਾਰ ਦੇ ਪੀ. ਡਬਲਿਊ. ਡੀ. ਵਿਭਾਗ ਦੀ ਦੇਖਰੇਖ ਹੇਠ ਬੋਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵਲੋਂ ਤਿਆਰ ਕੀਤਾ ਗਿਆ ਸੀ। ਅਥਾਰਟੀ ਦਾ ਕਹਿਣਾ ਹੈ ਕਿ ਉਹ ਸੜਕ ਵਰਤੋਂਕਾਰਾਂ ਦੀ ਸੁਰੱਖਿਆ ਅਤੇ ਸੁਚਾਰੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
📲Get App