🔥 ट्रेंडिंग 'ਬਿੱਗ ਬੌਸ' ਦੇ ਘਰ 'ਚ ਫੁੱਟ-ਫੁੱਟ ਰੋਏ ਮਨੀਸ... नांदेडच्या उमरी तालुका गणीपूरचे शेतकरी... यूपी पुलिस एसआई सप्लीमेंटरी 2026: 203... UP विधानसभा चुनाव: नया सर्वेक्षण दिखात... सीएम योगी ने युवाओं को 'बताना तो काटें... गंगटोक के बालकनी से इएएस अधिकारी ने शह...
18 नव. 2026•
ગુજરાતી मराठी ਪੰਜਾਬੀ বাংলা
विदेश

ਇਰਾਨ ਨੇ ਬਹਿਰੀਨ ''ਤੇ ਕਰ''ਤਾ ਹਮਲਾ ! ਅਮਰੀਕੀ ਫ਼ੌਜੀ ਟਿਕਾਣਿਆਂ ਤੇ ਰਾਡਾਰ ਸੈਂਟਰਾਂ ਨੂੰ ਬਣਾਇਆ ਨਿਸ਼ਾਨਾ

✍️ रिपोर्टर: Shamsher Singh 🗓 18 नव. 2026, 03:25 PM 👁 23
शेयर करें: 💬 WhatsApp 📘 Facebook 𝕏 Post

ਇਰਾਨ ਨੇ ਬਹਿਰੀਨ ''ਤੇ ਕਰ''ਤਾ ਹਮਲਾ ! ਅਮਰੀਕੀ ਫ਼ੌਜੀ ਟਿਕਾਣਿਆਂ ਤੇ ਰਾਡਾਰ ਸੈਂਟਰਾਂ ਨੂੰ ਬਣਾਇਆ ਨਿਸ਼ਾਨਾ

ਇਰਾਨ ਨੇ ਬਹਿਰੀਨ ''ਤੇ ਕਰ''ਤਾ ਹਮਲਾ ! ਅਮਰੀਕੀ ਫ਼ੌਜੀ ਟਿਕਾਣਿਆਂ ਤੇ ਰਾਡਾਰ ਸੈਂਟਰਾਂ ਨੂੰ ਬਣਾਇਆ ਨਿਸ਼ਾਨਾ
‎Wednesday, Nov 18, 2026 ।
‎ਇੰਟਰਨੈਸ਼ਨਲ ਡੈਸਕ- ਇਰਾਨ ਨੇ ਮੰਗਲਵਾਰ ਨੂੰ ਫ਼ਾਰਸ ਦੀ ਖਾੜੀ ਦੇ ਪਾਰ ਬਹਿਰੀਨ 'ਚ ਅਮਰੀਕੀ ਰਾਡਾਰ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਕਈ ਡਰੋਨ ਹਮਲੇ ਕੀਤੇ। ਇਹ ਹਾਲੀਆ ਦਿਨਾਂ 'ਚ ਬਹਿਰੀਨ ’ਚ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਇਰਾਨ ਦਾ ਤੀਜਾ ਹਮਲਾ ਸੀ।
‎ਕਰੀਬ ਦੋ ਮਹੀਨਿਆਂ ਦੇ ਵਕਫ਼ੇ ਤੋਂ ਬਾਅਦ ਇਰਾਨ ਨੇ ਆਪਣੇ ਗੁਆਂਢੀ ਅਰਬ ਦੇਸ਼ਾਂ ’ਤੇ ਇਕ ਵਾਰ ਫਿਰ ਹਮਲੇ ਸ਼ੁਰੂ ਕਰ ਦਿੱਤੇ ਹਨ। ਬਹਿਰੀਨ ਨੇ ਕਿਹਾ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ‘ਇਰਾਨ ਦੇ ਧੋਖੇਬਾਜ਼ ਹਵਾਈ ਹਮਲਿਆਂ’ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ। ਹਾਲਾਂਕਿ, ਉਸ ਨੇ ਆਉਣ ਵਾਲੇ ਸਮੇਂ ਵਿਚ ਅਜਿਹੇ ਹੋਰ ਹਮਲਿਆਂ ਦੇ ਖਦਸ਼ੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
‎ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਰਾਨ ਨੇ ਪਿਛਲੇ ਸ਼ੁੱਕਰਵਾਰ ਨੂੰ ਬਹਿਰੀਨ ਵਿਚ ਅਮਰੀਕਾ ਦੇ ਅਰਲੀ ਵਾਰਨਿੰਗ ਰਾਡਾਰ ਸੈਂਟਰ ਨੂੰ ਨਿਸ਼ਾਨਾ ਬਣਾਇਆ ਸੀ। ਉਸ ਨੇ ਐਤਵਾਰ ਨੂੰ ਬਹਿਰੀਨ ਵਿਚ ਅਮਰੀਕਾ ਦੇ ਹੈਲੀਕਾਪਟਰ ਟਿਕਾਣੇ ਤੇ ਰਾਡਾਰ ਸਿਸਟਮ ’ਤੇ ਹਮਲਾ ਕੀਤਾ ਸੀ। ਇਰਾਨ ਨੇ ਕਿਹਾ ਸੀ ਕਿ ਉਸ ਨੇ ਇਹ ਹਮਲੇ ਅਮਰੀਕਾ ਵੱਲੋਂ ਉਸ ਦੇ ਕਮਿਊਨੀਕੇਸ਼ਨ ਟਾਵਰ ’ਤੇ ਕੀਤੇ ਗਏ ਹਮਲਿਆਂ ਅਤੇ ਡਰੋਨ ਨਿਗਰਾਨੀ ਮੁਹਿੰਮ ਦੇ ਜਵਾਬ ’ਚ ਕੀਤੇ ਹਨ।
📲Get App