🔥 TRENDING गोधरा के पॉलन बाज़ार में स्थित रानी मस... उमरीतील प्रेरणा भवनात रविवार स्वच्छता... समरदह में हैप्पी फैमिली रेस्टोरेंट का... ''ਮੈਂ ਕਿਹਾ ਸੋਨਾ ਘੱਟ ਖ਼ਰੀਦੋ, ਲੋਕਾਂ ਨੇ ਗ... बोकारो में DPS स्कूल बस और टोटो की टक्... 22, 23, 24, 25 ਤੇ 26 ਨਵੰਬਰ ਨੂੰ ਪਵੇਗਾ ਭ...
21 Nov 2026•
ગુજરાતી मराठी ਪੰਜਾਬੀ বাংলা
Politics

ਮਜੀਠੀਆ ਦੇ ਵਿਦੇਸ਼ ਜਾਣ ਦੇ ਮਾਮਲੇ 'ਤੇ ਮੋਹਾਲੀ ਅਦਾਲਤ 'ਚ ਸੁਣਵਾਈ, ਪੜ੍ਹੋ ਵਿਜੀਲੈਂਸ ਨੇ ਕੀ ਕਿਹਾ

✍️ Reporter: Shamsher Singh 🗓 21 Nov 2026, 07:52 PM 👁 24
Share: 💬 WhatsApp 📘 Facebook 𝕏 Post

ਮਜੀਠੀਆ ਦੇ ਵਿਦੇਸ਼ ਜਾਣ ਦੇ ਮਾਮਲੇ 'ਤੇ ਮੋਹਾਲੀ ਅਦਾਲਤ 'ਚ ਸੁਣਵਾਈ, ਪੜ੍ਹੋ ਵਿਜੀਲੈਂਸ ਨੇ ਕੀ ਕਿਹਾ

ਮਜੀਠੀਆ ਦੇ ਵਿਦੇਸ਼ ਜਾਣ ਦੇ ਮਾਮਲੇ 'ਤੇ ਮੋਹਾਲੀ ਅਦਾਲਤ 'ਚ ਸੁਣਵਾਈ, ਪੜ੍ਹੋ ਵਿਜੀਲੈਂਸ ਨੇ ਕੀ ਕਿਹਾ
‎Saturday, Nov 21, 2026।
‎ਮੋਹਾਲੀ (need 24) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਵਿਦੇਸ਼ ਜਾਣ ਦੀ ਇਜਾਜ਼ਤ ਸਬੰਧੀ ਲਗਾਈ ਗਈ ਅਰਜ਼ੀ 'ਤੇ ਅੱਜ ਮੋਹਾਲੀ ਅਦਾਲਤ 'ਚ ਸੁਣਵਾਈ ਹੋਈ।ਅਦਾਲਤ 'ਚ ਵਿਜੀਲੈਂਸ ਨੇ ਅੱਜ ਆਪਣਾ ਜਵਾਬ ਦਾਖ਼ਲ ਕਰਦਿਆਂ ਕਿਹਾ ਕਿ ਮਜੀਠੀਆ ਵੱਲੋਂ ਨਾ ਤਾਂ ਵਿਦੇਸ਼ ਜਾਣ ਲਈ ਫਲਾਈਟ ਨੰਬਰ ਦੱਸਿਆ ਗਿਆ ਹੈ ਅਤੇ ਨਾ ਹੀ ਉਸ ਸ਼ਹਿਰ ਦਾ ਨਾਂ ਦੱਸਿਆ ਗਿਆ ਹੈ, ਜਿੱਥੇ ਉਹ ਜਾਣਾ ਚਾਹੁੰਦੇ ਹਨ।
‎
‎ ਇਸ ਤੋਂ ਇਲਾਵਾ ਵਿਦੇਸ਼ 'ਚ ਉਹ ਕਿਸ ਜਗ੍ਹਾ ਠਹਿਰਨਗੇ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 23 ਨਵੰਬਰ ਨੂੰ ਤੈਅ ਕੀਤੀ ਹੈ। ਦੱਸਣਯੋਗ ਹੈ ਕਿ ਮਜੀਠੀਆ ਲਈ ਵਿਦੇਸ਼ ਜਾਣ ਵਾਸਤੇ ਅਦਾਲਤ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ ਕਿਉਂਕਿ ਉਹ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਹਨ।
‎ਜ਼ਮਾਨਤ ਦੌਰਾਨ ਉਨ੍ਹਾਂ 'ਤੇ ਲਗਾਈਆਂ ਗਈਆਂ ਸ਼ਰਤਾਂ ਮੁਤਾਬਕ ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸਬੰਧਿਤ ਅਦਾਲਤ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸੇ ਪ੍ਰਕਿਰਿਆ ਤਹਿਤ ਉਨ੍ਹਾਂ ਨੇ ਮੋਹਾਲੀ ਅਦਾਲਤ ਦਾ ਰੁਖ਼ ਕੀਤਾ ਹੈ।
📲Get App