🔥 TRENDING गुरु नानक जयंती 2026 का राष्ट्रीय अवका... श्रीमद्भागवत कथा एवं भंडारे में शामिल... सवाई माधोपुर में 2 लाख से अधिक बच्चों... मनोहर सिंह प्रशांत बैरवा और सुषमा बैरवा को कांग्र... દાહોદ એલસીબી દ્વારા ઝાલોદમાં ઘરફોડ ચોર...
24 Nov 2026•
ગુજરાતી मराठी ਪੰਜਾਬੀ বাংলা
Automobile

ਰਾਮਾ ਮੰਡੀ ''ਚ ਕੌਂਸਲਰ ਦੇ ਚਚੇਰੇ ਭਰਾ ਦੇ ਰੈਸਟੋਰੈਂਟ ''ਚ ਲੱਗੀ ਭਿਆਨਕ ਅੱਗ, ਧਮਾਕੇ ਨਾਲ ਸਹਿਮੇ ਲੋਕ

✍️ Reporter: Shamsher Singh 🗓 24 Nov 2026, 09:05 AM 👁 22
Share: 💬 WhatsApp 📘 Facebook 𝕏 Post

ਰਾਮਾ ਮੰਡੀ ''ਚ ਕੌਂਸਲਰ ਦੇ ਚਚੇਰੇ ਭਰਾ ਦੇ ਰੈਸਟੋਰੈਂਟ ''ਚ ਲੱਗੀ ਭਿਆਨਕ ਅੱਗ, ਧਮਾਕੇ ਨਾਲ ਸਹਿਮੇ ਲੋਕ

ਰਾਮਾ ਮੰਡੀ ''ਚ ਕੌਂਸਲਰ ਦੇ ਚਚੇਰੇ ਭਰਾ ਦੇ ਰੈਸਟੋਰੈਂਟ ''ਚ ਲੱਗੀ ਭਿਆਨਕ ਅੱਗ, ਧਮਾਕੇ ਨਾਲ ਸਹਿਮੇ ਲੋਕ
‎Tuesday, Nov 24, 2026 ।
‎ਜਲੰਧਰ (need 24) - ਰਾਮਾ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ ਅੱਠ ਦੇ ਕੌਂਸਲਰ ਅਮਰਦੀਪ ਕਿਨੂੰ ਸੰਦਲ ਦੇ ਚਚੇਰੇ ਭਰਾ ਦੇ ਰਾਮਾ ਮੰਡੀ 'ਚ ਢਿੱਲਵਾਂ ਚੌਂਕ ਦੇ ਨੇੜੇ ਨਿਰੰਕਾਰੀ ਢਾਬੇ ਦੇ ਬਿਲਕੁਲ ਸਾਹਮਣੇ ਸਥਿਤ ਰੈਸਟੋਰੈਂਟ ਵਿੱਚ ਸੋਮਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਵਿੱਚ ਪਈ ਹੋਈ ਕਿਸੇ ਚੀਜ਼ ਦੇ ਬਲਾਸਟ ਹੋਣ ਨਾਲ ਇਹ ਭਿਆਨਕ ਅੱਗ ਲੱਗੀ ਹੈ ਪਰ ਅਜੇ ਤੱਕ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਜਿਵੇਂ ਹੀ ਲਗਾਤਾਰ ਰੈਸਟੋਰੈਂਟ ਦੇ ਅੰਦਰ ਹੋ ਰਹੇ ਧਮਾਕਿਆਂ ਦੀ ਆਵਾਜ਼ ਲੋਕਾਂ ਨੇ ਸੁਣੀ ਤਾਂ ਉਹ ਸਹਿਮ ਗਏ। ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਰੈਸਟੋਰੈਂਟ ਦੇ ਬਾਹਰ ਇਕੱਠੀ ਹੋ ਗਈ।
‎ਉਪਰੋਕਤ ਰੈਸਟੋਰੈਂਟ ਦਾ ਮਾਲਕ ਅਮਨ ਸੰਦਲ ਪੁੱਤਰ ਸਵ. ਸੰਜੀਵ ਸੰਦਲ ਦੱਸਿਆ ਜਾ ਰਿਹਾ ਹੈ ਜੋ ਕਿ ਕੌਂਸਲਰ ਅਮਰਦੀਪ ਕਿਨੂੰ ਸੰਦਲ ਦੇ ਸਕੇ ਚਾਚੇ ਦਾ ਬੇਟਾ ਹੈ। ਕੁਝ ਮਿੰਟਾਂ ਚ ਹੀ ਬਿਲਡਿੰਗ ਦੀ ਪਹਿਲੀ ਫਲੋਰ ਉਪਰ ਸਥਿਤ ਰੈਸਟੋਰੈਂਟ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਸਬੰਧੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਪਰ ਪਹੁੰਚੀਆਂ ਜੋ ਕਿ ਦੇਰ ਰਾਤ ਤੱਕ ਅੱਗ ਉੱਪਰ ਕਾਬੂ ਪਾਉਣ ਵਿੱਚ ਲੱਗੀਆਂ ਹੋਈਆਂ ਸਨ। ਕੌਂਸਲਰ ਅਮਰਦੀਪ ਕਿਨੂੰ ਸੰਦਲ ਦੇ ਵੱਡੇ ਭਰਾ ਵਿਸ਼ੂ ਸੰਦਲ ਨੇ ਰੈਸਟੋਰੈਂਟ ਵਿੱਚ ਲੱਗੀ ਅੱਗ ਨੂੰ ਲੈ ਕੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਹੈ। ਥਾਣਾ ਰਾਮਾ ਮੰਡੀ ਅਤੇ ਦਕੋਹਾ ਚੌਕੀ ਦੀ ਪੁਲਿਸ ਵੀ ਮੌਕੇ ਉੱਪਰ ਪਹੁੰਚ ਗਈ ਸੀ। ਰੈਸਟੋਰੈਂਟ ਵਾਲੀ ਬਿਲਡਿੰਗ ਦੀ ਗਰਾਊਂਡ ਫਲੋਰ ਡੈਂਟਲ ਕਨੀਨਕ ਹੈ।
📲Get App