🔥 TRENDING सरपंची चुनावों की आहट: मई-जून 2027 में... One Labourer Dead, Four Hurt in Poonch... Jammu and Kashmir Government Issues Fi... Delhi techie's unconventional reason f... Manchester United Show Resilience but... એક સપના, બાર રસ્તે, એક મંઝિલ
19 Oct 2026•
ગુજરાતી मराठी ਪੰਜਾਬੀ বাংলা
International

PR ਦੀ ਉਡੀਕ ''ਚ ਬੈਠੇ ਪੰਜਾਬੀਆਂ ਲਈ ਕੈਨੇਡਾ ਤੋਂ ਆਈ Good News ! ਸੌਖ਼ਾ ਹੋ ਗਿਆ ''ਪੱਕੇ'' ਹੋਣ ਦਾ ਰਾਹ

✍️ Reporter: Shamsher Singh 🗓 19 Oct 2026, 02:50 PM 👁 10
Share: 💬 WhatsApp 📘 Facebook 𝕏 Post

PR ਦੀ ਉਡੀਕ ''ਚ ਬੈਠੇ ਪੰਜਾਬੀਆਂ ਲਈ ਕੈਨੇਡਾ ਤੋਂ ਆਈ Good News ! ਸੌਖ਼ਾ ਹੋ ਗਿਆ ''ਪੱਕੇ'' ਹੋਣ ਦਾ ਰਾਹ

PR ਦੀ ਉਡੀਕ ''ਚ ਬੈਠੇ ਪੰਜਾਬੀਆਂ ਲਈ ਕੈਨੇਡਾ ਤੋਂ ਆਈ Good News ! ਸੌਖ਼ਾ ਹੋ ਗਿਆ ''ਪੱਕੇ'' ਹੋਣ ਦਾ ਰਾਹ
‎Monday, Oct 19, 2026 ।
‎ਇੰਟਰਨੈਸ਼ਨਲ ਡੈਸਕ- ਪੰਜਾਬੀਆਂ ਦੇ ਸਭ ਤੋਂ ਮਨਪਸੰਦ ਦੇਸ਼ਾਂ 'ਚੋਂ ਇਕ ਕੈਨੇਡਾ ਤੋਂ ਇਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ, ਜਿੱਥੋਂ ਦੀ ਇਮੀਗ੍ਰੇਸ਼ਨ ਸੰਸਥਾ IRCC ਨੇ ਐਕਸਪ੍ਰੈੱਸ ਐਂਟਰੀ ਸਿਸਟਮ ਤਹਿਤ ਪੱਕੀ ਰਿਹਾਇਸ਼ (PR) ਦੀਆਂ ਸ਼ਰਤਾਂ 'ਚ ਅਹਿਮ ਬਦਲਾਅ ਕੀਤਾ ਹੈ।
‎ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਵੱਲੋਂ ਕੀਤੇ ਗਏ ਐਲਾਨ ਅਨੁਸਾਰ, 3 ਨਵੰਬਰ 2026 ਤੋਂ ਜ਼ਿਆਦਾ ਤਨਖ਼ਾਹ ਵਾਲੀਆਂ ਨੌਕਰੀਆਂ ਵਾਲੇ ਉਮੀਦਵਾਰਾਂ ਨੂੰ 'ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ' (CRS) ਤਹਿਤ ਵਾਧੂ ਪੁਆਇੰਟ ਦਿੱਤੇ ਜਾਣਗੇ। ਇਸ ਫੈਸਲੇ ਨਾਲ ਕੈਨੇਡਾ 'ਚ ਪਹਿਲਾਂ ਤੋਂ ਕੰਮ ਕਰ ਰਹੇ ਆਈ.ਟੀ., ਸਾਫਟਵੇਅਰ, ਇੰਜੀਨੀਅਰਿੰਗ, ਹੈਲਥਕੇਅਰ ਅਤੇ ਫਾਈਨਾਂਸ ਸੈਕਟਰ ਨਾਲ ਜੁੜੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਸਿੱਧਾ ਫ਼ਾਇਦਾ ਮਿਲੇਗਾ।
‎3 ਨਵੰਬਰ ਤੋਂ ਜ਼ਿਆਦਾ ਤਨਖ਼ਾਹ ਵਾਲੇ ਕਿੱਤਿਆਂ 'ਚ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਨੂੰ Standard CRS ਸਕੋਰ ਤੋਂ ਇਲਾਵਾ 70 ਤੱਕ ਵਾਧੂ ਅੰਕ ਮਿਲ ਸਕਦੇ ਹਨ, ਜਿਸ ਨਾਲ ਇਸ ਕੈਟੇਗਰੀ 'ਚ ਉਨ੍ਹਾਂ ਦਾ ਕੁੱਲ ਸਕੋਰ 150 ਪੁਆਇੰਟਾਂ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ PR ਮਿਲਣ ਦਾ ਰਾਹ ਹੋਰ ਆਸਾਨ ਹੋ ਜਾਵੇਗਾ।
‎ਇਹ ਫ਼ੈਸਲਾ ਉਹ ਨੌਕਰੀਆਂ ਕਰਨ ਵਾਲੇ ਲੋਕਾਂ 'ਤੇ ਲਾਗੂ ਹੋਵੇਗਾ, ਜਿਨ੍ਹਾਂ ਦੀ ਔਸਤ ਤਨਖਾਹ ਕੈਨੇਡਾ ਦੇ ਕੁੱਲ ਵਰਕਫੋਰਸ ਦੀ ਔਸਤ ਨਾਲੋਂ ਘੱਟੋ-ਘੱਟ 1.3 ਗੁਣਾ (30 ਫ਼ੀਸਦੀ ਵੱਧ) ਹੋਵੇਗੀ। ਇਸ ਫ਼ੈਸਲੇ ਦਾ ਸਿੱਧਾ ਲਾਭ ਕੈਨੇਡਾ 'ਚ ਪਹਿਲਾਂ ਤੋਂ ਹੀ ਮੌਜੂਦ ਹੁਨਰਮੰਦ ਭਾਰਤੀ ਪੇਸ਼ੇਵਰਾਂ ਜਿਵੇਂ ਸਾਫਟਵੇਅਰ ਇੰਜੀਨੀਅਰ, ਨਰਸਾਂ, ਮੈਨੇਜਰ ਆਦਿ ਨੂੰ ਹੋਵੇਗਾ, ਜਿਨ੍ਹਾਂ ਦਾ CRS ਸਕੋਰ ਕਾਫ਼ੀ ਵਧ ਜਾਵੇਗਾ ਤੇ ਉਨ੍ਹਾਂ ਦਾ PR ਦਾ ਰਸਤਾ ਆਸਾਨ ਹੋ ਜਾਵੇਗਾ।
📲Get App