Travel
SC ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਰੇਲਵੇ ਕਾਊਂਟਰ ਟਿਕਟ ਦੇ 27 ਅਕਤਬੂਰ ਤੋਂ ਨਵੇਂ ਨਿਯਮ ਲਾਗੂ
Watch on:
▶️ YouTube
SC ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਰੇਲਵੇ ਕਾਊਂਟਰ ਟਿਕਟ ਦੇ 27 ਅਕਤਬੂਰ ਤੋਂ ਨਵੇਂ ਨਿਯਮ ਲਾਗੂ
SC ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਰੇਲਵੇ ਕਾਊਂਟਰ ਟਿਕਟ ਦੇ 27 ਅਕਤਬੂਰ ਤੋਂ ਨਵੇਂ ਨਿਯਮ ਲਾਗੂ
Thursday, Oct 15, 2026।
ਬਿਜ਼ਨੈੱਸ ਡੈਸਕ - ਸੁਪਰੀਮ ਕੋਰਟ ਵਲੋਂ ਭਾਰਤੀ ਰੇਲਵੇ ਨੂੰ ਜਾਰੀ ਹੁਕਮਾਂ ਮੁਤਾਬਕ , ਯਾਤਰੀ ਹੁਣ ਕਾਊਂਟਰ ਤੋਂ ਰੇਲ ਰਿਜ਼ਰਵੇਸ਼ਨ ਬੁੱਕ ਕਰਨ 'ਤੇ ਵੀ ਬੀਮਾ ਪ੍ਰਾਪਤ ਕਰ ਸਕਣਗੇ। ਅਦਾਲਤ ਦਾ ਇਹ ਹੁਕਮ 27 ਅਕਤੂਬਰ ਤੋਂ ਲਾਗੂ ਹੋਵੇਗਾ। ਜਸਟਿਸ ਹਸਨੁਦੀਨ ਅਮਾਨਉੱਲਾ ਅਤੇ ਆਰ. ਮਹਾਦੇਵਨ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ।
ਇਸ ਤੋਂ ਪਹਿਲਾਂ ਸਿਰਫ਼ ਔਨਲਾਈਨ ਟਿਕਟਾਂ ਬੁੱਕ ਕਰਨ ਵਾਲਿਆਂ ਨੂੰ ਹੀ ਬੀਮੇ ਦਾ ਲਾਭ ਮਿਲਦਾ ਸੀ। ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਹ ਸਹੂਲਤ ਔਫਲਾਈਨ ਟਿਕਟਾਂ ਬੁੱਕ ਕਰਨ ਵਾਲਿਆਂ ਲਈ ਵੀ ਉਪਲਬਧ ਹੋਵੇਗੀ।ਸੁਪਰੀਮ ਕੋਰਟ ਨੇ ਨੋਟ ਕੀਤਾ ਕਿ ਆਮ ਯਾਤਰੀ ਜ਼ਿਆਦਾਤਰ ਸਟੇਸ਼ਨ ਕਾਊਂਟਰਾਂ ਤੋਂ ਟਿਕਟਾਂ ਖਰੀਦਦੇ ਹਨ। ਰੇਲਵੇ ਨੂੰ ਉਨ੍ਹਾਂ ਲਈ ਬੀਮਾ ਪ੍ਰਬੰਧ ਕਰਨ ਲਈ ਕਾਫ਼ੀ ਸਮਾਂ ਦਿੱਤਾ ਗਿਆ ਸੀ, ਪਰ ਕੁਝ ਨਹੀਂ ਕੀਤਾ ਗਿਆ। ਇਸੇ ਕਰਕੇ ਹੁਣ 27 ਅਕਤੂਬਰ, 2026 ਤੋਂ, ਸਟੇਸ਼ਨ ਕਾਊਂਟਰ ਤੋਂ ਖਰੀਦੀ ਗਈ ਹਰ ਟਿਕਟ 'ਤੇ ਬੀਮਾ ਵਿਕਲਪ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 16 ਨਵੰਬਰ, 2026 ਨੂੰ ਹੋਵੇਗੀ।ਜੇਕਰ ਕਿਸੇ ਯਾਤਰੀ ਦੀ ਮੌਤ ਹੋ ਜਾਂਦੀ ਹੈ, ਕੋਈ ਅੰਗ ਗੁਆ ਬੈਠਦਾ ਹੈ, ਜਾਂ ਰੇਲਗੱਡੀ ਦੇ ਪਟੜੀ ਤੋਂ ਉਤਰਨ, ਦੋ ਰੇਲਗੱਡੀਆਂ ਵਿਚਕਾਰ ਟੱਕਰ, ਅੱਤਵਾਦੀ ਹਮਲੇ, ਜਾਂ ਕਿਸੇ ਹੋਰ ਅਣਸੁਖਾਵੀਂ ਘਟਨਾ ਕਾਰਨ ਗੰਭੀਰ ਸੱਟਾਂ ਲੱਗਦੀਆਂ ਹਨ।
ਜੇਕਰ ਕੋਈ ਯਾਤਰੀ ਖੁਦਕੁਸ਼ੀ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਾਂ ਮਾਨਸਿਕ ਬਿਮਾਰੀ ਕਾਰਨ ਕਿਸੇ ਹਾਦਸੇ ਵਿੱਚ ਸ਼ਾਮਲ ਹੁੰਦਾ ਹੈ, ਤਾਂ ਕੋਈ ਮੁਆਵਜ਼ਾ ਜਾਂ ਬੀਮਾ ਕਵਰ ਉਪਲਬਧ ਨਹੀਂ ਹੋਵੇਗਾ।
ਬੀਮੇ ਦੀ ਰਕਮ ਨੁਕਸਾਨ ਦੀ ਮਾਤਰਾ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ। ਜਿਵੇਂ ਕਿ ਮੌਤ ਜਾਂ ਕੁੱਲ ਅਪੰਗਤਾ ਲਈ ਵੱਧ ਤੋਂ ਵੱਧ 10 ਲੱਖ ਰੁਪਏ ਅਤੇ ਜਖ਼ਮੀ ਹੋਣ ਦੀ ਸਥਿਤੀ ਵਿਚ ਡਾਕਟਰੀ ਖਰਚੇ ਆਦਿ।