खेल
ਏਸ਼ੀਆ ਕੱਪ ਲਈ Team India ਦਾ ਐਲਾਨ ! ਸਹਿਵਾਗ ਤੇ ਦ੍ਰਾਵਿੜ ਦੇ ਮੁੰਡਿਆਂ ਦੀ ਹੋਈ ਐਂਟਰੀ

Friday, Oct 30, 2026 ।
ਸਪੋਰਟਸ ਡੈਸਕ : ਬੀ.ਸੀ.ਸੀ.ਆਈ. ਨੇ ਓਮਾਨ ਦੇ ਮਸਕਟ 'ਚ 5 ਨਵੰਬਰ ਤੋਂ 14 ਨਵੰਬਰ ਤੱਕ ਖੇਡੇ ਜਾਣ ਵਾਲੇ ਆਗਾਮੀ ਅੰਡਰ-19 ਏਸ਼ੀਆ ਕੱਪ ਟੂਰਨਾਮੈਂਟ ਲਈ ਭਾਰਤੀ ਟੀਮ ਦੇ ਸਕਵਾਡ ਦਾ ਐਲਾਨ ਕਰ ਦਿੱਤਾ ਹੈ। 50 ਓਵਰਾਂ ਦੇ ਇਸ ਫਾਰਮੈਟ 'ਚ ਖੇਡੇ ਜਾਣ ਵਾਲੇ ਟੂਰਨਾਮੈਂਟ 'ਚ ਭਾਰਤੀ ਅੰਡਰ-19 ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਲਕਸ਼ਿਆ ਰਾਏਚੰਦਾਨੀ ਨੂੰ ਸੌਂਪੀ ਗਈ ਹੈ, ਜਦਕਿ ਯਸ਼ਵਰਧਨ ਸਿੰਘ ਚੌਹਾਨ ਉਪ-ਕਪਤਾਨ ਹੋਣਗੇ। ਇਸ ਟੀਮ ਵਿੱਚ ਭਾਰਤ ਦੇ ਦੋ ਲੈਂਜੇਂਡਰੀ ਖਿਡਾਰੀਆਂ ਵੀਰੇਂਦਰ ਸਹਿਵਾਗ ਦੇ ਬੇਟੇ ਆਰੀਆਵੀਰ ਸਹਿਵਾਗ ਤੇ ਰਾਹੁਲ ਦ੍ਰਾਵਿੜ ਦੇ ਬੇਟੇ ਅਨਵੈ ਦ੍ਰਾਵਿੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
8 ਟੀਮਾਂ ਦੇ ਇਸ ਟੂਰਨਾਮੈਂਟ 'ਚ ਭਾਰਤੀ ਟੀਮ ਨੂੰ ਗਰੁੱਪ-ਏ 'ਚ ਰੱਖਿਆ ਗਿਆ ਹੈ, ਜਿਸ 'ਚ ਨੇਪਾਲ, ਪਾਕਿਸਤਾਨ ਅਤੇ ਯੂ.ਏ.ਈ. ਦੀਆਂ ਅੰਡਰ-19 ਟੀਮਾਂ ਵੀ ਸ਼ਾਮਲ ਹਨ। ਭਾਰਤ ਆਪਣਾ ਪਹਿਲਾ ਮੈਚ 6 ਨਵੰਬਰ ਨੂੰ ਨੇਪਾਲ ਖਿਲਾਫ਼ ਖੇਡੇਗਾ। ਇਸ ਤੋਂ ਬਾਅਦ 8 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਭਾਰਤ ਦਾ ਸਾਹਮਣਾ ਪਾਕਿਸਤਾਨ ਅੰਡਰ-19 ਟੀਮ ਨਾਲ ਹੋਵੇਗਾ, ਜਿਸ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਗਰੁੱਪ ਪੜਾਅ ਦਾ ਆਖਰੀ ਮੈਚ ਭਾਰਤ 10 ਨਵੰਬਰ ਨੂੰ ਯੂ.ਏ.ਈ. ਖਿਲਾਫ਼ ਖੇਡੇਗਾ। ਗਰੁੱਪ 'ਚ ਸਿਖਰਲੀਆਂ ਦੋ ਟੀਮਾਂ 12 ਨਵੰਬਰ ਨੂੰ ਸੈਮੀਫਾਈਨਲ 'ਚ ਪਹੁੰਚਣਗੀਆਂ ਤੇ ਫਾਈਨਲ ਮੈਚ 14 ਨਵੰਬਰ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਣਗੇ।
ਯੂਥ ਵਨਡੇ ਮੈਚਾਂ ਦੇ ਰਿਕਾਰਡ ਅਨੁਸਾਰ ਆਰੀਆਵੀਰ ਸਹਿਵਾਗ ਨੇ 3 ਮੈਚਾਂ 'ਚ 36.33 ਦੀ ਔਸਤ ਨਾਲ 109 ਰਨ ਬਣਾਏ ਹਨ, ਜਿਸ 'ਚ ਉਨ੍ਹਾਂ ਦਾ ਸਰਵੋਤਮ ਸਕੋਰ 47 ਦੌੜਾਂ ਰਹੀਆਂ ਹੈ। ਦੂਜੇ ਪਾਸੇ ਅਨਵੈ ਦ੍ਰਾਵਿੜ ਨੇ 4 ਯੂਥ ਵਨਡੇ ਮੈਚਾਂ ਵਿੱਚ 37 ਦੀ ਔਸਤ ਨਾਲ 148 ਰਨ ਬਣਾਏ ਹਨ, ਜਿਸ ਵਿੱਚ ਇੱਕ ਅਰਧ-ਸੈਂਕੜਾ ਵੀ ਸ਼ਾਮਲ ਹੈ।
ਅੰਡਰ-19 ਏਸ਼ੀਆ ਕੱਪ ਲਈ ਭਾਰਤੀ ਸਕਵਾਡ:
ਲਕਸ਼ਿਆ ਰਾਏਚੰਦਾਨੀ (ਕਪਤਾਨ), ਆਰੀਆਵੀਰ ਸਹਿਵਾਗ, ਵੀ.ਕੇ. ਵਿਨੀਤ, ਯਸ਼ਵਰਧਨ ਸਿੰਘ ਚੌਹਾਨ (ਉਪ-ਕਪਤਾਨ), ਕੁਸ਼ਾਗਰ ਓਝਾ, ਅਰਜੁਨ ਰਾਜਪੂਤ, ਮਨਾਲ ਚੌਹਾਨ, ਅਨਵੈ ਦ੍ਰਾਵਿੜ (ਵਿਕਟਕੀਪਰ), ਰਜਤ ਬਘੇਲ (ਵਿਕਟਕੀਪਰ), ਵੀ. ਯਸ਼ਵੀਰ, ਆਰੀਅਨ ਸਵਸਾਨੀ, ਮੋਹਿਤ ਉਲਵਾ, ਕਾਵਿਆ ਪਟੇਲ, ਸ਼ਾਵਿਨ ਵਿਨੋਦ ਅਤੇ ਈਸ਼ਾਨ ਸੂਦ।