🔥 ट्रेंडिंग कृषि उत्पादन आयुक्त ने ग्वालियर-चंबल म... मेघालय के ईस्ट खासी हिल्स में एलपीजी र... मेघालय में 29 अक्टूबर से ईस्ट ज़ोन राष... मेघालय में मतदाता सूची में 1.65 लाख की... भिण्ड में सीईओ ने गौशालाओं व जनपद भवन... ਸੀ.ਐਮ ਮਾਨ ਨੇ PRTC ਦੇ ਬੇੜੇ 'ਚ ਸ਼ਾਮਲ ਕੀਤ...
26 अक्टू. 2026•
ગુજરાતી मराठी ਪੰਜਾਬੀ বাংলা
स्थानीय

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ ਬੱਤੀ ਰਹੇਗੀ ਬੰਦ

✍️ रिपोर्टर: Shamsher Singh 🗓 26 अक्टू. 2026, 09:15 PM 👁 14
शेयर करें: 💬 WhatsApp 📘 Facebook 𝕏 Post

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ ਬੱਤੀ ਰਹੇਗੀ ਬੰਦ

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ ਬੱਤੀ ਰਹੇਗੀ ਬੰਦ
‎Monday, Oct 26, 2026 ।
‎ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ। ਕਈ ਇਲਾਕੇ ਅਜਿਹੇ ਵੀ ਹਨ, ਜਿੱਥੇ 28 ਅਕਤੂਬਰ ਨੂੰ ਵੀ ਬੱਤੀ ਰਹੇਗੀ ਅਤੇ ਲੰਬਾ ਪਾਵਰ ਕੱਟ ਲੱਗੇਗਾ।
‎ਨੰਗਲ (ਸੈਣੀ)- ਪੀ. ਐੱਸ. ਪੀ. ਸੀ. ਐੱਲ. ਵੱਲੋਂ 27 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਾਣਕਾਰੀ ਦਿੰਦੇ ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪਮੰਡਲ ਨੰਗਲ ਨੇ ਦੱਸਿਆ ਕਿ 11 ਕੇ. ਵੀ. ਜਵਾਹਰ ਮਾਰਕੀਟ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਅਧੀਨ ਆਉਂਦੇ ਇਲਾਕਿਆਂ ਜਵਾਹਰ ਮਾਰਕੀਟ, ਐੱਮ. ਪੀ. ਦੀ ਕੋਠੀ, ਮੈਦਾ ਮਾਜਰਾ, ਮਾਣਕਪੁਰ, ਮੇਘਪੁਰ, ਡੁਕਲੀ, ਪੱਟੀ ਅੱਪਰ, ਰਾਏਪੁਰ, ਬੰਦਲੈਹੜੀ, ਬ੍ਰਹਮਪੁਰ ਅੱਪਰ, ਅਜੌਲੀ, ਦਬਖੇਹੜਾ ਅੱਪਰ ਅਤੇ ਜੰਡਲਾ ਲੋਅਰ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
‎ਮੂਨਕਰ (ਪ੍ਰਕਾਸ਼)- ਬਿਜਲੀ ਗਰਿੱਡ ਵਿਚ ਪਾਵਰ ਟ੍ਰਾਂਸਫਾਰਮਰ ਦੀ ਹੋ ਰਹੀ ਮੁਰੰਮਤ ਨੂੰ ਲੈ ਕੇ ਕੁਝ ਇਲਾਕੇ ਦੀ ਖੇਤਾਂ ਵਾਲੀ ਬਿਜਲੀ ਬੰਦ ਰਹੇਗੀ। ਇਸ ਸਬੰਧੀ ਪਾਵਰ ਕੌਮ ਦਫਤਰ ਮੂਨਕ ਦੇ ਐੱਸ. ਡੀ. ਓ. ਜੋਧਾ ਰਾਮ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 27, 28 ਅਕਤੂਬਰ 2026 ਨੂੰ ਬਲਰਾਂ ਗਰਿੱਡ ਵਿਚ ਟ੍ਰਾਂਸਫਾਰਮਰ ਦੀ ਸਮਰਥਾ ਨੂੰ ਵਧਾਉਣ ਲਈ ਚਲ ਰਹੇ ਕੰਮ ਕਾਰਨ ਖੇਤਾਂ ਵਾਲੀ ਬਿਜਲੀ ਲਾਈਨਾਂ ਬੰਦ ਰਹੇਗੀ। ਇਥੇ ਇਹ ਵੀ ਦੱਸ ਦੇਈਏ ਕਿ 26 ਤਾਰੀਖ਼ ਵੀ ਇਥੇ ਬਿਜਲੀ ਬੰਦ ਰੱਖੀ ਗਈ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੋਣ ਵਾਲੇ ਕੰਮ ਨੂੰ ਵੇਖਦੇ ਹੋਏ ਬਿਜਲੀ ਬੰਦ ਦੇ ਸਮੇਂ 'ਚ ਵੱਧ ਘੱਟ ਹੋ ਸਕਦਾ ਹੈ।
📲Get App