🔥 TRENDING इंडो नेपाल बॉर्डर पर मादक पदार्थ के सा... Drishti IAS Launches 2026 RAS Prelims... Tamil Nadu Govt Invites NOGs to Roll O... Supreme Court Extends Stay on SASTRA U... Fans Launch New Political Organization... गीतों से गूंजा गांव, लोगों में उत्साह
23 Nov 2026•
ગુજરાતી मराठी ਪੰਜਾਬੀ বাংলা
Religion

ਸਤਿਗੁਰ ਨਾਨਕ ਪ੍ਰਗਟਿਆ,ਮਿਟੀ ਧੁੰਧ ਜਗਿ ਚਾਨਣ ਹੋਆ॥

✍️ Reporter: Parkash singh 🗓 23 Nov 2026, 05:29 PM 👁 23
Watch on: ▶️ YouTube
Share: 💬 WhatsApp 📘 Facebook 𝕏 Post
ਆਪ ਸਭ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ।ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਦਰਸ਼ਨ ਤੇ ਚਲ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਸਫ਼ਲ ਬਣਾਉਣਾ ਚਾਹੀਦਾ ਹੈ ।
ਸ੍ਰੀ ਗੁਰੂ ਨਾਨਕ ਦੇਵ ਜੀ ਸਭ ਧਰਮਾਂ ਦੇ ਸਾਂਝੇ ਗੁਰੂ ਹਨ ।ਉਨ੍ਹਾਂ ਮਨੁੱਖਤਾ ਨੂੰ ਸੰਦੇਸ਼ ਦਿੱਤਾ ਕਿ ਪ੍ਰਮਾਤਮਾ ਇਕ ਹੈ ਸਭ ਧਰਮਾਂ ਨੇ ਪ੍ਰਮਾਤਮਾ ਤੱਕ ਪਹੁੰਚਣ ਲਈ ਵੱਖਰੇ ਵੱਖਰੇ ਰਸਤੇ ਲੱਭੇ ਹਨ ਪਰ ਉਹ ਹਰ ਜਗ੍ਹਾ ਮੌਜੂਦ ਹੈ ।
ਗੁਰੂ ਜੀ ਅਨੁਸਾਰ ਪ੍ਰਮਾਤਮਾ ਸਾਡੇ ਸਾਰੇ ਮਾੜੇ ਚੰਗੇ ਕੰਮਾਂ ਨੂੰ ਦੇਖ ਰਿਹਾ ਹੈ । ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਆਪਣੇ ਮਾੜੇ ਚੰਗੇ ਕੀਤੇ ਹੋਏ ਕੰਮਾਂ ਕਰਕੇ ਪ੍ਰਮਾਤਮਾ ਦੇ ਨੇੜੇ ਅਤੇ ਦੂਰ ਹੋ ਜਾਂਦਾ ਹੈ । ਗੁਰੂ ਜੀ ਨੇ ਸਾਨੂੰ ਕਿਰਤ ਕਰਨ ਅਤੇ ਵੰਡ ਸਕਣ ਦਾ ਸੁਨੇਹਾ ਦਿੱਤਾ । ਗੁਰੂ ਜੀ ਨੇ ਸਾਨੂੰ ਦੱਸਿਆ ਕਿ ਪ੍ਰਮਾਤਮਾ ਦੀ ਭਗਤੀ ਕਰਨ ਲਈ ਸਾਨੂੰ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ ਅਸੀਂ ਆਪਣੇ ਗ੍ਰਿਹਸਤੀ ਜੀਵਨ ਵਿੱਚ ਰਹਿ ਕੇ ਹੀ ਪ੍ਰਮਾਤਮਾ ਦਾ ਨਾਮ ਜਪ ਸਕਦੇ ਹਾਂ ।
ਗੁਰੂ ਜੀ ਨੇ ਆਪਣੀ ਜ਼ਿੰਦਗੀ ਵਿੱਚ ਧਰਤੀ ਦੇ ਚਾਰੇ ਪਾਸੇ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਗੁਰੂ ਜੀ ਦੀਆਂ ਉਦਾਸੀਆਂ ਵੀ ਕਿਹਾ ਜਾਂਦਾ ਹੈ ।ਇਹਨਾਂ ਯਾਤਰਾਵਾਂ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਿੱਤੀਆਂ ।
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
🙏ਪ੍ਰਮਾਤਮਾ ਸਰਬੱਤ ਦਾ ਭਲਾ ਕਰੇ 🙏
ਪ੍ਰਕਾਸ਼ ਸਿੰਘ ਜੌਹਲ need24news Tarn Taran MO No 981512452
Email: parkash198211@gmail.com
📲Get App