🔥 ट्रेंडिंग નિસરાયા ગ્રામ પંચાયતમાં કથિત ગેરવહીવટમ... दौसा में पिकअप पलटी, पपलाज माता मंदिर... ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸੀ ਉਮੀਦਵਾਰ... શિનોર ગામના વોર્ડ નંબર ૬ માં નવા બોરિં... ಚಲುವಾದಿ ದೊಡ್ಡಿ ಶಾಲೆಗೆ SFI ಮುಖಂಡರ ಭೇಟಿ... निमाड़ उत्सव में कबड्डी, कुश्ती, मेहंद...
17 नव. 2026•
ગુજરાતી मराठी ਪੰਜਾਬੀ বাংলা
विदेश

ਵੱਡੀ ਖ਼ਬਰ ; ਭਾਰਤੀਆਂ ਨਾਲ ਭਰੇ ਜਹਾਜ਼ ''ਤੇ ਹੋ ਗਿਆ ਮਿਜ਼ਾਈਲ ਹਮਲਾ ! ਕੇਂਦਰੀ ਮੰਤਰੀ ਨੇ ਖ਼ੁਦ ਦਿੱਤੀ ਜਾਣਕਾਰੀ

✍️ रिपोर्टर: Shamsher Singh 🗓 17 नव. 2026, 08:44 PM 👁 17
शेयर करें: 💬 WhatsApp 📘 Facebook 𝕏 Post

ਵੱਡੀ ਖ਼ਬਰ ; ਭਾਰਤੀਆਂ ਨਾਲ ਭਰੇ ਜਹਾਜ਼ ''ਤੇ ਹੋ ਗਿਆ ਮਿਜ਼ਾਈਲ ਹਮਲਾ ! ਕੇਂਦਰੀ ਮੰਤਰੀ ਨੇ ਖ਼ੁਦ ਦਿੱਤੀ ਜਾਣਕਾਰੀ

ਵੱਡੀ ਖ਼ਬਰ ; ਭਾਰਤੀਆਂ ਨਾਲ ਭਰੇ ਜਹਾਜ਼ ''ਤੇ ਹੋ ਗਿਆ ਮਿਜ਼ਾਈਲ ਹਮਲਾ ! ਕੇਂਦਰੀ ਮੰਤਰੀ ਨੇ ਖ਼ੁਦ ਦਿੱਤੀ ਜਾਣਕਾਰੀ‎ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੁਨੀਆ ਭਰ ਦੀ ਤੇਲ-ਗੈਸ ਸਪਲਾਈ ਲਈ ਬੇਹੱਦ ਅਹਿਮ ਸਮੁੰਦਰੀ ਲਾਂਘੇ ਹੋਰਮੁਜ਼ 'ਚ ਪਨਾਮਾ ਦੇ ਝੰਡੇ ਵਾਲੇ ਐੱਲ.ਪੀ.ਜੀ. ਟੈਂਕਰ 'ਤਾਰਾ ਗੈਸ' 'ਤੇ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਜਹਾਜ਼ 'ਤੇ 24 ਭਾਰਤੀ ਕ੍ਰੂ ਮੈਂਬਰ ਸਵਾਰ ਸਨ। ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਇਸ ਹਮਲੇ 'ਚ ਜਹਾਜ਼ ਸਵਾਰ 242 ਭਾਰਤੀਆਂ ਸਣੇ 25 ਕ੍ਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।
‎ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ 'ਐਕਸ' 'ਤੇ ਇਕ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਭਾਰਤੀ ਅਧਿਕਾਰੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਕ੍ਰੂ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਹਾਜ਼ ਪ੍ਰਬੰਧਨ ਕੰਪਨੀ ਨਾਲ ਸੰਪਰਕ 'ਚ ਹਨ।
‎
‎ਹੋਰਮੁਜ਼ ਅਤੇ ਇਸ ਦੇ ਆਸ-ਪਾਸ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਤਣਾਅ ਇਕ ਵਾਰ ਫ਼ਿਰ ਸਿਖ਼ਰ 'ਤੇ ਪਹੁੰਚ ਗਿਆ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 4 ਤੇਲ ਟੈਂਕਰਾਂ 'ਤੇ ਹਮਲੇ ਹੋਣ ਦੀ ਖ਼ਬਰ ਮਿਲੀ ਹੈ। ਯੂ.ਕੇ. ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼ (UKMTO) ਨੇ ਵੀ ਓਮਾਨ ਦੇ ਖਸਾਬ ਤੋਂ 7 ਨੌਟੀਕਲ ਮੀਲ ਦੂਰ ਇੱਕ ਟੈਂਕਰ 'ਤੇ ਹਮਲੇ ਦੀ ਰਿਪੋਰਟ ਦਿੱਤੀ ਹੈ, ਜਿਸ ਦੇ ਸਾਰੇ ਕ੍ਰੂ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ।
‎
‎ਇਸ ਤੋਂ ਪਹਿਲਾਂ ਇਰਾਨੀ ਮੀਡੀਆ ਰਿਪੋਰਟਾਂ ਅਨੁਸਾਰ, ਇਰਾਨੀ ਨੇਵੀ ਨੇ ਦੱਸਿਆ ਕਿ ਪੂਰਬੀ ਹੋਰਮੁਜ਼ ਦੇ ਪਾਬੰਦੀਸ਼ੁਦਾ ਖੇਤਰ 'ਚ ਨੈਵੀਗੇਸ਼ਨ ਸਿਸਟਮ ਬੰਦ ਕਰ ਕੇ ਲੰਘ ਰਿਹਾ ਇੱਕ ਟੈਂਕਰ ਸਮੁੰਦਰੀ ਮਾਈਨ ਨਾਲ ਟਕਰਾ ਗਿਆ, ਜਿਸ ਕਾਰਨ ਇਸ ਨੂੰ ਅੱਗ ਲੱਗ ਗਈ।
‎
‎ਇਸੇ ਤਰ੍ਹਾਂ ਸ਼ਨੀਵਾਰ ਨੂੰ ਵੀ ਇਰਾਨੀ ਫ਼ੌਜ ਨੇ 3 ਤੇਲ ਟੈਂਕਰਾਂ 'ਚ ਧਮਾਕੇ ਅਤੇ ਅੱਗ ਲੱਗਣ ਦੀ ਪੁਸ਼ਟੀ ਕੀਤੀ ਸੀ। ਇਰਾਨੀ ਸਮੁੰਦਰੀ ਫ਼ੌਜ ਨੇ ਜਹਾਜ਼ ਕੰਪਨੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਤਾਲਮੇਲ ਅਤੇ ਨਿਯਮਾਂ ਦੇ ਉਲਟ ਪਾਬੰਦੀਸ਼ੁਦਾ ਸਮੁੰਦਰੀ ਖੇਤਰਾਂ 'ਚ ਦਾਖ਼ਲ ਹੋਣ ਵਾਲੇ ਜਹਾਜ਼ਾਂ ਨੂੰ ਸਮੁੰਦਰੀ ਮਾਈਨਜ਼ ਅਤੇ ਅੱਗ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਬਿਨਾਂ ਇਜਾਜ਼ਤ ਕੋਈ ਵੀ ਜਹਾਜ਼ ਇੱਥੋਂ ਚੋਰੀ-ਛਿਪੇ ਨਿਕਲਣ ਦੀ ਕੋਸ਼ਿਸ਼ ਨਾ ਕਰੇ।
📲Get App