🔥 TRENDING ਲਾਈਵ ਕੰਸਰਟ 'ਚ ਵਿਦੇਸ਼ੀ ਫੈਨ ਨੇ ਦਿਲਜੀਤ ਨੂੰ... કચ્છ અકસ્માત બાદ ભુજથી ખાવડા માર્ગનું... திருச்சுழி அருகே 17‑ஆம் நூற்றாண்டு வீர... CJP संस्थापक अभिजीत दिपके यांनी पणजीत... Assam BJP Rebuts Gaurav Gogoi's Syndic... Grandmother of Punjab separatist Amrit...
22 Nov 2026•
ગુજરાતી मराठी ਪੰਜਾਬੀ বাংলা
Entertainment

ਹਾਕੀ ਦੇ ਮੈਦਾਨ ਤੋਂ ਗਾਇਕੀ ਦੇ ਮੰਚ ਤੇ ਸਿਆਸੀ ਅਖਾੜੇ ਤੱਕ ਦਾ ਸਫਰ, ਸੁਣੋ ਸਤਵਿੰਦਰ ਬਿੱਟੀ ਦਾ ਦਿਲਚਸਪ ਇੰਟਰਵਿਊ

✍️ Reporter: Shamsher Singh 🗓 22 Nov 2026, 07:12 PM 👁 12
Share: 💬 WhatsApp 📘 Facebook 𝕏 Post

ਹਾਕੀ ਦੇ ਮੈਦਾਨ ਤੋਂ ਗਾਇਕੀ ਦੇ ਮੰਚ ਤੇ ਸਿਆਸੀ ਅਖਾੜੇ ਤੱਕ ਦਾ ਸਫਰ, ਸੁਣੋ ਸਤਵਿੰਦਰ ਬਿੱਟੀ ਦਾ ਦਿਲਚਸਪ ਇੰਟਰਵਿਊ

ਹਾਕੀ ਦੇ ਮੈਦਾਨ ਤੋਂ ਗਾਇਕੀ ਦੇ ਮੰਚ ਤੇ ਸਿਆਸੀ ਅਖਾੜੇ ਤੱਕ ਦਾ ਸਫਰ, ਸੁਣੋ ਸਤਵਿੰਦਰ ਬਿੱਟੀ ਦਾ ਦਿਲਚਸਪ ਇੰਟਰਵਿਊ
‎Sunday, Nov 22, 2026 ।
‎ਵੈੱਬ ਡੈਸਕ : ਪੰਜਾਬੀ ਸੱਭਿਆਚਾਰ ਅਤੇ ਸੰਗੀਤ ਜਗਤ ਦੀਆਂ ਨਾਮੀਂ ਸ਼ਖ਼ਸੀਅਤਾਂ ਵਿੱਚੋਂ ਇੱਕ ਸਤਵਿੰਦਰ ਬਿੱਟੀ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਨਮਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਦੇ ਅਣਛੂਹੇ ਪਹਿਲੂਆਂ, ਧਾਰਮਿਕ ਅਤੇ ਸੱਭਿਆਚਾਰਕ ਗਾਇਕੀ, ਜਾਨਲੇਵਾ ਹਾਦਸੇ ਅਤੇ ਸਿਆਸੀ ਸਫ਼ਰ ਦੇ ਤਜਰਬਿਆਂ ਨੂੰ ਨਿਡਰਤਾ ਨਾਲ ਸਾਂਝਾ ਕੀਤਾ। ਰਾਸ਼ਟਰੀ ਪੱਧਰ 'ਤੇ ਹਾਕੀ ਖੇਡਣ ਤੋਂ ਲੈ ਕੇ ਪੰਜਾਬੀ ਸੰਗੀਤ ਦੀਆਂ ਬੁਲੰਦੀਆਂ ਛੂਹਣ ਅਤੇ ਬਾਅਦ ਵਿੱਚ ਜਨ-ਸੇਵਾ ਲਈ ਸਿਆਸਤ ਵਿੱਚ ਪੈਰ ਧਰਨ ਤੱਕ, ਉਹਨਾਂ ਨੇ ਹਰ ਖੇਤਰ ਵਿੱਚ ਆਪਣੀ ਵੱਖਰੀ ਛਾਪ ਛੱਡੀ ਹੈ।
‎ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਸਤਵਿੰਦਰ ਬਿੱਟੀ ਦੱਸਿਆ ਕਿ ਉਹਨਾਂ ਨੇ ਪੰਜਵੀਂ-ਛੇਵੀਂ ਜਮਾਤ ਤੋਂ ਹੀ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਨਾਲ ਹੀ ਪੜ੍ਹਾਈ ਵਿੱਚ ਵੀ ਹਮੇਸ਼ਾ ਮੋਹਰੀ ਰਹੇ। ਉਹਨਾਂ ਨੇ ਬੀ.ਐਸ.ਸੀ. (ਨਾਨ-ਮੈਡੀਕਲ) ਦੀ ਡਿਗਰੀ ਹਾਸਲ ਕੀਤੀ। ਸਤਵਿੰਦਰ ਬਿੱਟੀ ਦੀ ਖੇਡ ਪ੍ਰਤਿਭਾ ਨੂੰ ਦੇਖਦਿਆਂ ਏਅਰ ਇੰਡੀਆ (ਬੰਬਈ) ਦੀ ਹਾਕੀ ਟੀਮ ਨੇ ਉਹਨਾਂ ਦੀ ਚੋਣ ਕੀਤੀ, ਜਿਸ ਦੌਰਾਨ ਉਹਨਾਂ ਦੀ ਟੀਮ ਨੇ ਲਖਨਊ ਵਿਖੇ ਖੇਡੀ ਗਈ ਨੈਸ਼ਨਲ ਹਾਕੀ ਟਰਾਫ਼ੀ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਖੇਡ ਜਗਤ ਵਿੱਚ ਨਾਮ ਰੋਸ਼ਨ ਕੀਤਾ।
‎ਸਾਲ 1993 ਤੋਂ ਹੀ ਉਹਨਾਂ ਨੇ ਅਮਰੀਕਾ, ਕੈਨੇਡਾ, ਇਟਲੀ, ਜਰਮਨੀ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵਿਸਾਖੀ ਮੇਲਿਆਂ ਅਤੇ ਵੱਡੇ ਅੰਤਰਰਾਸ਼ਟਰੀ ਸ਼ੋਆਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਇਸ ਦੌਰਾਨ ਉਨ੍ਹਾਂ ਅੱਗੇ ਦੱਸਿਆ ਕਿ 'ਧੰਨ ਤੇਰੀ ਸਿੱਖੀ' ਐਲਬਮ ਦੀ ਵੀਡੀਓ ਸ਼ੂਟਿੰਗ ਪੂਰੀ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਗੱਡੀ ਦਾ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ ਵਿੱਚ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਹਨਾਂ ਦਾ ਲੰਬਾ ਇਲਾਜ ਪੀ.ਜੀ.ਆਈ. (PGI) ਚੰਡੀਗੜ੍ਹ ਵਿਖੇ ਚੱਲਿਆ। ਬਿੱਟੀ ਦੱਸਦੇ ਹਨ ਕਿ ਉਸ ਸਮੇਂ ਪੂਰੇ ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸਾਂ ਕੀਤੀਆਂ। ਉਹਨਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਸੰਗਤ ਦੀਆਂ ਦੁਆਵਾਂ ਕਰਕੇ ਹੀ ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲੀ।
📲Get App