Automobile
ਪੰਜਾਬ ''ਚ ਵੱਡਾ ਹਾਦਸਾ! ਮਾਤਾ ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੀ ਕਾਰ ਖੱਡ ''ਚ ਪਲਟੀ, ਨਾਨੀ ਤੇ ਦੋਹਤੀ ਦੀ ਮੌਤ

Friday, Nov 20, 2026 ।
ਮੁਕੇਰੀਆਂ (need 24)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਕਸਬਾ ਐਮਾਂ ਮਾਂਗਟ ਨੇੜੇ ਬੀਤੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘੀ ਖੱਡ 'ਚ ਪਲਟ ਗਈ। ਇਸ ਦਰਦਨਾਕ ਹਾਦਸੇ 'ਚ ਇਕ ਔਰਤ ਅਤੇ 8 ਸਾਲਾ ਮਾਸੂਮ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਤਿੰਨ ਹੋਰ ਜੀਅ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਸਿਪਾਹੀ ਉਮੇਸ਼ ਕੁਮਾਰ ਵਾਸੀ ਪਿੰਡ ਗੰਗਾ ਹਰੀ, ਜ਼ਿਲ੍ਹਾ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ਆਪਣੀ ਪਤਨੀ, ਸੱਸ ਰਜਨੀ ਦੇਵੀ ਅਤੇ ਚਾਰ ਧੀਆਂ ਸਮੇਤ ਕਾਰ 'ਚ ਸਵਾਰ ਹੋ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਜਦੋਂ ਉਨ੍ਹਾਂ ਦੀ ਕਾਰ ਐਮਾਂ ਮਾਂਗਟ ਨੇੜੇ ਪਹੁੰਚੀ ਤਾਂ ਅਚਾਨਕ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘੀ ਖੱਡ 'ਚ ਜਾ ਪਲਟੀ।
ਇਸ ਹਾਦਸੇ 'ਚ ਮਹਿਕ ਸਿੰਘ ਦੀ ਪਤਨੀ ਰਜਨੀ ਦੇਵੀ (55) ਅਤੇ ਉਮੇਸ਼ ਕੁਮਾਰ ਦੀ ਅੱਠ ਸਾਲਾ ਧੀ ਸ੍ਰਿਸ਼ਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ’ਚ ਉਮੇਸ਼ ਕੁਮਾਰ (40) ਅਤੇ ਉਸ ਦੀਆਂ 2 ਧੀਆਂ ਅੰਸ਼ੀ (10) ਅਤੇ ਆਰੂਸ਼ੀ (6) ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ, ਜਦਕਿ ਉਨ੍ਹਾਂ ਦੀ 10 ਮਹੀਨੇ ਦੀ ਮਾਸੂਮ ਧੀ ਇਸ ਹਾਦਸੇ ’ਚ ਵਾਲ-ਵਾਲ ਬਚ ਗਈ।