🔥 TRENDING ભચાઉ પોલીસે 20 વર્ષીય અપહરણ અને પોક્સો... ਖਟਕੜ ਕਲਾਂ ਤੋਂ ਸ਼ੁਰੂ ਹੋਵੇਗਾ ''ਜਵਾਨੀ ਸੰਭ... मॉडल रोड निर्माण में तेजी लाने के निर्... વધતી મોંઘવારી પર નિયંત્રણ લાવી સામાન્ય... यogi आदित्यनाथ ने परिवार को सीएम आवास... ठाणे महानगरपालिका के कलवा पूर्व में पा...
21 Nov 2026•
ગુજરાતી मराठी ਪੰਜਾਬੀ বাংলা
Politics

ਅੰਮ੍ਰਿਤਪਾਲ ਦੀ ਦਾਦੀ ਦੇ ਸਸਕਾਰ 'ਚ ਪੁੱਜੇ ਪਰਵਿੰਦਰ ਝੋਟਾ ਦੇ ਪਿਤਾ, ਪੜ੍ਹੋ ਮੀਡੀਆ ਸਾਹਮਣੇ ਕੀ ਬੋਲੇ

✍️ Reporter: Shamsher Singh 🗓 21 Nov 2026, 01:20 PM 👁 11
Share: 💬 WhatsApp 📘 Facebook 𝕏 Post

ਅੰਮ੍ਰਿਤਪਾਲ ਦੀ ਦਾਦੀ ਦੇ ਸਸਕਾਰ 'ਚ ਪੁੱਜੇ ਪਰਵਿੰਦਰ ਝੋਟਾ ਦੇ ਪਿਤਾ, ਪੜ੍ਹੋ ਮੀਡੀਆ ਸਾਹਮਣੇ ਕੀ ਬੋਲੇ

ਅੰਮ੍ਰਿਤਪਾਲ ਦੀ ਦਾਦੀ ਦੇ ਸਸਕਾਰ 'ਚ ਪੁੱਜੇ ਪਰਵਿੰਦਰ ਝੋਟਾ ਦੇ ਪਿਤਾ, ਪੜ੍ਹੋ ਮੀਡੀਆ ਸਾਹਮਣੇ ਕੀ ਬੋਲੇ
‎Saturday, Nov 21, 2026 ।
‎ਅੰਮ੍ਰਿਤਸਰ/ਜੱਲੂਪੁਰ ਖੇੜਾ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ 'ਚ ਲੋਕ ਪਿੰਡ ਜੱਲੂਪੁਰ ਖੇੜਾ ਪੁੱਜੇ ਹੋਏ ਹਨ। ਇਸੇ ਤਹਿਤ ਮਰਹੂਮ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਵੀ ਸੋਗ ਜ਼ਾਹਰ ਕਰਨ ਲਈ ਅੰਮ੍ਰਿਤਪਾਲ ਦੀ ਦਾਦੀ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਣ ਲਈ ਪਿੰਡ ਜੱਲੂਪੁਰ ਪੁੱਜੇ। ਮੀਡੀਆ ਨਾਲ ਗੱਲਬਾਤ ਕਰਦਿਆਂ ਭੀਮ ਸਿੰਘ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹਨ।
‎ਉਨ੍ਹਾਂ ਨੇ ਮੰਗ ਕੀਤੀ ਕਿ ਅੰਮ੍ਰਿਤਪਾਲ ਸਣੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਜਲਦੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਾਂ ਵੀ ਵੱਡੇ ਪੱਧਰ 'ਤੇ ਮੋਰਚਾ ਲਾਏ ਜਾ ਚੁੱਕੇ ਹਨ ਪਰਪ ਸਰਕਾਰਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ
‎ਉਨ੍ਹਾਂ ਨੇ ਫਿਰ ਦੁਹਰਾਇਆ ਕਿ ਸਰਕਾਰ ਨੂੰ ਲੋਕਤੰਤਰੀ ਮੁੱਲਾਂ ਦਾ ਸਨਮਾਨ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਲਦੀ ਰਿਹਾਅ ਕਰ ਦੇਣਾ ਚਾਹੀਦਾ ਹੈ।
📲Get App