🔥 TRENDING मण्डलायुक्त ने अटल आवासीय विद्यालय की... मतगणना स्थल पर राजनीतिक दलों के काउंटि... ભગવાન બિરસા મુંડાની ૧૫૧મી જન્મજયંતિએ જ... पटना के हनुमान नगर में दो स्थानों पर च... Jakkur Rail Overbridge Opens After 15... Rajasthan Chief Secretary Calls for In...
18 Nov 2026•
ગુજરાતી मराठी ਪੰਜਾਬੀ বাংলা
Automobile

Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ

✍️ Reporter: Shamsher Singh 🗓 18 Nov 2026, 07:39 PM 👁 26
Share: 💬 WhatsApp 📘 Facebook 𝕏 Post

Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ

Toll ਪਾਰ ਕਰਦੇ ਹੀ ਆਵੇਗਾ SMS, ਕੀਤੀ ਇਹ ਗਲਤੀ ਤਾਂ ਲੱਗੇਗਾ ਦਾ 10 ਹਜ਼ਾਰ ਦਾ ਜੁਰਮਾਨਾ
‎Wednesday, Nov 18, 2026।
‎ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਰਾਸ਼ਟਰੀ ਰਾਜਮਾਰਗਾਂ 'ਤੇ ਯਾਤਰਾ ਕਰਦੇ ਹੋ ਅਤੇ ਤੁਸੀਂ ਆਪਣੇ ਵਾਹਨ ਦਾ ਬੀਮਾ ਨਹੀਂ ਕਰਵਾਇਆ ਹੈ ਜਾਂ ਇਹ ਖਤਮ ਹੋ ਗਿਆ ਹੈ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਬਿਨਾਂ ਬੀਮੇ ਦੇ ਟੋਲ ਪਲਾਜ਼ਾ ਪਾਰ ਕਰਨ ਵਾਲੇ ਵਾਹਨਾਂ ਦੀ ਪਛਾਣ ਕਰਨ ਲਈ ਇੱਕ ਨਵਾਂ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਿਸਟਮ ਤਹਿਤ, ਬਿਨਾਂ ਬੀਮੇ ਵਾਲੀ ਗੱਡੀ ਦੀ ਤੁਰੰਤ ਪਛਾਣ ਕੀਤੀ ਜਾਵੇਗੀ ਅਤੇ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ।
‎
‎ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਬੀਮਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ, NHAI ਨੇ ਦਿੱਲੀ ਦੇ ਮੁੰਡਕਾ ਟੋਲ ਪਲਾਜ਼ਾ ਵਿਖੇ ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਹ ਉਨ੍ਹਾਂ ਵਾਹਨਾਂ ਦੀ ਪਛਾਣ ਕਰ ਰਿਹਾ ਹੈ ਜਿਨ੍ਹਾਂ ਦੇ ਥਰਡ ਪਾਰਟੀ ਬੀਮੇ ਦੀ ਮਿਆਦ ਖਤਮ ਹੋ ਗਈ ਹੈ।
‎ਕਿਵੇਂ ਕੰਮ ਕਰਦਾ ਹੈ ਨਵਾਂ ਆਟੋਮੇਟਿਡ ਸਿਸਟਮ?ਇਸ ਨਵੀਂ ਪ੍ਰਣਾਲੀ ਤਹਿਤ, NHAI ਦਾ ਆਟੋਮੇਟਿਡ ਸਿਸਟਮ ਤੁਰੰਤ ਵੈਧ ਬੀਮੇ ਤੋਂ ਬਿਨਾਂ ਟੋਲ ਪਲਾਜ਼ਾ ਪਾਰ ਕਰਨ ਵਾਲੇ ਵਾਹਨਾਂ ਦੀ ਪਛਾਣ ਕਰਦਾ ਹੈ। ਟੋਲ ਪਾਰ ਕਰਨ ਤੋਂ ਕੁਝ ਮਿੰਟ ਬਾਅਦ, ਵਾਹਨ ਮਾਲਕ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ SMS ਚੇਤਾਵਨੀ ਭੇਜੀ ਜਾਂਦੀ ਹੈ। ਇਹ ਸੁਨੇਹਾ ਵਾਹਨ ਮਾਲਕ ਨੂੰ ਆਪਣੀ ਬੀਮਾ ਪਾਲਿਸੀ ਨੂੰ ਤੁਰੰਤ ਰੀਨਿਊ ਕਰਨ ਦੀ ਸਲਾਹ ਦਿੰਦਾ ਹੈ ਅਤੇ ਉਨ੍ਹਾਂ ਨੂੰ ਮੋਟਰ ਵਾਹਨ ਐਕਟ ਦੇ ਤਹਿਤ ਲਗਾਏ ਗਏ ਭਾਰੀ ਜੁਰਮਾਨਿਆਂ ਬਾਰੇ ਚੇਤਾਵਨੀ ਦਿੰਦਾ ਹੈ।
‎ਮੋਟਰ ਵਾਹਨ ਐਕਟ ਅਨੁਸਾਰ, ਵੈਧ ਬੀਮੇ ਤੋਂ ਬਿਨਾਂ ਗੱਡੀ ਚਲਾਉਣਾ ਇੱਕ ਅਪਰਾਧਿਕ ਅਪਰਾਧ ਹੈ। ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ 2,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦੂਜੀ ਵਾਰ ਦੋਸ਼ੀ ਠਹਿਰਾਏ ਜਾਣ 'ਤੇ ਜੁਰਮਾਨੇ ਨੂੰ 10,000 ਤੱਕ ਵਧਾਇਆ ਸਕਦਾ ਹੈ। ਇਸ ਤੋਂ ਇਲਾਵਾ, ਜੇਕਰ ਮਾਮਲਾ ਅਦਾਲਤ ਵਿੱਚ ਜਾਂਦਾ ਹੈ, ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਅਤੇ ਵਾਹਨ ਜ਼ਬਤ ਕਰਨ ਵਰਗੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
📲Get App