🔥 TRENDING Birthright Citizenship ਰਹੇਗੀ ਬਰਕਰਾਰ ! ... बिहार में जमीन के काम में रिश्वतखोरी क... दिव्यांगों ने बैरिया थाने में अतिक्रमण... उपमुख्यमंत्री एकनाथ शिंदे यांचे मुंबईत... આમ્રપાલી અંડરબ્રિજમાં સ્પીડનો કહેર? પૂ... Marques Ackerman Scores Memorable 150...
26 Nov 2026•
ગુજરાતી मराठी ਪੰਜਾਬੀ বাংলা
Politics

ਸੱਤਪਾਲ ਸਿੰਘ ਸਿਵੀਆਂ ਦੀ ਅਗਵਾਈ ਹੇਠ ਹਲਕਾ ਭੁੱਚੋ 'ਚ "ਅਕਾਲੀ ਦਲ ਵਾਰਿਸ ਪੰਜਾਬ ਦੇ" ਨੂੰ ਭਰਵਾਂ ਹੁੰਗਾਰਾ

✍️ Reporter: Shamsher Singh 🗓 26 Nov 2026, 12:06 PM 👁 30
Share: 💬 WhatsApp 📘 Facebook 𝕏 Post
ਸੱਤਪਾਲ ਸਿੰਘ ਸਿਵੀਆਂ ਦੀ ਅਗਵਾਈ ਹੇਠ ਹਲਕਾ ਭੁੱਚੋ 'ਚ "ਅਕਾਲੀ ਦਲ ਵਾਰਿਸ ਪੰਜਾਬ ਦੇ" ਨੂੰ ਭਰਵਾਂ ਹੁੰਗਾਰਾ
‎
‎ਬਠਿੰਡਾ, 25 ਨਵੰਬਰ 2026: ਵਿਧਾਨ ਸਭਾ ਹਲਕਾ ਭੁੱਚੋ  ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਸੰਭਾਵੀਂ ਉਮੀਦਵਾਰ ਪੱਤਰਕਾਰ ਸੱਤਪਾਲ ਸਿੰਘ ਸਿਵੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਦੌਰਾਨ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੱਤਪਾਲ ਸਿੰਘ ਸਿਵੀਆਂ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਸੰਪਰਕ ਦੌਰਾਨ ਪੰਜਾਬ ਦੇ ਭਵਿੱਖ, ਪੰਥਕ ਮਸਲਿਆਂ ਅਤੇ ਖ਼ਾਸ ਕਰਕੇ ਨਸ਼ਿਆਂ ਦੇ ਵਧ ਰਹੇ ਕਹਿਰ ਨੂੰ ਲੈ ਕੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
‎ਇਸ ਮੌਕੇ ਲੋਕਾਂ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਚਲਨ ਨੂੰ ਲੈ ਕੇ ਭਾਰੀ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਰੋਜ਼ਾਨਾ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣਾ, ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨਾ ਅਤੇ ਨਸ਼ਾ ਪੀੜਤਾਂ ਦਾ ਇਲਾਜ ਤੇ ਮੁੜ ਵਸੇਬਾ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਮੁੱਖ ਮੁੱਦਾ ਹੈ।
📲Get App