🔥 TRENDING मुरबाडमध्ये जुगल जाखोटीया यांच्या गोडा... ರೈತರು ಸತ್ತ ನಂತರ ಸತ್ಯಾಗ್ರಹ ಮಾಡುತ್ತೀರಾ?... ಮುದಗಲ್‌ನಲ್ಲಿ ಪ್ರಾಥಮಿಕ ಶಾಲಾ ಮಕ್ಕಳ ಪ್ರತಿ... মগরা পুলিশের একটি নতুন সাফল্য।অবশেষে গ... મહેસાણા પોલીસનું નશામાં ડ્રાઇવિંગ વિરો... Jasmine of SR DIGI School Shines Brigh...
20 Nov 2026•
ગુજરાતી मराठी ਪੰਜਾਬੀ বাংলা
Business

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਬੰਦ ਹੁੰਦੇ-ਹੁੰਦੇ ਫਿਰ ਮੂਧੇ ਮੂੰਹ ਡਿੱਗੇ ਭਾਅ

✍️ Reporter: Shamsher Singh 🗓 20 Nov 2026, 09:39 PM 👁 18
Share: 💬 WhatsApp 📘 Facebook 𝕏 Post

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਬੰਦ ਹੁੰਦੇ-ਹੁੰਦੇ ਫਿਰ ਮੂਧੇ ਮੂੰਹ ਡਿੱਗੇ ਭਾਅ

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਬੰਦ ਹੁੰਦੇ-ਹੁੰਦੇ ਫਿਰ ਮੂਧੇ ਮੂੰਹ ਡਿੱਗੇ ਭਾਅ
‎Friday, Nov 20, 2026 ।
‎
‎ਬਿਜ਼ਨੈੱਸ ਡੈਸਕ : ਕਮਜ਼ੋਰ ਸਪਾਟ ਮੰਗ ਦਰਮਿਆਨ ਅੱਜ ਸ਼ੁੱਕਰਵਾਰ ਨੂੰ ਸੋਨੇ ਦੇ ਵਾਅਦਾ ਭਾਅ 4,683 ਰੁਪਏ ਦੀ ਭਾਰੀ ਗਿਰਾਵਟ ਨਾਲ 1,22,769 ਰੁਪਏ ਪ੍ਰਤੀ 10 ਗ੍ਰਾਮ 'ਤੇ ਦੇਖੇ ਗਏ ਹਨ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਦਸੰਬਰ ਡਿਲੀਵਰੀ ਲਈ ਸੋਨੇ ਦੇ ਸਮਝੌਤੇ ਦੀ ਕੀਮਤ 4,683 ਰੁਪਏ ਭਾਵ 3.67 ਪ੍ਰਤੀਸ਼ਤ ਡਿੱਗ ਕੇ 1,22,769 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ ਸਮੇਂ ਦੌਰਾਨ ਕੁੱਲ 11,730 ਲਾਟਾਂ ਦਾ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਅਨੁਸਾਰ, ਕਮਜ਼ੋਰ ਸਪਾਟ ਮੰਗ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਭਾਵਨਾ ਕਮਜ਼ੋਰ ਬਣੀ ਹੋਈ ਹੈ। ਵਿਸ਼ਵ ਪੱਧਰ 'ਤੇ, ਨਿਊਯਾਰਕ ਵਿੱਚ ਸੋਨੇ ਦੇ ਵਾਅਦੇ 3.53 ਪ੍ਰਤੀਸ਼ਤ ਡਿੱਗ ਕੇ 3,555.52 ਡਾਲਰ ਪ੍ਰਤੀ ਔਂਸ 'ਤੇ ਆ ਗਏ।
‎
‎ਵਪਾਰੀਆਂ ਵਲੋਂ ਸੌਦੇ ਘਟਾ ਦਿੱਤੇ ਜਾਣ ਕਾਰਨ ਅੱਜ ਸ਼ੁੱਕਰਵਾਰ ਨੂੰ ਵਾਅਦਾ ਵਪਾਰ ਵਿੱਚ ਚਾਂਦੀ ਦੀਆਂ ਕੀਮਤਾਂ 7,243 ਰੁਪਏ ਡਿੱਗ ਕੇ 1,50,239 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਦਸੰਬਰ ਡਿਲੀਵਰੀ ਲਈ ਚਾਂਦੀ ਦੇ ਇਕਰਾਰਨਾਮੇ ਦੀ ਕੀਮਤ 7,243 ਰੁਪਏ ਭਾਵ 4.60 ਪ੍ਰਤੀਸ਼ਤ ਡਿੱਗ ਕੇ 1,50,239 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਵਿੱਚ 14,986 ਲਾਟ ਦਾ ਵਪਾਰ ਹੋਇਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਵਪਾਰੀਆਂ ਵੱਲੋਂ ਵਿਕਰੀ ਮੁੱਖ ਤੌਰ 'ਤੇ ਚਾਂਦੀ ਦੀਆਂ ਕੀਮਤਾਂ 'ਤੇ ਦਬਾਅ ਪਾ ਰਹੀ ਹੈ। ਵਿਸ਼ਵ ਪੱਧਰ 'ਤੇ, ਨਿਊਯਾਰਕ ਵਿੱਚ ਚਾਂਦੀ ਦੀਆਂ ਕੀਮਤਾਂ 5.83 ਪ੍ਰਤੀਸ਼ਤ ਡਿੱਗ ਕੇ 41.77 ਅਮਰੀਕੀ ਡਾਲਰ ਪ੍ਰਤੀ ਔਂਸ ਹੋ ਗਈਆਂ।
📲Get App