🔥 TRENDING પશુ વેપારના બહાને ગામોમાં રેકી કરી રાત... अंतागढ़ में कांग्रेस की अंदरूनी कलह: प... અમદાવાદ ગ્રામ્યના માંડલમાં ફર્નિચર-ઇલે... കൊച്ചി: യുവത ലീഗ് പ്രവര്‍ത്തകന്‍ അരിയി... अगमकुंआ और आलमगंज थाना एवं अन्य थाना स... बैंक परिषर में लूट की घटना को दिया अंज...
19 Nov 2026•
ગુજરાતી मराठी ਪੰਜਾਬੀ বাংলা
International

ਬੰਗਲਾਦੇਸ਼ ''ਚ ਮੁੜ ਭੜਕੀ ਹਿੰਸਾ: ਮੁਹੰਮਦ ਯੂਨਸ ਦਾ ਜੱਦੀ ਘਰ ਫੂਕਿਆ, ਢਾਕਾ ਤੋਂ ਗੋਪਾਲਗੰਜ ਤੱਕ ਬੰਬ ਧਮਾਕੇ

✍️ Reporter: Shamsher Singh 🗓 19 Nov 2026, 09:08 AM 👁 17
Share: 💬 WhatsApp 📘 Facebook 𝕏 Post

ਬੰਗਲਾਦੇਸ਼ ''ਚ ਮੁੜ ਭੜਕੀ ਹਿੰਸਾ: ਮੁਹੰਮਦ ਯੂਨਸ ਦਾ ਜੱਦੀ ਘਰ ਫੂਕਿਆ, ਢਾਕਾ ਤੋਂ ਗੋਪਾਲਗੰਜ ਤੱਕ ਬੰਬ ਧਮਾਕੇ

