🔥 ट्रेंडिंग दिल्ली‑कानपुर बुलेट ट्रेन: 1 घंटे 45 म... UP के CEO ने राज्यभर में डेटा ऑपरेटरों... उत्तरी प्रदेश चुनाव में अखिलेश सिंह ने... रामलीला मैदान में कांग्रेस का विरोध: भ... लॉकबिट रैनसमवेयर ने भोपाल पुलिस थानों... अर्नब तूफान ने सीधी (सेओनी) में 50 से...
01 नव. 2026•
ગુજરાતી मराठी ਪੰਜਾਬੀ বাংলা
धर्म

'ਸਿੱਖੋ, ਪੰਜਾਬ ਨਾਲੋਂ ਆਪਣੀਆਂ ਜੜ੍ਹਾਂ ਕਦੇ ਨਾ ਤੋੜਿਓ', UK 'ਚ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਦਾ ਸੱਦਾ।

✍️ रिपोर्टर: Shamsher Singh 🗓 01 नव. 2026, 02:49 PM 👁 19
शेयर करें: 💬 WhatsApp 📘 Facebook 𝕏 Post

'ਸਿੱਖੋ, ਪੰਜਾਬ ਨਾਲੋਂ ਆਪਣੀਆਂ ਜੜ੍ਹਾਂ ਕਦੇ ਨਾ ਤੋੜਿਓ', UK 'ਚ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਦਾ ਸੱਦਾ।

'ਸਿੱਖੋ, ਪੰਜਾਬ ਨਾਲੋਂ ਆਪਣੀਆਂ ਜੜ੍ਹਾਂ ਕਦੇ ਨਾ ਤੋੜਿਓ', UK 'ਚ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਦਾ ਸੱਦਾ।
‎ਅੰਮ੍ਰਿਤਸਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਨੂੰ ਸਮਰਪਿਤ ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਿਰਕਤ ਕੀਤੀ। ਯੂਕੇ ਦੇ ਥੈਟਫੋਰਡ 'ਚ ਕਰਵਾਏ ਗਏ ਇਸ ਸਮਾਗਮ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਅਤੇ ਪੰਜਾਬ ਨਾਲ ਜੁੜੇ ਰਹਿਣ, ਆਪਸੀ ਮਤਭੇਦ ਭੁਲਾ ਕੇ ਕੌਮ ਦੇ ਵੱਡੇ ਹਿੱਤਾਂ ਲਈ ਇਕਜੁੱਟ ਹੋਣ ਅਤੇ ਆਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਦਾ ਸੱਦਾ ਦਿੱਤਾ।
‎ਸਮਾਗਮ ਤੋਂ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨਾਲ ਥੈਟਫੋਰਡ 'ਚ ਸਥਾਪਤ ਮਹਾਰਾਜਾ ਦਲੀਪ ਸਿੰਘ ਦੇ ਸਮਾਰਕ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਹ ਉਸ ਪ੍ਰਾਚੀਨ ਘਰ ਪਹੁੰਚੇ, ਜਿਸ ਨੂੰ ਮਹਾਰਾਜਾ ਦੇ ਪੁੱਤਰ ਪ੍ਰਿੰਸ ਫਰੈਡਰਿਕ ਦਲੀਪ ਸਿੰਘ ਨੇ ਸਾਲ 1921 'ਚ ਥੈਟਫੋਰਡ ਸ਼ਹਿਰ ਨੂੰ ਅਜਾਇਬ ਘਰ ਵਜੋਂ ਵਰਤਣ ਲਈ ਦਿੱਤਾ ਸੀ।ਲਗਪਗ 1490 'ਚ ਬਣੀ ਇਸ ਇਤਿਹਾਸਕ ਇਮਾਰਤ 'ਚ ਮਹਾਰਾਜਾ ਦਲੀਪ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪੰਜ ਪੁੱਤਰਾਂ ਤੇ ਤਿੰਨ ਧੀਆਂ ਨਾਲ ਜੁੜੀਆਂ ਇਤਿਹਾਸਕ ਨਿਸ਼ਾਨੀਆਂ ਵੀ ਰੱਖੀਆਂ ਗਈਆਂ ਹਨ। ਯੂਕੇ 'ਚ ਜਨਮੇ ਸਿੱਖ ਭੁਪਿੰਦਰ ਸਿੰਘ ਬੈਂਸ (ਪੀਟਰ ਬੈਂਸ) ਨੇ ਮਹਾਰਾਜਾ ਨਾਲ ਸਬੰਧਤ ਵੱਖ-ਵੱਖ ਪਰਿਵਾਰਾਂ ਤੋਂ ਇਹ ਨਿਸ਼ਾਨੀਆਂ ਇਕੱਠੀਆਂ ਕਰ ਕੇ ਸੁਰੱਖਿਅਤ ਰੱਖੀਆਂ ਹਨ।
‎ਵਿਰਾਸਤ ਨੂੰ ਮਜ਼ਬੂਤ ਬਣਾਈ ਰੱਖਣ ਦੀ ਲੋੜ
‎
‎ਇਸ ਤੋਂ ਬਾਅਦ ਜਥੇਦਾਰ ਐਲਵਡਨ ਪਹੁੰਚੇ, ਜਿੱਥੇ ਮਹਾਰਾਜਾ ਦਲੀਪ ਸਿੰਘ, ਉਨ੍ਹਾਂ ਦੀ ਪਤਨੀ ਮਹਾਰਾਣੀ ਬੰਬਾ ਦਲੀਪ ਸਿੰਘ ਅਤੇ ਸਭ ਤੋਂ ਛੋਟੇ ਪੁੱਤਰ ਪ੍ਰਿੰਸ ਐਡਵਰਡ ਅਲਬਰਟ ਦਲੀਪ ਸਿੰਘ ਦੀਆਂ ਸਮਾਧਾਂ ਸਥਿਤ ਹਨ। ਸਮਾਗਮ 'ਚ ਸਿੱਖ ਨੌਜਵਾਨ ਕਵੀਸ਼ਰਾਂ ਦੇ ਜਥੇ ਨੇ ਮਹਾਰਾਜਾ ਦੇ ਜੀਵਨ ਅਤੇ ਇਤਿਹਾਸ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ।
📲Get App