🔥 TRENDING जंतर-मंतर पर विरोध प्रदर्शन: विभिन्न म... ભરૂચમાં ડ્રાઇવિંગ સ્કૂલની કારે એક્ટિવા... बहराइच: आगामी त्योहारों के मद्देनजर डी... કોમર્સ કોલેજ, મોડાસામાં થેલેસેમીયા કેમ... Sikkim BJP chief advisor demands accou... Sikkim Aakraman Shock East Bengal, Boo...
12 Oct 2026•
ગુજરાતી मराठी ਪੰਜਾਬੀ বাংলা
National

ਵਿਰੋਧ ਪ੍ਰਦਰਸ਼ਨ ਵਿਚਾਲੇ ਚੋਣ ਕਮਿਸ਼ਨ ਨੇ ਜਾਰੀ ਕੀਤਾ SIR ਡਾਟਾ

✍️ Reporter: Shamsher Singh 🗓 12 Oct 2026, 05:36 PM 👁 23
Watch on: ▶️ YouTube
Share: 💬 WhatsApp 📘 Facebook 𝕏 Post

ਵਿਰੋਧ ਪ੍ਰਦਰਸ਼ਨ ਵਿਚਾਲੇ ਚੋਣ ਕਮਿਸ਼ਨ ਨੇ ਜਾਰੀ ਕੀਤਾ SIR ਡਾਟਾ

ਵਿਰੋਧ ਪ੍ਰਦਰਸ਼ਨ ਵਿਚਾਲੇ ਚੋਣ ਕਮਿਸ਼ਨ ਨੇ ਜਾਰੀ ਕੀਤਾ SIR ਡਾਟਾ
‎Monday, Oct 12, 2026।ਨਵੀਂ ਦਿੱਲੀ- ਦਿੱਲੀ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚਾਲੇ ਚੋਣ ਕਮਿਸ਼ਨ ਵਲੋਂ ਵਿਸ਼ੇਸ਼ ਤੀਬਰ ਸੋਧ (ਐੱਸਆਈਆਰ) ਨੂੰ ਲੈ ਕੇ ਡਾਟਾ ਜਾਰੀ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ (ਸੀਈਓ) ਦਫ਼ਤਰ ਨੇ ਦੱਸਿਆ ਕਿ ਐੱਸਆਈਆਰ 2026 ਦੇ ਅਧੀਨ ਦਿੱਲੀ ਦੀ ਵੋਟਰ ਸੂਚੀ 'ਚ ਕਰੀਬ 33 ਲੱਖ ਐਂਟਰੀਆਂ ਅਜਿਹੀਆਂ ਮਿਲੀਆਂ ਹਨ, ਜਿਨ੍ਹਾਂ 'ਚ ਗੜਬੜੀ ਹੈ ਜਾਂ ਜਿਨ੍ਹਾਂ ਦਾ ਮੌਜੂਦਾ ਰਿਕਾਰਡ ਨਾਲ ਮਿਲਾਨ ਨਹੀਂ ਹੋ ਪਾ ਰਿਹਾ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਇਨ੍ਹਾਂ 'ਚੋਂ ਕਰੀਬ 20 ਲੱਖ ਮਾਮਲਿਆਂ ਨੂੰ ਹੁਣ ਤੱਕ ਸੁਲਝਾ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਯੋਗ ਵੋਟਰ ਦਾ ਨਾਂ ਵੋਟਰ ਲਿਸਟ ਤੋਂ ਨਹੀਂ ਹਟਾਇਆ ਜਾਵੇਗਾ।ਚੋਣ ਵਿਭਾਗ ਨੇ ਅਜਿਹੇ ਮਾਮਲਿਆਂ ਨੂੰ ਲੌਜਿਕਲ ਡਿਸਕ੍ਰੇਪੇਂਸੀ ਅਤੇ ਅਨ-ਮੈਪਡ ਦੀ ਸ਼੍ਰੇਣੀ 'ਚ ਰੱਖਿਆ ਹੈ। ਇਨ੍ਹਾਂ ਗੜਬੜੀਆਂ ਨੂੰ ਦੂਰ ਕਰਨ ਲਈ ਵਿਭਾਗ ਨੇ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦਾ ਮਕਸਦ ਵੋਟਰ ਸੂਚੀ ਦੇ ਰਿਕਾਰਡ ਦੀ ਜਾਂਚ ਕਰਨਾ ਅਤੇ ਸਹੀ ਜਾਣਕਾਰੀ ਨੂੰ ਅਪਡੇਟ ਕਰਨਾ ਹੈ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਸਾਫ਼ ਕੀਤਾ ਹੈ ਕਿ ਜੇਕਰ ਕਿਸੇ ਵੋਟਰ ਨੂੰ ਆਪਣੇ ਨਾਂ, ਰਿਕਾਰਡ ਅਤੇ ਐੱਸਆਈਆਰ ਦੀ ਪ੍ਰਕਿਰਿਆ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਤਾਂ ਉਹ ਚੋਣ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ।
📲Get App