ਬੰਗਲਾਦੇਸ਼ ''ਚ ਮੁੜ ਭੜਕੀ ਹਿੰਸਾ: ਮੁਹੰਮਦ ਯੂਨਸ ਦਾ ਜੱਦੀ ਘਰ ਫੂਕਿਆ, ਢਾਕਾ ਤੋਂ ਗੋਪਾਲਗੰਜ ਤੱਕ ਬੰਬ ਧਮਾਕੇ
‎Thursday, Nov 19, 2026 - 08:38 AM ।
‎
‎ਢਾਕਾ : ਵਧਦੇ ਸਿਆਸੀ ਤਣਾਅ ਦੇ ਵਿਚਕਾਰ ਬੰਗਲਾਦੇਸ਼ ਵਿੱਚ ਹਿੰਸਾ ਹੋਰ ਤੇਜ਼ ਹੋ ਗਈ ਹੈ। ਰਾਜਧਾਨੀ ਢਾਕਾ ਵਿੱਚ ਕਈ ਥਾਵਾਂ 'ਤੇ ਦੇਸੀ ਬੰਮ ਧਮਾਕੇ ਕੀਤੇ ਗਏ। ਇਸ ਦੌਰਾਨ ਚਟਗਾਂਵ ਵਿੱਚ ਮੁਹੰਮਦ ਯੂਨਸ, ਜੋ ਪਹਿਲਾਂ ਅੰਤਰਿਮ ਸਰਕਾਰ ਦੇ ਮੁਖੀ ਸਨ, ਦੇ ਜੱਦੀ ਘਰ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ਅਤੇ ਚਸ਼ਮਦੀਦ ਗਵਾਹਾਂ ਅਨੁਸਾਰ, ਇਨ੍ਹਾਂ ਘਟਨਾਵਾਂ ਵਿੱਚ 4 ਲੋਕ ਜ਼ਖਮੀ ਹੋਏ ਹਨ। ਹਿੰਸਾ ਵਿੱਚ ਇਹ ਵਾਧਾ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ 'ਅਵਾਮੀ ਲੀਗ' ਵੱਲੋਂ ਦੇਸ਼ ਵਿਆਪੀ "ਲਾਕਡਾਊਨ" ਦੇ ਸੱਦੇ ਤੋਂ ਬਾਅਦ ਹੋਇਆ ਹੈ। ਅਵਾਮੀ ਲੀਗ ਨੇ ਇਹ ਲਾਕਡਾਊਨ 19 ਨਵੰਬਰ ਲਈ ਐਲਾਨਿਆ ਸੀ, ਫਿਲਹਾਲ ਇਸ ਪਾਰਟੀ 'ਤੇ ਪਾਬੰਦੀ ਲੱਗੀ ਹੋਈ ਹੈ।
‎ਅਣਪਛਾਤੇ ਵਿਅਕਤੀਆਂ ਨੇ ਚਟਗਾਂਵ ਦੇ ਪੰਚਲਾਇਸ਼ ਇਲਾਕੇ ਵਿੱਚ ਮੁਹੰਮਦ ਯੂਨਸ ਦੇ ਜੱਦੀ ਘਰ ਨੂੰ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਦੇ 'ਗ੍ਰਾਮੀਣ ਬੈਂਕ' ਦੀਆਂ ਸ਼ਾਖਾਵਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਰਿਪੋਰਟਾਂ ਅਨੁਸਾਰ ਢਾਕਾ ਵਿੱਚ ਤਾਰਿਕ ਰਹਿਮਾਨ ਨਾਲ ਜੁੜੀ ਪਾਰਟੀ 'ਬੀ.ਐੱਨ.ਪੀ.' (BNP) ਦੇ ਵਰਕਰਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਵਾਮੀ ਲੀਗ ਦੇ ਦੋ ਨੇਤਾਵਾਂ ਦੇ ਘਰਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਹਿੰਸਾ ਦੇ ਮੱਦੇਨਜ਼ਰ ਪੁਲਸ ਨੇ ਢਾਕਾ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਪ੍ਰਮੁੱਖ ਫਲਾਈਓਵਰਾਂ 'ਤੇ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਜਾਂ ਬਾਹਰ ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ਸਵਾਰਾਂ ਅਤੇ ਸ਼ੱਕੀ ਵਾਹਨਾਂ ਦੇ ਚਾਲਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
‎
‎ਤਾਰਿਕ ਰਹਿਮਾਨ ਨੇ ਸਾਰੀਆਂ ਲੋਕਤੰਤਰੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਵਾਮੀ ਲੀਗ ਦੀ ਵਾਪਸੀ ਨੂੰ ਰੋਕਣ ਲਈ ਇੱਕਜੁੱਟ ਹੋਣ। ਇਸ ਦੌਰਾਨ ਨਰੈਲ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਇੱਕ ਜਲੂਸ 'ਤੇ ਹੋਏ ਹਮਲੇ ਵਿੱਚ ਦੋ ਸਥਾਨਕ ਆਗੂਆਂ ਦੀ ਮੌਤ ਹੋ ਗਈ। ਫਰੀਦਪੁਰ ਅਤੇ ਪਿਰੋਜਪੁਰ ਵਿੱਚ ਬੀ.ਐਨ.ਪੀ. ਦੇ ਇੱਕ ਆਗੂ ਅਤੇ ਬੱਸ ਦੇ ਇੱਕ ਕਰਮਚਾਰੀ ਦੀ ਵੀ ਜਾਨ ਚਲੀ ਗਈ। ਪਿਛਲੇ ਦੋ ਦਿਨਾਂ ਦੌਰਾਨ ਬੀ.ਐਨ.ਪੀ. ਦੇ ਘੱਟੋ-ਘੱਟ ਦੋ ਦਫ਼ਤਰਾਂ ਅਤੇ ਪਾਰਟੀ ਦੇ ਇੱਕ ਆਗੂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਅਵਾਮੀ ਲੀਗ ਦੇ ਦੋ ਦਫ਼ਤਰਾਂ ਅਤੇ ਹੁਣ ਪਾਬੰਦੀਸ਼ੁਦਾ ਹੋ ਚੁੱਕੀ ਇਸ ਪਾਰਟੀ ਦੇ ਆਗੂਆਂ ਦੀਆਂ ਪੰਜ ਜਾਇਦਾਦਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਦੇਸ਼ ਦੇ 64 ਵਿੱਚੋਂ 28 ਜ਼ਿਲ੍ਹਿਆਂ ਵਿੱਚ ਦਰਜਨਾਂ ਦੇਸੀ ਬੰਬ ਧਮਾਕੇ ਕੀਤੇ ਗਏ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਸਰਕਾਰ ਨੇ ਸੰਵੇਦਨਸ਼ੀਲ ਇਲਾਕਿਆਂ ਵਿੱਚ 'ਬਾਰਡਰ ਗਾਰਡ ਬੰਗਲਾਦੇਸ਼' (ਬੀ.ਜੀ.ਬੀ.) ਦੇ ਹਜ਼ਾਰਾਂ ਜਵਾਨ ਤਾਇਨਾਤ ਕੀਤੇ ਹਨ। ਗ੍ਰਹਿ ਮੰਤਰੀ ਸਲਾਹੂਦੀਨ ਅਹਿਮਦ ਨੇ ਕਿਹਾ ਕਿ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਆਡੀਓ ਅਤੇ ਵੀਡੀਓ ਸਬੂਤਾਂ ਰਾਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
📲Get App