🔥 ट्रेंडिंग मुख्यमंत्री विष्णु देव साय की संवेदनशी... జనగాం జిల్లా కొడకండ్ల లో ఇంటిగ్రేటెడ్... કંડલા સ્પેશિયલ ઇકોનોમિક ઝોનમાં ઇશા ઇમ્... ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਵਿੱਚ ਵਿਧਾਨ ਸ... शिव प्रकाश ने चेतावनी दी: 'पद केवल सत्... पश्चिम बंगाल ने कोलकाता के सभी 209 वार...
22 नव. 2026•
ગુજરાતી मराठी ਪੰਜਾਬੀ বাংলা
मनोरंजन

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਦੂਜੀ ਵਾਰ ਬਣਨ ਜਾ ਰਹੇ ਮਾਂ-ਪਿਓ

✍️ रिपोर्टर: Shamsher Singh 🗓 22 नव. 2026, 01:58 PM 👁 25
शेयर करें: 💬 WhatsApp 📘 Facebook 𝕏 Post

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਦੂਜੀ ਵਾਰ ਬਣਨ ਜਾ ਰਹੇ ਮਾਂ-ਪਿਓ

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਦੂਜੀ ਵਾਰ ਬਣਨ ਜਾ ਰਹੇ ਮਾਂ-ਪਿਓ
‎Sunday, Nov 22, 2026 ।
‎
‎ਮੁੰਬਈ (ਏਜੰਸੀ)- ਟੈਲੀਵਿਜ਼ਨ ਅਦਾਕਾਰਾ ਵਿੰਨੀ ਅਰੋੜਾ ਅਤੇ ਉਨ੍ਹਾਂ ਦੇ ਪਤੀ ਅਦਾਕਾਰ ਧੀਰਜ ਧੂਪਰ ਆਪਣੇ ਦੂਜੇ ਬੱਚੇ ਦੇ ਸਵਾਗਤ ਲਈ ਤਿਆਰ ਹਨ। ਅਦਾਕਾਰਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਗਰਭ ਅਵਸਥਾ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ ਜੋੜੇ ਦੇ ਦੁਬਾਰਾ ਮਾਤਾ-ਪਿਤਾ ਬਣਨ ਬਾਰੇ ਲਗਾਈਆਂ ਜਾ ਰਹੀਆਂ ਅਟਕਲਾਂ 'ਤੇ ਵਿਰਾਮ ਲੱਗ ਗਿਆ।
‎ਵਿੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਇੱਕ ਖੂਬਸੂਰਤ ਹਰੇ ਰੰਗ ਦੇ ਗਾਊਨ ਵਿੱਚ ਆਪਣਾ 'ਬੇਬੀ ਬੰਪ' ਦਿਖਾਉਂਦੀ ਨਜ਼ਰ ਆ ਰਹੀ ਹੈ। ਕੈਮਰੇ ਸਾਹਮਣੇ ਪੋਜ਼ ਦਿੰਦੇ ਹੋਏ ਅਦਾਕਾਰਾ ਬਹੁਤ ਖੁਸ਼ ਨਜ਼ਰ ਆਈ। ਵੀਡੀਓ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਇੱਕ ਹੋਰ ਛੋਟਾ ਜਿਹਾ ਚਮਤਕਾਰ।"
‎ਵਿੰਨੀ ਅਤੇ ਧੀਰਜ ਨੇ 10 ਅਗਸਤ 2022 ਨੂੰ ਆਪਣੇ ਪੁੱਤਰ ਜ਼ੈਨ ਦਾ ਸਵਾਗਤ ਕੀਤਾ ਸੀ। ਦੱਸ ਦੇਈਏ ਕਿ ਧੀਰਜ ਅਤੇ ਵਿੰਨੀ ਨੇ ਲਗਭਗ 7 ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ, 16 ਨਵੰਬਰ, 2016 ਨੂੰ ਦਿੱਲੀ ਵਿੱਚ ਵਿਆਹ ਕਰਵਾ ਲਿਆ ਸੀ। ਖਬਰਾਂ ਮੁਤਾਬਕ, ਦੋਵਾਂ ਦੀ ਮੁਲਾਕਾਤ 2009 ਵਿੱਚ ਟੈਲੀਵਿਜ਼ਨ ਸ਼ੋਅ 'ਮਾਤ ਪਿਤਾ ਕੇ ਚਰਨੋਂ ਮੇਂ ਸਵਰਗ' ਦੇ ਸੈੱਟ 'ਤੇ ਹੋਈ ਸੀ। ਉਨ੍ਹਾਂ ਦੀ ਦੋਸਤੀ ਜਲਦੀ ਹੀ ਇੱਕ ਰਿਸ਼ਤੇ ਵਿੱਚ ਬਦਲ ਗਈ। ਪੇਸ਼ੇਵਰ ਮੋਰਚੇ 'ਤੇ, ਧੀਰਜ ਨੂੰ ਆਖਰੀ ਵਾਰ ਨੈੱਟਫਲਿਕਸ ਦੇ ਰਿਐਲਿਟੀ ਸ਼ੋਅ 'ਲਾਕ ਅੱਪ' ਦੇ ਦੂਜੇ ਸੀਜ਼ਨ ਵਿੱਚ ਦੇਖਿਆ ਗਿਆ ਸੀ, ਜਿਸਨੂੰ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਨੇ ਹੋਸਟ ਕੀਤਾ ਸੀ।
📲Get App