🔥 TRENDING IPL ''ਚ MS ਧੋਨੀ ਦੇ ਭਵਿੱਖ ਨੂੰ ਲੈ ਕੇ ਵੱਡ... Bihar Government Fast-tracks Two New S... कल्याण सत्र व दिवाणी न्यायालयातील १७३... ਬਠਿੰਡਾ ਵਿੱਚ ਰਾਜ ਪੱਧਰੀ ਹਾਕੀ ਮੁਕਾਬਲਿਆਂ ਦ... Girish Mahajan backs Mundhe’s move, wa... പ്രകാശനം ചെയ്തു.
17 Nov 2026•
ગુજરાતી मराठी ਪੰਜਾਬੀ বাংলা
Politics

ਅਕਾਲੀ ਦਲ ਨਾਲ ਗਠਜੋੜ ਬਾਰੇ ਕੇਂਦਰੀ ਮੰਤਰੀ ਪਾਟਿਲ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨਾਲ ਮੀਟਿੰਗ ਬਾਰੇ...

✍️ Reporter: Shamsher Singh 🗓 17 Nov 2026, 08:25 PM 👁 10
Share: 💬 WhatsApp 📘 Facebook 𝕏 Post

ਅਕਾਲੀ ਦਲ ਨਾਲ ਗਠਜੋੜ ਬਾਰੇ ਕੇਂਦਰੀ ਮੰਤਰੀ ਪਾਟਿਲ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨਾਲ ਮੀਟਿੰਗ ਬਾਰੇ...

ਅਕਾਲੀ ਦਲ ਨਾਲ ਗਠਜੋੜ ਬਾਰੇ ਕੇਂਦਰੀ ਮੰਤਰੀ ਪਾਟਿਲ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨਾਲ ਮੀਟਿੰਗ ਬਾਰੇ...
‎Tuesday, Nov 17, 2026 ।
‎
‎
‎ਚੰਡੀਗੜ੍ਹ : ਭਾਜਪਾ ਦੇ ਕੇਂਦਰੀ ਮੰਤਰੀ ਸੀ. ਆਰ. ਪਾਟਿਲ ਅੱਜ ਚੰਡੀਗੜ੍ਹ ਪੁੱਜੇ। ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹ ਅੱਜ ਕਈ ਅਹਿਮ ਬੈਠਕਾਂ ਕਰਨਗੇ। ਇਸ ਮੌਕੇ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਸੀ. ਆਰ. ਪਾਟਿਲ ਨੇ ਕਿਹਾ ਕਿ ਚੋਣਾਂ ਦੌਰਾਨ ਵੱਖਰੇ-ਵੱਖਰੇ ਸਮੀਕਰਣ ਬਣਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਹੋਵੇਗਾ ਜਾਂ ਨਹੀਂ, ਇਸ ਦਾ ਫ਼ੈਸਲਾ ਕੇਂਦਰੀ ਲੀਡਰਸ਼ਿਪ ਨੇ ਕਰਨਾ ਹੈ। ਇਸ ਬਾਰੇ ਆਉਣ ਵਾਲੇ ਦਿਨਾਂ 'ਚ ਸਾਫ਼ ਹੋ ਜਾਵੇਗਾ।
‎ਸੁਖਬੀਰ ਬਾਦਲ ਨਾਲ ਮੀਟਿੰਗ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਸੁਖਬੀਰ ਬਾਦਲ ਨਾਲ ਉਨ੍ਹਾਂ ਦੀ ਕੋਈ ਮੀਟਿੰਗ ਨਹੀਂ ਹੋਈ ਹੈ। ਸੀ. ਆਰ. ਪਾਟਿਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੋਨੀਆ ਗਾਂਧੀ ਦੀ ਬੁੱਕ ਲਾਂਚਿੰਗ ਪ੍ਰੋਗਰਾਮ 'ਚ ਜਾਣ ਦੇ ਸਵਾਲ 'ਤੇ ਕਿਹਾ ਕਿ ਕੋਈ ਕਿਤੇ ਵੀ ਜਾਵੇ, ਉਹ ਉਸਦੀ ਮਰਜ਼ੀ ਹੈ। ਉਹ ਤਾਂ ਪਹਿਲਾਂ ਵੀ ਆਉਂਦੇ-ਜਾਂਦੇ ਰਹੇ ਹਨ।
‎ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਦੀ ਕਿਤਾਬ ਉਨ੍ਹਾਂ ਨੇ ਪੜ੍ਹੀ ਹੈ ਅਤੇ ਉਹ ਇਸ 'ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ।
📲Get App