🔥 TRENDING જાડા ધાનની ખેતીમાં થયેલો વધારો દર્શાવે... જાડા ધાનની ખેતીમાં થયેલો વધારો દર્શાવે... જાડા ધાનની ખેતીમાં થયેલો વધારો દર્શાવે... જાડા ધાનની ખેતીમાં થયેલો વધારો દર્શાવે... Kohat Police Arrest Man Accused of Aid... Man Arrested in Old Delhi for Operatin...
23 Nov 2026•
ગુજરાતી मराठी ਪੰਜਾਬੀ বাংলা
Politics

ਮੋਗਾ ਰੈਲੀ ਰਾਹੀਂ ਚੋਣਾਂ ਤੋਂ ਪਹਿਲਾਂ ਤਾਕਤ ਦਿਖਾਏਗੀ 'ਆਪ', ਮੰਤਰੀਆਂ ਤੇ ਵਿਧਾਇਕਾਂ ਨੂੰ ਭੀੜ ਜੁਟਾਉਣ ਦੀ ਜ਼ਿੰਮੇਵਾਰੀ; ਟਿਕਟਾਂ 'ਤੇ ਵੀ ਹੋ ਸਕਦੈ ਫ਼ੈਸਲਾ।

✍️ Reporter: Shamsher Singh 🗓 23 Nov 2026, 09:19 AM 👁 20
Share: 💬 WhatsApp 📘 Facebook 𝕏 Post

ਮੋਗਾ ਰੈਲੀ ਰਾਹੀਂ ਚੋਣਾਂ ਤੋਂ ਪਹਿਲਾਂ ਤਾਕਤ ਦਿਖਾਏਗੀ 'ਆਪ', ਮੰਤਰੀਆਂ ਤੇ ਵਿਧਾਇਕਾਂ ਨੂੰ ਭੀੜ ਜੁਟਾਉਣ ਦੀ ਜ਼ਿੰਮੇਵਾਰੀ; ਟਿਕਟਾਂ 'ਤੇ ਵੀ ਹੋ ਸਕਦੈ ਫ਼ੈਸਲਾ।

ਮੋਗਾ ਰੈਲੀ ਰਾਹੀਂ ਚੋਣਾਂ ਤੋਂ ਪਹਿਲਾਂ ਤਾਕਤ ਦਿਖਾਏਗੀ 'ਆਪ', ਮੰਤਰੀਆਂ ਤੇ ਵਿਧਾਇਕਾਂ ਨੂੰ ਭੀੜ ਜੁਟਾਉਣ ਦੀ ਜ਼ਿੰਮੇਵਾਰੀ; ਟਿਕਟਾਂ 'ਤੇ ਵੀ ਹੋ ਸਕਦੈ ਫ਼ੈਸਲਾ।
‎23 nov 2026, need24, ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 26 ਨਵੰਬਰ ਨੂੰ ਮੋਗਾ 'ਚ ਹੋਣ ਵਾਲੀ ਸਥਾਪਨਾ ਦਿਵਸ ਰੈਲੀ ਨੂੰ ਆਪਣੀ ਸਿਆਸੀ ਤਾਕਤ ਦਿਖਾਉਣ ਦਾ ਮੌਕਾ ਬਣਾਇਆ ਹੈ। ਰੈਲੀ ਦੀਆਂ ਤਿਆਰੀਆਂ ਲਈ ਸਰਕਾਰ ਤੇ ਸੰਗਠਨ ਨੇ ਪੂਰੀ ਤਾਕਤ ਲਾ ਦਿੱਤੀ ਹੈ। ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੂੰ ਆਪੋ-ਆਪਣੇ ਪ੍ਰਭਾਵ ਵਾਲੇ ਖੇਤਰਾਂ ਤੋਂ ਵੱਧ ਤੋਂ ਵੱਧ ਲੋਕ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
‎ਰੈਲੀ ਦੀਆਂ ਤਿਆਰੀਆਂ ਲਈ ਪਾਰਟੀ ਪੱਧਰ 'ਤੇ ਲਗਾਤਾਰ ਬੈਠਕਾਂ ਹੋ ਰਹੀਆਂ ਹਨ। ਮੰਤਰੀਆਂ ਤੇ ਵਿਧਾਇਕਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਲ੍ਹਾ ਤੇ ਹਲਕਾ ਪੱਧਰ ਦੇ ਆਗੂਆਂ ਨੂੰ ਵੀ ਵਰਕਰਾਂ ਅਤੇ ਸਮਰਥਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਪਾਰਟੀ ਦੀ ਯੋਜਨਾ ਪੰਜਾਬ ਦੇ ਸਾਰੇ ਖੇਤਰਾਂ ਤੋਂ ਲੋਕਾਂ ਨੂੰ ਰੈਲੀ 'ਚ ਲਿਆਉਣ ਦੀ ਹੈ। ਇਸ ਲਈ ਆਵਾਜਾਈ, ਪਾਰਕਿੰਗ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਰੈਲੀ ਲਈ ਕਰੀਬ 116 ਏਕੜ ਥਾਂ 'ਚ ਪ੍ਰਬੰਧ ਕੀਤੇ ਜਾ ਰਹੇ ਹਨ।
‎
‎ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਕਾਰਨ ਰੈਲੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਇਸ ਨੂੰ ਸਿਰਫ਼ ਸਥਾਪਨਾ ਦਿਵਸ ਦਾ ਸਮਾਗਮ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਗਠਨ ਦੀ ਸਰਗਰਮੀ ਅਤੇ ਸਰਕਾਰ ਦੇ ਕੰਮਕਾਜ ਨੂੰ ਲੋਕਾਂ ਸਾਹਮਣੇ ਰੱਖਣ ਦੇ ਮੌਕੇ ਵਜੋਂ ਦੇਖ ਰਹੀ ਹੈ।
📲Get App