🔥 TRENDING पलासी चौक पर पत्रकारों ने गरमागरम जलेब... भ्रष्टाचार निरोधक जाँच विभाग (ACID) के... Nuksan Lakho no बिहार के एक जिले में अकेले छठ पूजा करत... Cyclone Akvan Approaches Andhra Prades... Uttarakhand’s Prashant News newsroom p...
19 Nov 2026•
ગુજરાતી मराठी ਪੰਜਾਬੀ বাংলা
Politics

ਬਿਕਰਮ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਵਿਦੇਸ਼ ਜਾਣ ਬਾਰੇ ਮੋਹਾਲੀ ਅਦਾਲਤ ''ਚ ਸੁਣਵਾਈ ਅੱਜ

✍️ Reporter: Shamsher Singh 🗓 19 Nov 2026, 01:17 PM 👁 21
Share: 💬 WhatsApp 📘 Facebook 𝕏 Post

ਬਿਕਰਮ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਵਿਦੇਸ਼ ਜਾਣ ਬਾਰੇ ਮੋਹਾਲੀ ਅਦਾਲਤ ''ਚ ਸੁਣਵਾਈ ਅੱਜ

ਬਿਕਰਮ ਮਜੀਠੀਆ ਨਾਲ ਜੁੜੀ ਅਹਿਮ ਖ਼ਬਰ, ਵਿਦੇਸ਼ ਜਾਣ ਬਾਰੇ ਮੋਹਾਲੀ ਅਦਾਲਤ ''ਚ ਸੁਣਵਾਈ ਅੱਜ
‎Thursday, Nov 19, 2026 ।
‎ਮੋਹਾਲੀ (ssm) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਦੇਸ਼ ਜਾਣ ਦੀ ਤਿਆਰੀ 'ਚ ਹਨ। ਇਸ ਸਬੰਧੀ ਉਨ੍ਹਾਂ ਵਲੋਂ ਮੋਹਾਲੀ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਇਜਾਜ਼ਤ ਮੰਗੀ ਗਈ ਹੈ। ਇਸ ਮਾਮਲੇ ਨਾਲ ਜੁੜੀ ਅਰਜ਼ੀ 'ਤੇ ਮੋਹਾਲੀ ਅਦਾਲਤ 'ਚ ਅੱਜ ਦੁਪਹਿਰ ਬਾਅਦ ਸੁਣਵਾਈ ਹੋਵੇਗੀ। ਮਜੀਠੀਆ ਨੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗਦਿਆਂ 16 ਨਵੰਬਰ ਨੂੰ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਸੀ।
‎ਇਸ 'ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਸੀ। ਹੁਣ ਸਰਕਾਰ ਦੇ ਜਵਾਬ ਅਤੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਇਸ ਮਾਮਲੇ 'ਚ ਫ਼ੈਸਲਾ ਲੈ ਸਕਦੀ ਹੈ। ਮਜੀਠੀਆ ਲਈ ਵਿਦੇਸ਼ ਜਾਣ ਵਾਸਤੇ ਅਦਾਲਤ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ, ਕਿਉਂਕਿ ਉਹ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਹਨ।
‎ਜ਼ਮਾਨਤ ਦੌਰਾਨ ਉਨ੍ਹਾਂ 'ਤੇ ਲਗਾਈਆਂ ਗਈਆਂ ਸ਼ਰਤਾਂ ਮੁਤਾਬਕ ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸਬੰਧਿਤ ਅਦਾਲਤ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸੇ ਪ੍ਰਕਿਰਿਆ ਤਹਿਤ ਉਨ੍ਹਾਂ ਨੇ ਮੋਹਾਲੀ ਅਦਾਲਤ ਦਾ ਰੁਖ਼ ਕੀਤਾ ਹੈ।
📲Get App