खेल
Team India ਨੇ 26 ਦੌੜਾਂ ''ਤੇ ਢੇਰ ਕਰ''ਤੀ ਪੂਰੀ ਟੀਮ! 306 ਦੌੜਾਂ ਨਾਲ ਜਿੱਤਿਆ ਮੈਚ

Friday, Nov 20, 2026 ।
ਸਪੋਰਟਸ ਡੈਸਕ : ਦੋਹਾ ਵਿਖੇ ਖੇਡੇ ਗਏ ਐਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026 ਦੇ ਮੁਕਾਬਲੇ ਵਿੱਚ ਭਾਰਤ 'ਏ' ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੇਪਾਲ ਨੂੰ 306 ਦੌੜਾਂ ਦੇ ਵੱਡੇ ਫਾਸਲੇ ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ 'ਏ' ਨੇ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 332 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤੀ ਗੇਂਦਬਾਜ਼ਾਂ ਦੇ ਕਹਿਰ ਅੱਗੇ ਨੇਪਾਲ ਦੀ ਪੂਰੀ ਟੀਮ ਮਹਿਜ਼ 11.3 ਓਵਰਾਂ ਵਿੱਚ 26 ਦੌੜਾਂ 'ਤੇ ਹੀ ਸਿਮਟ ਗਈ।
ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤ 'ਏ' ਦੀ ਸ਼ੁਰੂਆਤ ਖ਼ਰਾਬ ਰਹੀ ਅਤੇ 42 ਦੌੜਾਂ 'ਤੇ ਹੀ 3 ਵਿਕਟਾਂ ਡਿੱਗ ਗਈਆਂ ਸਨ। ਇਸ ਤੋਂ ਬਾਅਦ ਕਪਤਾਨ ਤਿਲਕ ਵਰਮਾ ਅਤੇ ਵਿਕਟਕੀਪਰ ਬੱਲੇਬਾਜ਼ ਕੁਮਾਰ ਕੁਸ਼ਾਗ੍ਰ ਨੇ ਚੌਥੀ ਵਿਕਟ ਲਈ 206 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਕਪਤਾਨ ਤਿਲਕ ਵਰਮਾ ਨੇ 113 ਗੇਂਦਾਂ 'ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 107 ਦੌੜਾਂ ਬਣਾਈਆਂ, ਜਦਕਿ ਕੁਮਾਰ ਕੁਸ਼ਾਗ੍ਰ ਨੇ ਹਮਲਾਵਰ ਅੰਦਾਜ਼ ਵਿੱਚ 102 ਗੇਂਦਾਂ 'ਚ 117 ਦੌੜਾਂ (10 ਚੌਕੇ, 5 ਛੱਕੇ) ਠੋਕ ਦਿੱਤੀਆਂ। ਆਖਰੀ ਓਵਰਾਂ 'ਚ ਸੂਰਯਾਂਸ਼ ਸ਼ੇਡਗੇ ਨੇ 14 ਗੇਂਦਾਂ 'ਚ ਅਜੇਤੂ 36 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਨੇਪਾਲ ਵੱਲੋਂ ਲਲਿਤ ਰਾਜਬੰਸ਼ੀ ਅਤੇ ਸੰਦੀਪ ਲਾਮੀਛਾਨੇ ਨੇ 3-3 ਵਿਕਟਾਂ ਹਾਸਲ ਕੀਤੀਆਂ।
333 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਨੇਪਾਲ ਦੀ ਟੀਮ ਭਾਰਤੀ ਤੇਜ਼ ਗੇਂਦਬਾਜ਼ਾਂ ਅੱਗੇ ਤਾਸ ਦੇ ਪੱਤਿਆਂ ਵਾਂਗ ਢਹਿ ਗਈ। ਹਰਸ਼ਿਤ ਰਾਣਾ ਨੇ ਪਾਰੀ ਦੀ ਤੀਜੀ ਗੇਂਦ 'ਤੇ ਹੀ ਪਹਿਲੀ ਵਿਕਟ ਝਟਕਾਈ। ਪ੍ਰਿੰਸ ਯਾਦਵ ਨੇ 5 ਓਵਰਾਂ 'ਚ ਮਹਿਜ਼ 6 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ, ਜਦਕਿ ਹਰਸ਼ਿਤ ਰਾਣਾ ਨੇ 6 ਓਵਰਾਂ 'ਚ 16 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਮ ਕੀਤੀਆਂ। ਸ਼ਾਹਬਾਜ਼ ਅਹਿਮਦ ਨੇ ਵੀ 1 ਵਿਕਟ ਹਾਸਲ ਕੀਤੀ। ਨੇਪਾਲ ਦਾ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ (10 ਰਨ) ਵੀ ਨਹੀਂ ਛੂਹ ਸਕਿਆ।
ਨੇਪਾਲ ਦੀ ਟੀਮ ਦਾ 26 ਦੌੜਾਂ 'ਤੇ ਆਲਆਊਟ ਹੋਣਾ ਲਿਸਟ 'ਏ' ਕ੍ਰਿਕਟ ਦੇ ਇਤਿਹਾਸ ਵਿੱਚ 5ਵਾਂ ਸਭ ਤੋਂ ਘੱਟ ਟੀਮ ਸਕੋਰ ਬਣ ਗਿਆ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਅੰਡਰ-19 (18 ਦੌੜਾਂ), ਸਾਰਾਸੈਂਸ ਸਪੋਰਟਸ ਕਲੱਬ (19 ਦੌੜਾਂ), ਮਿਡਲਸੈਕਸ (23 ਦੌੜਾਂ) ਅਤੇ ਓਮਾਨ (24 ਦੌੜਾਂ) ਦੇ ਨਾਮ ਇਸ ਲਿਸਟ 'ਚ ਸ਼ਾਮਲ ਹਨ।