🔥 TRENDING NDRF Rescues Girl from 80‑ft Borewell... LPU Postpones Mid‑Term Exams, Suspends... Netanyahu Visits Abu Dhabi, Meets UAE... 23-Year-Old Missing After Saving Three... CCB raids four locations in Kallakuric... Opposition Calls for Impeachment of El...
28 Sep 2026•
ગુજરાતી मराठी ਪੰਜਾਬੀ বাংলা
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੈਸਟੋਰੈਂਟ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਮਾਮਲੇ ਵਿੱਚ ਜੁਵੇਨਾਇਲ ਸਮੇਤ 04 ਕਾਬੂ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੈਸਟੋਰੈਂਟ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਮਾਮਲੇ ਵਿੱਚ ਜੁਵੇਨਾਇਲ ਸਮੇਤ 04 ਕਾਬੂ

✍️ Reporter: Paras Sharma 🗓 04 Sep 2026, 06:38 PM 👁 182
Watch on: ▶️ YouTube
Share: 💬 WhatsApp 📘 Facebook 𝕏 Post

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੈਸਟੋਰੈਂਟ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਮਾਮਲੇ ਵਿੱਚ ਜੁਵੇਨਾਇਲ ਸਮੇਤ 04 ਕਾਬੂ

ਸ੍ਰੀ ਮੁਕਤਸਰ ਸਾਹਿਬ, ਸਤੰਬਰ 2026:
ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਮੁਹਿੰਮ ਤਹਿਤ ਸ੍ਰੀ ਅਸ਼ੋਕ ਮੀਨਾ, ਆਈ.ਪੀ.ਐੱਸ., ਐਸ.ਪੀ. (ਡੀ.), ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਬਚਨ ਸਿੰਘ, ਡੀ.ਐਸ.ਪੀ., ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਰਵਿੰਦਰ ਕੌਰ, ਮੁੱਖ ਅਫ਼ਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਟੀਮ ਵੱਲੋਂ ਈਟ ਐਂਡ ਆਊਟ ਰੈਸਟੋਰੈਂਟ, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਮਾਮਲੇ ਨੂੰ ਟਰੇਸ ਕਰਦਿਆਂ ਜਵਨਾਇਲ ਸਮੇਤ 04 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਵਾਰਦਾਤ ਦਾ ਵੇਰਵਾ

ਮੁਦਈ ਗੁਰਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ, ਵਾਸੀ ਬਰਕੰਦੀ ਰੋਡ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਈਟ ਐਂਡ ਆਊਟ ਨਾਮਕ ਰੈਸਟੋਰੈਂਟ ਕਿਰਾਏ ’ਤੇ ਲੈ ਕੇ ਚਲਾ ਰਹੀ ਹੈ।

ਮਿਤੀ 26.08.2026 ਨੂੰ ਕਰੀਬ 05:00 ਵਜੇ ਸ਼ਾਮ ਉਹ ਆਪਣਾ ਰੈਸਟੋਰੈਂਟ ਬੰਦ ਕਰਕੇ ਸਟਾਫ਼ ਸਮੇਤ ਸਾਲਾਸਰ ਧਾਮ ਵਿਖੇ ਮੱਥਾ ਟੇਕਣ ਲਈ ਚਲੀ ਗਈ ਸੀ। ਮਿਤੀ 27.08.2026 ਨੂੰ ਕਰੀਬ 04:00 ਵਜੇ ਸ਼ਾਮ ਵਾਪਸ ਰੈਸਟੋਰੈਂਟ ਆ ਕੇ ਦੇਖਿਆ ਤਾਂ ਰੈਸਟੋਰੈਂਟ ਦੀ ਹੱਟ ਅਤੇ ਪੂਰਾ ਫਰੰਟ ਅੱਗ ਨਾਲ ਸੜਿਆ ਹੋਇਆ ਸੀ। ਰੈਸਟੋਰੈਂਟ ਦੀ ਬਿਲਡਿੰਗ ਦੇ ਅੰਦਰ ਅਤੇ ਦੂਜੀ ਮੰਜ਼ਿਲ ’ਤੇ ਵੀ ਅੱਗ ਲੱਗੀ ਹੋਈ ਸੀ।

ਅੱਗ ਲੱਗਣ ਕਾਰਨ ਰੈਸਟੋਰੈਂਟ ਦਾ ਕਰੀਬ 07 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਮਾਮਲੇ ਦੀ ਤਫਤੀਸ਼ ਅਤੇ ਮੁਲਜ਼ਮਾਂ ਦੀ ਟਰੇਸਿੰਗ

ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 269 ਮਿਤੀ 28.08.2026 ਅ/ਧ 125, 324(5), 3(5) BNS ਤਹਿਤ ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।

ਮਾਮਲੇ ਦੀ ਤਫਤੀਸ਼ ਦੌਰਾਨ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਟੈਕਨੀਕਲ ਸਹਾਇਤਾ ਦੀ ਮਦਦ ਨਾਲ ਵਾਰਦਾਤ ਨੂੰ ਟਰੇਸ ਕਰਦਿਆਂ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ। ਇਸ ਦੌਰਾਨ 01 ਜਵਨਾਇਲ ਅਤੇ 03 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

ਕਾਬੂ ਕੀਤੇ ਗਏ ਮੁਲਜ਼ਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

1. ਵਿਕਾਸ ਸ਼ਰਮਾ ਉਰਫ਼ ਵਿਸ਼ਾਲ ਕੁਮਾਰ ਪੁੱਤਰ ਧਰਮਪਾਲ ਸਿੰਘ, ਵਾਸੀ ਕੱਚਾ ਉਦੇਕਰਨ ਰੋਡ, ਨੇੜੇ ਸ਼ਨੀ ਮੰਦਰ, ਸ੍ਰੀ ਮੁਕਤਸਰ ਸਾਹਿਬ।

2. ਅਕਾਸ਼ ਪੁੱਤਰ ਸਾਹਿਬ ਸਿੰਘ, ਵਾਸੀ ਭੁੱਲਰ ਕਲੋਨੀ, ਗਲੀ ਨੰਬਰ 07, ਸ੍ਰੀ ਮੁਕਤਸਰ ਸਾਹਿਬ।

3. ਲਖਵੀਰ ਸਿੰਘ ਉਰਫ਼ ਲਾਡੀ ਪੁੱਤਰ ਤਾਰਾ ਸਿੰਘ, ਵਾਸੀ ਮਾਡਲ ਟਾਊਨ, ਸ੍ਰੀ ਮੁਕਤਸਰ ਸਾਹਿਬ।

4. 01 ਜੁਵੇਨਾਇਲ

ਤਫਤੀਸ਼ ਦੌਰਾਨ ਮੁਕੱਦਮੇ ਵਿੱਚ ਧਾਰਾ 112 BNS ਦਾ ਵੀ ਵਾਧਾ ਕੀਤਾ ਗਿਆ ਹੈ।

ਵਾਰਦਾਤ ਦਾ ਕਾਰਨ

ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਰਣਵੀਰ ਸਿੰਘ ਪੁੱਤਰ ਥਰਮਜੀਤ ਸਿੰਘ, ਵਾਸੀ ਥਾਂਦੇਵਾਲਾ, ਜੋ ਕਰੀਬ ਡੇਢ ਮਹੀਨਾ ਪਹਿਲਾਂ ਸਪੇਨ ਚਲਾ ਗਿਆ ਸੀ, ਵੱਲੋਂ ਉਕਤ ਮੁਲਜ਼ਮਾਂ ਨਾਲ ਸੰਪਰਕ ਕਰਕੇ ਦੱਸਿਆ ਗਿਆ ਕਿ ਰੈਸਟੋਰੈਂਟ ਦੇ ਮਾਲਕ ਨਾਲ ਉਸ ਦੀ ਪੁਰਾਣੀ ਰੰਜਿਸ਼ ਹੈ।

ਰਣਵੀਰ ਸਿੰਘ ਵੱਲੋਂ ਉਕਤ ਮੁਲਜ਼ਮਾਂ ਨੂੰ ਰੈਸਟੋਰੈਂਟ ਨੂੰ ਅੱਗ ਲਗਾਉਣ ਲਈ ਕਿਹਾ ਗਿਆ ਅਤੇ ਅੱਗ ਲਗਾਉਣ ਤੋਂ ਬਾਅਦ 02 ਲੱਖ ਰੁਪਏ ਦੇਣ ਦੀ ਗੱਲ ਕਹੀ ਗਈ। ਮੁੱਢਲੀ ਤਫਤੀਸ਼ ਅਨੁਸਾਰ ਉਕਤ ਵਿਅਕਤੀਆਂ ਵੱਲੋਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਰੈਸਟੋਰੈਂਟ ਨੂੰ ਅੱਗ ਲਗਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਇਸ ਸਬੰਧੀ ਤਫਤੀਸ਼ ਜਾਰੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ ।
📲Get App