🔥 TRENDING सतीपुरा ओवरब्रिज पर चावल से भरा ट्रक ड... Navy Sailor Accuses Neighbors of Letha... Indore: Temple Demolition Stopped Afte... Rajasthan Forest Dept Releases 40 Baby... ਦਵਾਈਆਂ ਦੇ ਮੁੱਲ ''ਚ 99 ਫੀਸਦੀ ਤੱਕ ਦਾ ਭਾਰ... ભરૂચ સ્ટેશન રોડની આંબેડકર શોપિંગ સેન્ટ...
24 Nov 2026•
ગુજરાતી मराठी ਪੰਜਾਬੀ বাংলা
Politics

ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ- ''ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ''

✍️ Reporter: Shamsher Singh 🗓 24 Nov 2026, 05:06 PM 👁 32
Share: 💬 WhatsApp 📘 Facebook 𝕏 Post

ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ- ''ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ''

ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ- ''ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ''
‎Tuesday, Nov 24, 2026।
‎ਨਵੀਂ ਦਿੱਲੀ/ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਦਾ ਐਲਾਨ ਹੋ ਗਿਆ ਹੈ। ਇਸ ਮੌਕੇ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਕੋਈ ਸਿਆਸੀ ਗੱਠਜੋੜ ਨਹੀਂ, ਸਗੋਂ ਇਹ ਲੋਕ-ਪੱਖੀ ਗੱਠਜੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਕਹਿੰਦੇ ਸਨ ਕਿ ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। 
‎ਉਨ੍ਹਾਂ ਇਹ ਵੀ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤੇ ਇਹ ਕੰਮ ਡਬਲ ਇੰਜਣ ਸਰਕਾਰ ਹੀ ਕਰ ਸਕਦੀ ਹੈ। ਸਾਡਾ ਮਿਸ਼ਨ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਦਾ ਖ਼ਾਤਮਾ ਕਰਨਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਆਉਣਗੇ ਤੇ ਮੋਗਾ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ।
📲Get App