🔥 TRENDING Patiala: Daytime temperature drops 1.5... Patiala: ₹432.65 Crore Allocated to Pr... मुजफरपुर पी एन जी गैस पाइप लाइन मेंब्ल... Bomb threats emailed to three Indore s... Bomb threats emailed to three Indore s... Police Officer Dilip Puri Killed by Li...
02 Nov 2026•
ગુજરાતી मराठी ਪੰਜਾਬੀ বাংলা
Defence

ਦੀਵਾਲੀ ''ਤੇ ਸਵੇਰੇ 1 ਤੇ ਸ਼ਾਮ ਨੂੰ 2 ਘੰਟੇ ਹੀ ਚੱਲਣਗੇ ਗ੍ਰੀਨ ਪਟਾਕੇ ! ਸੁਪਰੀਮ ਕੋਰਟ ਨੇ ਲਿਆ ਵੱਡਾ ਫ਼ੈਸਲਾ

✍️ Reporter: Shamsher Singh 🗓 02 Nov 2026, 05:58 PM 👁 15
Share: 💬 WhatsApp 📘 Facebook 𝕏 Post

ਦੀਵਾਲੀ ''ਤੇ ਸਵੇਰੇ 1 ਤੇ ਸ਼ਾਮ ਨੂੰ 2 ਘੰਟੇ ਹੀ ਚੱਲਣਗੇ ਗ੍ਰੀਨ ਪਟਾਕੇ ! ਸੁਪਰੀਮ ਕੋਰਟ ਨੇ ਲਿਆ ਵੱਡਾ ਫ਼ੈਸਲਾ

ਦੀਵਾਲੀ ''ਤੇ ਸਵੇਰੇ 1 ਤੇ ਸ਼ਾਮ ਨੂੰ 2 ਘੰਟੇ ਹੀ ਚੱਲਣਗੇ ਗ੍ਰੀਨ ਪਟਾਕੇ ! ਸੁਪਰੀਮ ਕੋਰਟ ਨੇ ਲਿਆ ਵੱਡਾ ਫ਼ੈਸਲਾ
‎Monday, Nov 02, 2026 - 04:32 PM ।
‎ਨੈਸ਼ਨਲ ਡੈਸਕ : ਸੁਪਰੀਮ ਕੋਰਟ ਨੇ ਦੀਵਾਲੀ ਦੇ ਆਲੇ-ਦੁਆਲੇ ਦਿੱਲੀ-ਐਨਸੀਆਰ ਵਿੱਚ 'ਗ੍ਰੀਨ ਪਟਾਕਿਆਂ' ਦੀ ਵਿਕਰੀ ਤੇ ਵਰਤੋਂ ਲਈ ਸੀਮਤ ਇਜਾਜ਼ਤ ਦੇ ਦਿੱਤੀ ਹੈ। ਇਸ ਨੇ ਉਨ੍ਹਾਂ ਦੇ ਨਿਰਮਾਣ, ਸਟੋਰੇਜ, ਵਿਕਰੀ ਅਤੇ ਜਲਾਉਣ ਸੰਬੰਧੀ ਕਈ ਨਿਰਦੇਸ਼ ਵੀ ਜਾਰੀ ਕੀਤੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਪਟਾਕਿਆਂ 'ਤੇ ਪੂਰੀ ਪਾਬੰਦੀ 9 ਨਵੰਬਰ ਤੋਂ ਇੱਕ ਵਾਰ ਫਿਰ ਲਾਗੂ ਹੋਵੇਗੀ।
‎ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਪ੍ਰਸੰਨਾ ਬੀ. ਵਰਾਲੇ ਦੇ ਬੈਂਚ ਨੇ 2 ਨਵੰਬਰ ਤੋਂ 6 ਨਵੰਬਰ ਤੱਕ ਸੀਐਸਆਈਆਰ-ਨੀਰੀ ਦੁਆਰਾ ਪ੍ਰਵਾਨਿਤ ਹਰੇ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਹੈ। ਹਰੇ ਪਟਾਕਿਆਂ ਦੀ ਆੜ ਵਿੱਚ ਰਵਾਇਤੀ ਪਟਾਕਿਆਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਉਪਾਅ ਕੀਤੇ ਗਏ ਹਨ। ਜਸਟਿਸ ਸੁੰਦਰੇਸ਼ ਦੀ ਅਗਵਾਈ ਵਾਲੇ ਬੈਂਚ ਨੇ 7 ਤੇ 8 ਨਵੰਬਰ ਨੂੰ ਸਿਰਫ਼ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਤੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਸਾੜਨ ਦੀ ਇਜਾਜ਼ਤ ਦਿੱਤੀ ਹੈ।
‎ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਹਸਪਤਾਲਾਂ, ਨਰਸਿੰਗ ਹੋਮਾਂ, ਪ੍ਰਾਇਮਰੀ ਅਤੇ ਜ਼ਿਲ੍ਹਾ ਸਿਹਤ ਕੇਂਦਰਾਂ, ਬਿਰਧ ਆਸ਼ਰਮ, ਵਿਦਿਅਕ ਸੰਸਥਾਵਾਂ ਅਤੇ 'ਸਾਈਲੈਂਸ ਜ਼ੋਨ' ਦੇ 300 ਮੀਟਰ ਦੇ ਅੰਦਰ ਪਟਾਕੇ ਨਹੀਂ ਸਾੜੇ ਜਾ ਸਕਦੇ। ਇਨ੍ਹਾਂ ਖੇਤਰਾਂ ਨੂੰ 'ਨੋ-ਕਰੈਕਰ ਜ਼ੋਨ' ਘੋਸ਼ਿਤ ਕੀਤਾ ਜਾਵੇਗਾ, ਜਿੱਥੇ ਢੁਕਵੇਂ ਸਾਈਨ ਬੋਰਡ ਲਗਾਏ ਜਾਣਗੇ ਅਤੇ ਜਨਤਕ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਨਿਰਮਾਤਾਵਾਂ ਤੇ ਵਪਾਰੀਆਂ ਲਈ ਸਖ਼ਤ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਿਰਫ਼ ਉਨ੍ਹਾਂ ਨਿਰਮਾਤਾਵਾਂ ਨੂੰ ਹਰੇ ਪਟਾਕੇ ਬਣਾਉਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਕੋਲ CSIR-NEERI ਅਤੇ PESO ਤੋਂ ਵੈਧ ਸਰਟੀਫਿਕੇਟ ਹਨ।
📲Get App