🔥 TRENDING କ୍ୟାପିଟାଲ ଥାନାରେ ପୂର୍ବତନ ଜେଲର ପ୍ରଦୀପ୍ତ... सोने के भाव में गिरावट, 23 नवंबर 2026... ପୁରୀରେ ସିଂହଦ୍ୱାର ପୋଲିସ ଗିରଫ କଲା ୫ ଜଣ ନ... 136 एकड़ में 1000 करोड़ रुपये का अंतर्... ବାଲେଶ୍ୱରରେ ଖେଳ ଛୁଟି ବେଳେ ଦଶମ ଛାତ୍ରଙ୍କୁ... राजकिशोर नगर में नौ दिवसीय श्रीमद भागव...
23 Nov 2026•
ગુજરાતી मराठी ਪੰਜਾਬੀ বাংলা
Politics

ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ ਸ਼ੁਰੂਆਤ, ਪਹੁੰਚੇ ਨਿਤਿਨ ਨਬੀਨ

✍️ Reporter: Shamsher Singh 🗓 18 Nov 2026, 07:35 PM 👁 48
Share: 💬 WhatsApp 📘 Facebook 𝕏 Post

ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ ਸ਼ੁਰੂਆਤ, ਪਹੁੰਚੇ ਨਿਤਿਨ ਨਬੀਨ

ਡੇਰਾ ਸੱਚਖੰਡ ਬੱਲਾਂ ਤੋਂ ਭਾਜਪਾ ਨੇ 'ਸਮਰਸਤਾ ਸੰਕਲਪ ਯਾਤਰਾ' ਦੀ ਕੀਤੀ ਸ਼ੁਰੂਆਤ, ਪਹੁੰਚੇ ਨਿਤਿਨ ਨਬੀਨ
‎Wednesday, Nov 18, 2026 । ਜਲੰਧਰ (ਵੈੱਬ ਡੈਸਕ)- ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੀਂ ਜਯੰਤੀ ਮੌਕੇ ਅੱਜ ਜਲੰਧਰ ਤੋਂ 'ਸਮਰਸਤਾ ਸੰਕਪਲਪ ਯਾਤਰਾ' ਦੀ ਸ਼ੁਰੂਆਤ ਕੀਤੀ ਗਈ। ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਉਪਰੰਤ ਪਿੰਡ ਰਾਏਪੁਰ-ਰਸੂਲਪੁਰ ਸਥਿਤ ਰੱਖੇ ਗਏ ਸਮਾਗਮ ਦੌਰਾਨ ਇਸ ਯਾਤਰਾ ਨੂੰ ਨਿਤਿਨ ਨਬੀਨ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਆਪਣੇ ਸੰਬੋਧਨ ਦੌਰਾਨ ਨਿਤਿਨ ਨਬੀਨ ਨੇ ਕਿਹਾ ਕਿ ਇਸ ਯਾਤਰਾ ਨਾਲ ਗੁਰੂ ਜੀ ਦੇ ਵਿਚਾਰਾਂ ਨਾਲ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਬੇਹੱਦ ਖ਼ਾਸ ਹੈ। ਇਹ ਯਾਤਰਾ ਗੁਰੂ ਜੀ ਦੀ ਨਗਰੀ ਜਲੰਧਰ ਤੋਂ ਸ਼ੁਰੂ ਹੋ ਰਹੀ ਹੈ।
‎
‎ਉਨ੍ਹਾਂ ਕਿਹਾ ਕਿ ਮੈਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਮਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਦੀ ਪ੍ਰੇਰਣਾ ਸਦਕਾ ਅੱਜ ਇਹ 'ਸਮਰਸਤਾ ਸੰਕਲਪ ਯਾਤਰਾ' ਨਿਕਲਣ ਜਾ ਰਹੀ ਹੈ, ਜੋਕਿ ਵੱਖ-ਵੱਖ ਸੂਬਿਆਂ ਵਿਚੋਂ ਹੋ ਕੇ ਲੰਘੇਗੀ। ਉਨ੍ਹਾਂ ਕਿਹਾ ਕਿ ਗੁਰੂ ਦੀ ਇਸ ਨਗਰੀ ਤੋਂ ਸ਼ੁਰੂ ਹੋਣ ਵਾਲੀ ਇਹ ਯਾਤਰਾ ਹਰ ਖੇਤਰ ਨੂੰ ਜੋੜਨ ਵਿਚ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੁਰੂ ਪਰੰਪਰਾ ਰਹੀ ਹੈ, ਯਾਤਰਾ ਇਸੇ ਸੰਦੇਸ਼ ਨੂੰ ਲੈ ਕੇ ਦੂਜੇ ਸੂਬਿਆਂ ਵਿਚ ਵੀ ਜਾਵੇਗੀ। ਕੁੱਲ੍ਹ 2,402 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ' ਸਮਰਸਤਾ ਸੰਕਲਪ ਯਾਤਰਾ' 3 ਦਸੰਬਰ ਨੂੰ ਵਾਰਾਣਸੀ ਪਹੁੰਚੇਗੀ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ। ਇਸ ਯਾਤਰਾ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਦੇ 'ਬੇਗਮਪੁਰਾ' ਅਤੇ ਸਮਾਜਿਕ ਸਮਾਨਤਾ ਦਾ ਸੰਦੇਸ਼ ਜਨ-ਜਨ ਤਕ ਪਹੁੰਚਾਇਆ ਜਾਵੇਗਾ
📲Get App